Rab Naal

ਤੇਰੇ ਨਾਲ ਜਦੋਂ ਤੋਂ ਪ੍ਰੀਤਾਂ ਅਸੀਂ ਪਾ ਲਈਆਂ
ਤੇਰੇ ਨਾਲ ਜਦੋਂ ਤੋਂ ਪ੍ਰੀਤਾਂ ਅਸੀਂ ਪਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ।
ਦੁੱਖਾਂ ਦੀਆਂ ਲੰਮੀਆਂ ਇਹ ਵਾਟਾਂ ਮੁਕਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ।
ਅੱਜ ਵੀ ਯਕੀਨ ਜਿਹਾ ਆਉਂਦਾ ਨਹੀਓਂ ਮੰਨ ਨੂੰ
ਬਾਹਵਾਂ 'ਚ ਲਕੋ ਲਿਆ ਏ ਭਾਵੇਂ ਅਸੀਂ ਚੰਨ ਨੂੰ
ਬਾਹਵਾਂ 'ਚ ਲਕੋ ਲਿਆ ਏ ਭਾਵੇਂ ਅਸੀਂ ਚੰਨ ਨੂੰ।
ਤਾਰਿਆਂ ਦੀ ਛਾਵੇਂ ਸੱਭੇ ਖੁਸ਼ੀਆਂ ਹੰਡਾ ਲਈਆਂ
ਤਾਰਿਆਂ ਦੀ ਛਾਵੇਂ ਸੱਭੇ ਖੁਸ਼ੀਆਂ ਹੰਡਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ।
ਥਲੀਆਂ 'ਚ ਡਿੱਗ ਗਿਆ ਖੰਭ ਸਾਡੇ ਮੋਰ ਦਾ
ਮਾਰੂਥਲਾ ਵਿੱਚ ਮੀਂਹ ਵਰਿਆ ਐ ਜ਼ੋਰ ਦਾ
ਮਾਰੂਥਲਾ ਵਿੱਚ ਮੀਂਹ ਵਰਿਆ ਐ ਜ਼ੋਰ ਦਾ।
ਤੇਰਿਆਂ ਰਾਹਾਂ 'ਚ ਮੈਂ ਕੀ ਅੱਖੀਆਂ ਵਿਛਾ ਲਈਆਂ
ਤੇਰਿਆਂ ਰਾਹਾਂ 'ਚ ਮੈਂ ਕੀ ਅੱਖੀਆਂ ਵਿਛਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ।
ਤੇਰਿਆਂ ਰਾਹਾਂ 'ਚ ਮੈਂ ਕੀ ਅੱਖੀਆਂ ਵਿਛਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ
ਇੰਜ ਲੱਗੀ ਜਾਂਦੈ ਜਿਵੇਂ ਰੱਬ ਨਾਲ ਲਾ ਲਈਆਂ।



Credits
Writer(s): Gurmeet Singh, Chamkaur Singh
Lyrics powered by www.musixmatch.com

Link