Dil (feat. Raashi Sood)

आँखों ही आँखों में प्यार हो गया
बातों ही बातों में इज़हार हो गया
ਜਿੱਥੇ ਦੇਖਾਂ, ਚਿਹਰਾ ਤੇਰਾ ਦਿਸਦਾ ਮੈਨੂੰ
ਗੀਤਾਂ ਵਿਚ ਤਾਹੀਓਂ ਫ਼ਿਰਾਂ ਲਿਖਦਾ ਤੈਨੂੰ

ਕਹਿਰ ਗੱਭਰੂ ਦੀ ਜ਼ਿੰਦਗੀ 'ਚ ਝੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ
ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ, ਹਾਂ
ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ

ਤੇਰੇ ਖਿਆਲ ਆਂਦੇ ਨੇ, ਵਾਰ-ਵਾਰ ਆਉਂਦੇ ਨੇ
ਜੇ ਨਾ ਦਿਲ ਤੋਂ ਲਾਈਆਂ, ਉਹ ਕਿੱਥੇ ਫਿਰ ਸੌਂਦੇ ਨੇ

ਮੇਰੇ ਦਿਲ 'ਚ ਕੀ ਥਾਂ ਤੇਰੀ ਅੱਲ੍ਹਾ ਜਾਣਦੈ
ਰਾਤ ਜਾਗ ਕੱਟਾਂ, ਤਾਰਾ ਕੱਲਾ-ਕੱਲਾ ਜਾਣਦੈ
ਤੇਰੇ ਮੁੱਖੜੇ ਰੂਹਾਨੀ ਉਤੇ ਡੁੱਲ੍ਹਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ

ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ, ਹਾਂ
ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ

ਹੱਲ ਹੋਣੇ ਕਦੋਂ ਇਹ ਸਵਾਲ ਮੇਰੇ?
ਨੀ ਮੈਂ ਜਿੱਥੇ ਜਾਵਾਂ ਤੂੰ ਚੱਲੇ ਨਾਲ ਮੇਰੇ

ਸਾਹਾਂ ਜਿੰਨੇ ਬਾਕੀ ਤੇਰੇ ਨਾ' ਬਿਤਾਉਣਾ ਚਾਹਵਾਂ ਮੈਂ
ਹਾਏ, ਖੁਦ ਨੂੰ ਵੀ ਵੇਚ ਤੈਨੂੰ ਪਾਉਣਾ ਚਾਹਵਾਂ ਮੈਂ
ਤੇਰੇ ਖ਼ਾਬਾਂ ਵਿਚ ਫ਼ਿਰਦਾ ਹਾਂ ਰੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ

ਜੋ ਏ ਹਾਲ ਤੇਰਾ, ਉਹ ਹੀ ਹਾਲ ਮੇਰਾ
ਤੈਨੂੰ ਦੱਸਨਾ ਸੀ ਮੈਂ, "ਤੂੰ ਹੀ ਸੁਪਣਾ ਮੇਰਾ"
ਜੋ ਏ ਹਾਲ ਤੇਰਾ, ਉਹ ਹੀ ਹਾਲ ਮੇਰਾ
ਤੈਨੂੰ ਦੱਸਣਾ ਸੀ ਮੈਂ, "ਤੂੰ ਹੀ ਸੁਪਣਾ ਮੇਰਾ"

ਤੈਨੂੰ ਕਹਿ ਨਾ ਸਕੀ, ਵੇ ਮੈਂ ਡਰਦੀ ਰਹੀ
Haazi Navi ਵੇ ਮੈਂ ਤੈਨੂੰ ਪਿਆਰ ਕਰਦੀ ਰਹੀ
ਰਹਵੇ ਤੂੰ ਹੀ ਮੇਰੇ ਸਾਹਾਂ ਵਿਚ ਘੁੱਲਿਆ
ਜਦੋਂ ਦਾ ਵੇ ਮੈਂ ਤੈਨੂੰ ਦੇਖਿਆ

ਹਾਂ, ਮੇਰਾ ਦਿਲ ਵੀ ਧੜਕਨਾ ਭੁੱਲਿਆ
ਜਦੋਂ ਦਾ ਵੇ ਮੈਂ ਤੈਨੂੰ ਦੇਖਿਆ (ਤੈਨੂੰ ਦੇਖਿਆ)
ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ

ਹਾਂ, ਮੇਰਾ ਦਿਲ ਵੀ ਧੜਕਨਾ ਭੁੱਲਿਆ
ਜਦੋਂ ਦਾ ਵੇ ਮੈਂ ਤੈਨੂੰ ਦੇਖਿਆ (ਤੈਨੂੰ ਦੇਖਿਆ)
ਨੀ ਮੇਰਾ ਦਿਲ ਵੀ ਧੜਕਣਾ ਭੁੱਲਿਆ
ਜਦੋਂ ਦਾ ਨੀ ਮੈਂ ਤੈਨੂੰ ਦੇਖਿਆ



Credits
Writer(s): Sahil Bawa, Haazi Navi
Lyrics powered by www.musixmatch.com

Link