Paggan Pochviyaan

(ਓ-ਓ-ਓ-ਓ, ਪੰਜਾਬੀ)
(ਓ-ਓ-ਓ)

ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)
ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

ਕਿਹੜੀ ਗੱਲੋਂ ਆਕੜਾਂ ਦਿਖਾਈ ਜਾਨੀ ਐ?
ਹਾਣ ਦੀਆਂ ਕੁੜੀਆਂ 'ਤੇ ਛਾਈ ਜਾਨੀ ਐ
ਨੀ ਇਹ ਫ਼ਨੀਅਰ ਜਾਣੇ ਨਹੀਂ ਸੰਭਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)
ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

(ਓ-ਓ-ਓ-ਓ, ਪੰਜਾਬੀ)
(ਓ-ਓ-ਓ)

ਇੱਕ ਤਾਂ ਤੇਰੇ ਘੁੱਟਵੀ ਕੁੜਤੀ (ਨਾਲ਼ ਰੇਸ਼ਮੀ ਲਹਿੰਗਾ)
ਲਹਿੰਗਾ ਤੇਰੇ ਪਤਲੇ ਲੱਕ 'ਤੇ (ਰੋਜ਼ ਨਜ਼ਾਰੇ ਲੈਂਦਾ)
ਗੋਰੀਏ, ਲਹਿੰਗਾ ਤੇਰੇ ਪਤਲੇ ਲੱਕ 'ਤੇ (ਰੋਜ਼ ਨਜ਼ਾਰੇ ਲੈਂਦਾ)

ਹਾਂ, ਕਰਨੇ ਨੂੰ ਧਾਵਾ ਚੋਬਰਾਂ ਦੇ ਦਿਲ 'ਤੇ
ਇੱਕ ਠੋਡੀ ਉੱਤੇ, ਇੱਕ ਖੱਬੀ ਗੱਲ੍ਹ 'ਤੇ
ਨੀ ਵਿਹੜੇ ਰੱਖਦੀ ਸੰਤਰੀ ਕਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)
ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

(ਓ-ਓ-ਓ-ਓ, ਪੰਜਾਬੀ)
(ਓ-ਓ-ਓ)

ਮੰਨਿਆ ਕਿ ਤੂੰ ਸੱਭ ਤੋਂ ਸੋਹਣੀ (ਤੇਰਾ ਰੂਪ ਅਵੱਲਾ)
ਹੱਥ ਫ਼ੜ ਕੇ ਤੇਰੀ ਚੀਚੀ ਦੇ ਵਿੱਚ (ਪਾ ਦੇਣਾ ਅਸੀਂ ਛੱਲਾ)
ਹੱਥ ਫ਼ੜ ਕੇ ਤੇਰੀ ਚੀਚੀ ਦੇ ਵਿੱਚ (ਪਾ ਦੇਣਾ ਅਸੀਂ ਛੱਲਾ)

ਫ਼ੁੱਲਾਂ ਤੋਂ ਵੀ ਹੌਲ਼ਾ ਤੇਰਾ ਭਾਰ, ਸੋਹਣੀਏ
ਇਹ ਗੱਲ ਸੋਚ ਤੇ ਵਿਚਾਰ, ਸੋਹਣੀਏ
ਨੀ ਤੂੰ ਵੀ ਨਖ਼ਰੋ ਤੇ ਅਸੀਂ ਜਿੱਦੀ ਬਾਹਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)
ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

(ਓ-ਓ-ਓ-ਓ, ਪੰਜਾਬੀ)
(ਓ-ਓ-ਓ)

Boparai Balvir ਦੇ, ਬੱਲੀਏ (ਪਿਆਰ ਅਸੀਂ ਅਲਬੇਲੇ)
ਅਸੀਂ pound ਹਾਂ UK ਵਾਲ਼ੇ (ਸਮਝ ਨਾ ਖੋਟੇ ਚੇਲੇ)
ਹੀਰੀਏ, ਅਸੀਂ pound ਹਾਂ UK ਵਾਲ਼ੇ (ਸਮਝ ਨਾ ਖੋਟੇ ਚੇਲੇ)

ਹਾਂ, ਲੰਡਣ ਤੇ ਭਾਵੇਂ ਨੀ ਲਾਹੌਰ, ਸੋਹਣੀਏ
ਜਾਣੇ ਜੱਗ ਸਾਰਾ ਸਾਡੀ ਟੌਰ, ਸੋਹਣੀਏ
ਨੀ ਢਿੱਲੀ ਚੂਲ਼ ਵਿੱਚ ਠੋਕਦੀ ਐ ਫ਼ਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)

ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)
ਆ ਗਏ ਪੱਗਾਂ ਪੋਚਵੀਆਂ ਵਾਲ਼ੇ
(ਰਹੀਂ ਬਚ ਕੇ ਨੀ ਰੰਗਲੇ ਦੁਪੱਟੇ ਵਾਲ਼ੀਏ)



Credits
Writer(s): Balvir Boparai, Sukhpal Sukh
Lyrics powered by www.musixmatch.com

Link