Sajna Da Shehar

Mix Singh in the house, house, house

ਹੋ, ਸਾਡੇ ਹਾਸਿਆਂ 'ਚ ਹਾਸੇ ਸੀਗੇ ਹੱਸਦੇ
ਤੇ ਹੁਣ ਗੱਲਾਂ ਹੋਈਆਂ ਫਿੱਕੀਆਂ
ਸਾਥੋਂ ਹੰਝੂਆਂ ਦਾ ਹੜ ਨਹੀਓਂ ਰੁੱਕਦਾ
ਤੇ ਉਹਨਾਂ ਲਈ ਇਹ ਗੱਲਾਂ ਨਿੱਕੀਆਂ

ਓ, ਦਾਜ ਵਿੱਚ ਹਾਸੇ ਮੰਗ ਲਏ
ਓ, ਦਾਜ ਵਿੱਚ ਹਾਸੇ ਮੰਗ ਲਏ
ਉਹਨਾਂ ਮੱਲੋ-ਮੱਲ੍ਹੀ ਦੇਤੇ ਸਾਨੂੰ ਹੌਂਕੇ

ਹੋ, ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ
ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ

ਹਾਂ, ਰੰਗ ਵੇਖ ਕੇ ਸੰਧੂਰੀ, ਸੀਗਾ ਖਿੜਦਾ
ਹੋ, ਟਿੱਬਿਆਂ ਦੀ ਰੇਤ ਹੋ ਗਿਆ
ਅਸੀਂ ਛੱਡੀ ਨਾ ਅਖ਼ੀਰ ਤੱਕ ਬੋਲੀ
ਉਹਨਾਂ ਤੋਂ ਪਿਆਰ ਵੇਚ ਹੋ ਗਿਆ

ਹ-ਹ-ਹੱਥ ਜੋੜ ਕੀਤੇ ਤਰਲੇ
ਹੋ, ਹੱਥ ਜੋੜ ਕੀਤੇ ਤਰਲੇ
ਸਾਡੀ ਗੱਲ ਵੀ ਨਾ ਸੁਣੀ ਖਲੋ ਕੇ

ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ
ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ

ਅੱਖਾਂ ਬਿੱਲੀਆਂ, ਬਾਰੂਦ ਵਿੱਚ ਸੁਰਮਾ
ਗ਼ੈਰਾਂ ਦੇ ਜੋ ਨਾਮ ਹੋ ਗਿਆ
ਉਹਨਾਂ ਆਮ ਤੋਂ ਸੀ ਖ਼ਾਸ ਕੋਈ ਕੀਤਾ
ਤੇ ਯਾਰ ਖ਼ਾਸੋਂ ਆਮ ਹੋ ਗਿਆ

ਇ-ਇ-ਹੋ ਇੱਕ ਵਾਰੀ ਇੰਝ ਲੱਗਿਆ
ਇੱਕ ਵਾਰੀ ਇੰਝ ਲੱਗਿਆ
ਜਿਵੇਂ ਲੈ ਗਿਆ ਕੋਈ ਚੀਜ਼ ਸਾਥੋਂ ਖੋ ਕੇ

ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ
ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ

ਅਸੀਂ ਆਪੇ ਪਹਿਲਾਂ ਆਖਦੇ ਸੀ ਮੋਰਨੀ
ਤੇ ਧੋਖਾ ਮਿਲ ਗਿਆ ਮੋਰ ਨੂੰ
ਸੂਟ ਗਿੱਲ ਤਲਵਾੜੇ ਲੈਕੇ ਦਿੱਤੇ
ਉਹ ਪਾਕੇ ਮਿਲੇ ਕਿਸੇ ਹੋਰ ਨੂੰ

ਨਰਿੰਦਰਾ ਨਾ ਮੁੱਲ ਮੁੜਿਆ
ਨਰਿੰਦਰਾ ਨਾ ਮੁੱਲ ਮੁੜਿਆ
ਤਿੱਖੇ ਨੱਕ ਨੂੰ ਸੀ ਦਿੱਤੇ ਮਹਿੰਗੇ ਕੋਕੇ

ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ

ਅਸੀਂ ਲੰਘੇ ਆਂ ਜਦੋਂ ਵੀ ਲੰਘੇ...

ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ
ਸੱਜਣਾ ਦੇ ਸ਼ਹਿਰ ਕੋਲ਼ ਦੀ
ਅਸੀਂ ਲੰਘੇ ਆਂ ਜਦੋਂ ਵੀ ਲੰਘੇ ਰੋ ਕੇ



Credits
Writer(s): Talwara Gill, Singh Mix
Lyrics powered by www.musixmatch.com

Link