Fake

ਮੈਂ ਹੱਸ-ਹੱਸ ਲਾਈਆਂ ਵੇ
ਰੋ-ਰੋ ਟੁੱਟੀਆਂ

ਹੱਸ-ਹੱਸ ਲਾਈਆਂ, ਰੋ-ਰੋ ਟੁੱਟੀਆਂ
ਉਂਗਲ਼ਾਂ ਵਿੱਚੋਂ ਉਂਗਲ਼ਾਂ ਛੁੱਟੀਆਂ

ਨੀ ਕਿੱਥੇ ਗਏ ਵਾਅਦੇ ਤੇਰੇ? ਲਾਰੇ ਸੱਭ fake
ਮੈਨੂੰ ਛੱਡ ਗਿਓਂ ਅੱਧ ਵਿਚਕਾਰ

ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ)
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਤੇਰੇ ਨਾਲ਼ ਪਿਆਰ)

ਮੇਰੇ ਉੱਤੇ ਮਿੱਠਿਆ, ਹੱਕ ਵੀ ਜਤਾਉਂਦਾ ਸੀ
ਤਾਰਿਆਂ ਦੇ ਨਾਲ਼ ਚੰਨ ਝੋਲ਼ੀ ਵਿੱਚ ਪਾਉਂਦਾ ਸੀ

ਮੇਰੇ ਉੱਤੇ ਮਿੱਠਿਆ, ਹੱਕ ਵੀ ਜਤਾਉਂਦਾ ਸੀ
ਤਾਰਿਆਂ ਦੇ ਨਾਲ਼ ਚੰਨ ਝੋਲ਼ੀ ਵਿੱਚ ਪਾਉਂਦਾ ਸੀ

ਨੀ ਮਿੱਠੇ ਹੁਣ ਬੋਲ ਤੇਰੇ ਜ਼ਹਿਰ ਲਗਦੇ ਨੇ
ਤਾਹੀਓਂ ਗੱਲ-ਗੱਲ ਉੱਤੇ ਤਕਰਾਰ

ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ)
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ)

ਅਸੀ ਕੀਤਾ ਦਿਲ ਤੋਂ, ਦਿਮਾਗ ਨਾਲ਼ ਲਾ ਗਿਐ
ਚੰਮ ਦਿਆ ਭੁੱਖਿਆ, ਦਿਲ ਸਾਡਾ ਖਾ ਗਿਐ

ਅਸੀ ਕੀਤਾ ਦਿਲ ਤੋਂ, ਦਿਮਾਗ ਨਾਲ਼ ਲਾ ਗਿਐ
ਚੰਮ ਦਿਆ ਭੁੱਖਿਆ, ਦਿਲ ਸਾਡਾ ਖਾ ਗਿਐ

ਮੈਂ ਤਾਂ ਅੱਕ ਗਈਆਂ, ਹੁਣ ਹੋਰ ਲੱਭ ਲੈ
ਤੂੰ ਉਹਨੂੰ ਕਰ ਲਈ ਹੁਸਨ ਵਪਾਰ

ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ)
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ)

ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ (ਤੇਰੇ ਨਾਲ਼ ਪਿਆਰ)
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਤੇਰੇ ਨਾਲ਼ ਪਿਆਰ)
ਝੂਠੇ ਜਿਹੇ ਹਾਸੇ ਨੇ ਤਾਂ ਦੁੱਖ ਹੀ ਨੇ ਦਿੱਤੇ ਮੈਨੂੰ
ਕਾਹਤੋਂ ਕੀਤਾ ਤੇਰੇ ਨਾਲ਼ ਪਿਆਰ? (ਪਿਆਰ, ਤੇਰੇ ਨਾਲ਼ ਪਿਆਰ)

ਅਸੀ ਹੱਸ-ਹੱਸ ਲਾਈਆਂ ਵੇ
ਰੋ-ਰੋ ਟੁੱਟੀਆਂ ਵੇ (ਤੇਰੇ ਨਾਲ਼ ਪਿਆਰ)
ਉਂਗਲ਼ਾਂ ਵਿੱਚੋਂ ਉਂਗਲ਼ਾਂ ਛੁੱਟੀਆਂ

Credits
Writer(s): Amritpal Singh Dhillon, Gagun Singh Randhawa, Shinda Khalon
Lyrics powered by www.musixmatch.com

Link