Bille Bille Naina Waliye

ਹੋ, ਕੰਮ-ਧੰਦੇ ਕਰਦਾ ਸੀ, ਬਾਪੂ ਕੋਲੋਂ ਡਰਦਾ ਸੀ
ਆਸ਼ਕੀ ਕਿੱਤੀ ਨਾ ਨੇੜੇ-ਤੇੜੇ ਸੀ
ਪਿੰਡੋਂ ਸਿੱਧਾ ਖੇਤ ਬਿੱਲੋ, ਖੇਤ ਤੋਂ ground
ਤੇਰੇ ਘਰ ਮੂਹਰੋਂ ਲਗਦੇ ਦੋ ਗੇੜੇ ਸੀ

ਬੱਲੀਏ ਤੂੰ ਕਾਰਾ ਕੀਤਾ, ਕਾਰਨਾਮਾ ਭਾਰਾ ਕੀਤਾ
ਚੜ੍ਹਿਆ ਬੁਖਾਰ ਕੈਸਾ ਪਿਆਰ ਦਾ
ਬੱਕਰੇ ਬੁਲਾਉਣ ਵਾਲਾ ਜੱਟ ਬੱਲੀਏ
ਨੀ ਹੁਣ ਪਾਣੀ 'ਚ ਜਹਾਜ ਰਹਿੰਦਾ ਤਾਰਦਾ

ਨੀ ਗੱਭਰੂ ਨੇ game ਛੱਡਤੀ, game ਛੱਡਤੀ
ਕੈਸਿਆਂ ਕੰਮਾਂ 'ਚ ਜੱਟ ਪਾ ਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਜੱਟ ਗਲਿਆ

ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ

(Sycostyle)

ਹੋ, bullet ਦੀ kick ਮਾਰੀ, ਸੀਰੀ ਨੇ ਸੀ ਛਿੱਕ ਮਾਰੀ
ਭਾਬੀ ਨੇ ਸੀ ਰੋਕਿਆ ਬਥੇਰਾ ਨੀ
ਪਹਿਲਾ ਨੁਕਸਾਣ ਹੋਇਆ, ਜੱਟ ਦਾ ਚਲਾਣ ਹੋਇਆ
ਜਿੱਥੇ ਸੀ stop ਬਿੱਲੋ ਤੇਰਾ ਨੀ

ਓ, time ੭:੪੫ ਦਾ ਸੀ, ਬਿੱਲੋ ਤੇਰੀ bus ਦਾ ਸੀ
ਮਾਰ ਕੇ ਛੜੱਪਾ ਤੂੰ ਤਾਂ ਚੜ੍ਹ ਗਈ
ਹੋ, "ਜੱਟ ਦੀ ਗਰਾਰੀ," ਕਹਿੰਦੇ, "ਹੁੰਦੀ ਬੜੀ ਮਾੜੀ"
ਜਿਹੜੀ ਤੇਰੇ 'ਤੇ ਰਕਾਨੇ ਆ ਕੇ ਅੜ ਗਈ

ਨੀ minute'an 'ਚ ਹਲਾਕ ਕਰਤਾ, ਹਲਾਕ ਕਰਤਾ
ਬੇਬੇ ਚੌਵੀਆਂ ਸਾਲਾਂ 'ਚ ਮੁੰਡਾ ਪਾਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਜੱਟ ਗਲਿਆ

ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ

ਓ, Bhaini ਆਲਾ, Bhaini ਆਲਾ, ਚੱਕਵਾਂ ਤਾਂ ਹੈ ਨੀ ਬਾਹਲਾ
Feeling ਚਕਾ ਗਈ ਤੇਰੀ ਯਾਰੀ ਨੀ
ਓ, ਗੇੜੀ ਲਾਉਣ ਸ਼ਹਿਰ ਆਇਆ, ਤੇਜੀ ਤੋਂ ਬਗੈਰ ਆਇਆ
ਹੋਇਆ ਇਹ ਰਕਾਨੇ ਪਹਿਲੀ ਵਾਰੀ ਨੀ

ਓ, ਬੋਤਲ 'ਤੇ ਖਰਚਾ ਹੋਉ, ਬਾਪੂ ਕੋਲੇ ਚਰਚਾ ਹੋਈ
ਬਿਣਾ ਗੱਲੋਂ case ਗਲ ਪਾ ਲਿਆ
ਤੈਨੂੰ ਪਤਾ ਨਹੀਂ ਪਤੰਦਰ ਦਾ, ਵੈਲੀ ਇਕ number ਦਾ
ਬੇਬੇ ਤੋਂ warrant ਹੋਉ ਕਟਾ ਲਿਆ

ਨੀ ਉਹਦੇ ਤੋਂ class ਲੱਗਣੀ, class ਲੱਗਣੀ
ਮੌਕਾ ਪੱਟੂ ਨੇ ਮਸਾਂ ਏ ਕੋਈ ਭਾਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਜੱਟ ਗਲਿਆ

ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ
ਨੀ ਬਿੱਲੇ-ਬਿੱਲੇ ਨੈਣਾਂ ਵਾਲੀਏ, ਨੈਣਾਂ ਵਾਲੀਏ
ਤੇਰੀਆਂ ਅੱਖਾਂ ਨੇ ਮੁੰਡਾ ਗਲਿਆ



Credits
Writer(s): Mohamad Indra Gerson, Khan Bhaini
Lyrics powered by www.musixmatch.com

Link