Nanak Aadh Jugaadh Jiyo

ਓਏ ਜੋ ਦੀਸੈ ਹੈ ਅੰਬਰ ਤਾਰੇ
ਕਿਨ ਕੋ ਚੀਤੇ ਚੀਤਨ ਹਾਰੇ

ਰੌਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ
ਚਮਕ-ਚਮਕ ਕਿ ਤਾਰੇ ਨਾਨਕ-ਨਾਨਕ ਬੋਲ ਰਹੇ
ਚਮਕ-ਚਮਕ ਕਿ ਤਾਰੇ ਨਾਨਕ-ਨਾਨਕ ਬੋਲ ਰਹੇ

ਇਹ ਚਾਨਣ ਦੇ ਵਣਜਾਰੇ
ਜੋ ਵੇਖਣ ਦੇ ਵਿੱਚ ਇੱਕ ਲੱਗਦੇ
ਮੈਨੂੰ ਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਮੈਨੂੰ ਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ

ਚਾਨਣ ਦੀ ਟਕਸਾਲ ਹੈ ਜਿਥੇ
ਵੱਜਦਾ ਅਨਹਦ ਨਾਦ ਜੀਓ
ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ

ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਦਮ ਦਮ ਨਾਨਕ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਦਮ ਦਮ ਨਾਨਕ

ਦਮ ਦਮ ਨਾਨਕ ਸਿਮਰੀਐ ਨਾਨਕ
ਦਮ ਦਮ ਬਰਸੇ ਨੂਰ
ਦਮ ਦਮ ਨਾਨਕ ਸਿਮਰੀਐ
ਪਰਗਟ ਹੋਣ ਹਜ਼ੂਰ

ਜਦੋਂ ਹਨੇਰਾ ਫ਼ੈਲਣਾ ਲੱਗਦਾ
ਹੋ ਜਾਂਦੇ ਪ੍ਰਕਾਸ਼ਮਈ
ਔਖੇ ਵੇਲੇ ਜੁੜ ਜਾਂਦੇ ਨੇ
ਸਰਬ ਸਾਂਝੀ ਅਰਦਾਸ ਲਈ
ਔਖੇ ਵੇਲੇ ਜੁੜ ਜਾਂਦੇ ਨੇ
ਸਰਬ ਸਾਂਝੀ ਅਰਦਾਸ ਲਈ

ਇਹ ਜਾਤ-ਪਾਤ ਤੋਂ ਉੱਤੇ
ਤੇ ਆਪਸ ਵਿੱਚ ਇੱਕ-ਮਿਕ ਲੱਗਦੇ
ਇਹ ਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਇਹਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ

ਅਸੀਂ ਹੀ ਭੁੱਲੇ ਭੱਟਕੇ ਹਾਂ
ਉਸ ਨੂੰ ਹੈ ਸਭ ਯਾਦ ਜੀਓ
ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ

ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਦਮ ਦਮ ਨਾਨਕ
ਦਮ ਦਮ ਨਾਨਕ ਨਾਨਕ ਨਾਨਕ
ਦਮ ਦਮ ਦਮ ਦਮ ਨਾਨਕ

ਦਮ ਦਮ ਨਾਨਕ ਸਿਮਰੀਐ
ਦਮ ਦਮ ਬਰਸੇ ਨੂਰ
ਦਮ ਦਮ ਨਾਨਕ ਸਿਮਰੀਐ
ਪਰਗਟ ਹੋਣ ਹਜ਼ੂਰ

ਚੱਤੋ ਪਹਿਰ ਵਿਰਾਗ ਜਿਹਾ ਕੋਈ ਅੰਦਰ-ਅੰਦਰ ਰਿਸਦਾ ਹੈ
ਮੈਨੂੰ ਹਰ ਇਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿੱਸਦਾ ਹੈ
ਮੈਨੂੰ ਹਰ ਇਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿੱਸਦਾ ਹੈ

ਤੇਰੀ ਮਿਹਰ ਨੇ ਅੰਮ੍ਰਿਤ ਕਰਦੇ ਦੇਣੇ
ਜੋ ਆਵਾ ਗਾਉਣ 'ਚ ਬਿਖ ਲੱਗਦੇ

ਇਹ ਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
ਇਹ ਚਿੱਟੇ-ਚਿੱਟੇ ਤਾਰੇ
ਗੁਰੂ ਨਾਨਕ ਜੀ ਦੇ ਸਿੱਖ ਲੱਗਦੇ

ਹਰ ਜੀਵ ਦੀ ਮੰਜ਼ਿਲ ਇੱਕੋ ਹੀ ਏ
ਰਸਤਾ ਗੁਰ ਪ੍ਰਸਾਦ ਜੀਓ
ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ
(ਨਾਨਕ ਆਦ ਜੁਗਾਦ ਜੀਓ)
(ਨਾਨਕ ਆਦ ਜੁਗਾਦ ਜੀਓ)

ਸੰਗਤ ਦੇ ਵਿਚ ਬੈਠ ਕੇ ਜੱਪੀਏ
ਨਾਮ ਤੇਰਾ ਸਮਰਥ ਬਾਬਾ
ਤੂੰ ਹੀ ਸਿਰਜਣ ਮੇਟਣ ਵਾਲਾ
ਸੱਭ ਕੁੱਝ ਤੇਰੇ ਹੱਥ ਬਾਬਾ
ਸੱਭ ਕੁੱਝ ਤੇਰੇ ਹੱਥ ਬਾਬਾ

ਤੂੰ ਹੀ ਸੱਚਾ ਬਾਬਲ ਹੈ
ਸੱਭ ਤੇਰੀ ਹੀ ਔਲਾਦ ਜੀਓ

ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ
ਨਾਨਕ ਆਦ ਜੁਗਾਦ ਜੀਓ



Credits
Writer(s): Harmanjeet Singh, Gurjeet Singh
Lyrics powered by www.musixmatch.com

Link