Sahiba

ਇੱਕ ਖੂਨ ਯਾਰ ਦਾ ਤੇ ਦੂਜਾ ਕੀਤਾ ਪਿਆਰ ਦਾ
ਵੇ ਲੋਕੀ ਮੈਨੂੰ ਕਹਿੰਦੇ ਬੇਵਫਾ, ਵੇ ਮਿਰਜ਼ਿਆ!
ਕਿਹੜਾ ਦੱਸ ਕੀਤਾ ਮੈਂ ਗੁਨਾਹ?

ਬਾਝੋਂ ਤੇਰੇ ਪੱਲ ਵੀ ਨਾ ਜੱਟੀ ਨੇ ਸੀ ਸਾਰਿਆ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ

ਕੀਤੇ ਤਰਲੇ ਬਥੇਰੇ
ਮੰਗੀ ਖੈਰ ਤੇਰੀ ਵੀਰਾਂ ਤੋਂ ਮੈਂ ਖੌਰੇ ਕਿੰਨੀਂ ਵਾਰੀ ਹੱਥ ਜੋੜੇ ਵੇ
ਅੰਮੀ ਜਾਇਆਂ ਦਿਆਂ ਸੀਨਿਆਂ 'ਚੋਂ ਵੇਖ ਨਹੀਂ ਸੀ ਹੋਣੇ ਮੈਥੋਂ
ਲੰਘਦੇ ਮੈਂ ਤੀਰ ਤਾਹੀਓਂ ਤੋੜੇ ਵੇ
ਵੀਰਾਂ ਵੱਲ ਵੇਖ ਕੁੱਖ ਮਾਂ ਦੀ ਯਾਦ ਆ ਗਈ
ਕਿਵੇਂ ਦਿੰਦੀ ਦੱਸ ਵੀਰ ਮੈਂ ਮਰਾ, ਵੀ ਮਿਰਜ਼ਿਆ!
ਉਹਨਾਂ ਨਾਲ਼ ਵੀ ਪਿਆਰ ਸੀ ਬੜਾ

ਬਾਝੋਂ ਤੇਰੇ ਪੱਲ ਵੀ ਨਾ ਜੱਟੀ ਨੇ ਸੀ ਸਾਰਿਆ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ

ਪਹਿਲਾ ਟੱਕ ਤੇਰੇ ਤੇ ਗੰਡਾਸੇ ਦਾ ਜੋ ਵੱਜਾ
ਮੌਲਾ ਜਾਣੇ ਸਾਹਿਬਾ ਉਹਦੋਂ ਹੀ ਸੀ ਮੋਹ ਗਈ
ਰੂਹ ਮੇਰੀ ਪਿੰਡਾਂ ਛੱਡ ਗਈ ਸੀ ਜਦੋਂ
ਵੇਖਿਆ ਕੇ ਮਿਰਜ਼ੇ ਦੀ ਅੱਖ ਬੰਦ ਹੋ ਗਈ

ਪਿਆਰ ਸੀ ਰੂਹਾਨੀ ਮੇਰਾ
ਨਹੀਂ ਸੀ ਜੱਸਮਾਨੀ
ਸਿਰ ਥੱਲੇ ਪੱਟ ਅੱਜ ਵੀ ਧਰਾਂ, ਵੇ ਮਿਰਜ਼ਿਆ!
ਮੈਂ ਕਿਉਂ ਮਹਿਣੇ ਜੱਗ ਦੇ ਜਰਾਂ

ਬਾਝੋਂ ਤੇਰੇ ਪੱਲ ਵੀ ਨਾ ਜੱਟੀ ਨੇ ਸੀ ਸਾਰਿਆ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ

ਤੇਰੇ ਨਾਮ ਨਾਲ਼ ਲੋਕੀਂ ਜੋੜਦੇ ਨੇ ਯਾਰੀ
ਮੇਰੇ ਨਾਮ ਨਾਲ਼ ਜੋੜਦੇ ਗੱਦਾਰੀ ਵੇ
ਅੱਜ ਵੀ ਮਸ਼ੂਕ ਧੋਖੇਬਾਜ਼ ਮੈਂ ਕਹਾਵਾਂ
ਸੁੱਤੀ ਸਿਵਿਆਂ 'ਚ ਵੀ ਨਾ ਮੈਂ ਵਿਚਾਰੀ ਵੇ

ਕਿਹੜਾ ਦੱਸ ਦਾਗ਼ ਵੇ ਮੈਂ ਇਸ਼ਕੇ ਨੂੰ ਲਾਇਆ
ਤੇਰੇ ਲਈ ਮੈਂ ਦੱਸ ਹੋਰ ਕਿ ਕਰਾਂ, ਵੇ ਮਿਰਜ਼ਿਆ!
ਜੇ ਤੂੰ ਮਰੇ ਨਾਲ਼ ਮੈਂ ਮਰਾਂ

ਬਾਝੋਂ ਤੇਰੇ ਪੱਲ ਵੀ ਨਾ ਜੱਟੀ ਨੇ ਸੀ ਸਾਰਿਆ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ, ਵੇ ਮਿਰਜ਼ਿਆ!
ਤਾਂ ਵੀ ਲੋਕਾਂ ਲਾਇਆਂ ਤੋਹਮਤਾਂ



Credits
Writer(s): Aneil Singh Kainth, Simiran Kaur Dhadi
Lyrics powered by www.musixmatch.com

Link