Duniya

ਮੈਂ ਨਹੀਂ ਮੰਗਦੀ ਚੰਨ-ਤਾਰੇ, ਉਹ ਖ਼ਾਬਾਂ ਵਾਲ਼ਾ ਦੇਸ
ਵੇ ਮੈਂ ਭਾਗਾਂ ਵਾਲ਼ੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ

ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ...
ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ, ਮੈਂ ਤਾਂ ਚੁਣਿਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ

ਜੱਗ ਦੇ ਸੂਰਜ ਫ਼ਿੱਕੇ ਲਗਦੇ ਤੇਰੇ ਤੋਂ ਬਿਨਾਂ
ਮੈਨੂੰ ਵੀ ਤਾਂ ਫ਼ਬਦੇ ਨਹੀਂ ਰੰਗ ਤੇਰੇ ਤੋਂ ਬਿਨਾਂ
ਜੱਗ ਦੇ ਸੂਰਜ ਫ਼ਿੱਕੇ ਲਗਦੇ ਤੇਰੇ ਤੋਂ ਬਿਨਾਂ
ਤੈਨੂੰ ਵੀ ਤਾਂ ਫ਼ਬਦੇ ਨਹੀਂ ਰੰਗ ਮੇਰੇ ਤੋਂ ਬਿਨਾਂ

ਲੱਖ ਦੁਨੀਆ ਬੋਲ ਕਰੋੜਾਂ ਵੇ
ਲੱਖ ਦੁਨੀਆ ਬੋਲ ਕਰੋੜਾਂ ਵੇ, ਪਰ ਮੈਂ ਤਾਂ ਸੁਣਿਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ

ਗੂੜ੍ਹੇ ਹੋ ਗਏ ਦਿਲ 'ਤੇ ਮੇਰੇ ਨਿਸ਼ਾਨ ਜੋ ਤੇਰੇ
ਤੂੰ ਵੀ ਸਿਰ ਮੱਥੇ 'ਤੇ ਕਰ ਲਏ ਫ਼ਰਮਾਨ ਜੋ ਮੇਰੇ

ਸੱਭ ਉਧੜ ਗਏ ਕੱਚੇ ਧਾਗੇ
ਸੱਭ ਉਧੜ ਗਏ ਕੱਚੇ ਧਾਗੇ, ਪੱਕਾ ਰਿਸ਼ਤਾ ਬੁਣਿਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ
ਮੈਨੂੰ ਹੋਰ ਨਹੀਂ ਕੁੱਝ ਚਾਹੀਦਾ, ਮੇਰੀ ਤਾਂ ਦੁਨੀਆ ਤੂੰ

Credits
Writer(s): Gurnam Bhullar, Kick Masterz
Lyrics powered by www.musixmatch.com

Link