Pagal

ਉਸ ਦਿਨ ਲਗਦਾ ਇਹ ਸੂਰਜ ਵੀ
ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ
ਗੱਲ ਪੱਕੀ ਮੇਰੀ ਕਿਸਮਤ ਨੇ
ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ

ਆਥਣ 'ਤੇ ਸਰਗੀ ਮਿਲਣਗੀਆਂ
ਬੰਜਰਾਂ ਵਿਚ ਕਲੀਆਂ ਖਿਲਣਗੀਆਂ
ਆਥਣ 'ਤੇ ਸਰਗੀ ਮਿਲਣਗੀਆਂ
ਬੰਜਰਾਂ ਵਿਚ ਕਲੀਆਂ ਖਿਲਣਗੀਆਂ
ਟਿੱਬਿਆਂ 'ਤੇ ਹੋਣੀਆਂ ਛਾਵਾਂ

ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ

ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਣੀ
ਅੱਕਾਂ ਚੋਂ ਮਹਿਕਾਂ ਆਉਣਗੀਆਂ

ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦੀਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਣੀ
ਅੱਕਾਂ ਚੋਂ ਮਹਿਕਾਂ ਆਉਣਗੀਆਂ

ਤੰਬੂ ਨਰਮ ਕਪਾਹ ਦੀ ਛੱਡ ਕੇ ਮੈਂ
ਹੱਥਾਂ ਨਾ' ਬੱਤੀਆਂ ਵੱਟ ਕੇ ਮੈਂ
ਤੇਰੇ ਰਾਹ ਵਿਚ ਦੀਪ ਜਗਾਵਾਂ

ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ

ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ

ਕਰੂੰ ਕਲਾਕਾਰੀਆਂ ਤੇਰੇ 'ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਊਂ ਮੋਰਾਂ ਤੋਂ
ਤੇਰੀ ਗਾਨੀ ਵਿਚ ਪਰੋਣ ਲਈ
(ਤੇਰੀ ਗਾਨੀ ਵਿਚ ਪਰੋਣ ਲਈ)

ਲੌਗਾਂ ਦੀ ਦੇਹ ਕੇ ਧੂਫ ਰਖੂੰ
ਤੇਰੀ ਸੁੱਖ ਸੌਂਧ ਮਹਿਸੂਸ ਰਖੂੰ
ਦਿਲ ਜੜ ਕੇ ਮੁੰਦਰੀ ਪਾਵਾਂ

ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ

ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
ਕੋਈ Singh Jeet ਚਣਕੋਈਆਂ ਦਾ

ਰੱਬ ਤੀਕਰ ਖਬਰਾਂ ਪਹੁੰਚ ਗਈਆਂ
ਫਲ ਮੰਗਦਾ ਇਹ ਅਰਜੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
ਕੋਈ Singh Jeet ਚਣਕੋਈਆਂ ਦਾ
(ਕੋਈ Singh Jeet ਚਣਕੋਈਆਂ ਦਾ)

ਛੱਡ ਗਿਣਤੀ-ਮਿਣਤੀ, ਅੰਕਾਂ ਨੂੰ
ਦੁਨੀਆ ਦੇ ਵੇਦ-ਗ੍ਰੰਥਾਂ ਨੂੰ
ਤੂੰ ਆਖੇਂ ਤਾਂ ਪੜ੍ਹ ਜਾਵਾਂ

ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕਿਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ



Credits
Writer(s): G Guri, Singh Jeet
Lyrics powered by www.musixmatch.com

Link