Supna Laavan Da

ਸੁਪਨੇ ਵਿੱਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ?
ਤੰਗ ਜਿਹਾ ਤੇਰਾ ਛੱਲਾ ਹੋਇਆ, ਤਾਂ ਵੀ ਅਸੀ ਲਾਇਆ ਨਾ

ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਏ
ਮੇਰੇ ਬਿਨ ਕਿੰਜ ਤੇਰਾ ਹੁਣ ਸੱਜਣਾ ਦੱਸ ਸਰਦਾ ਏ?
ਹੋਵੇ ਜੇ ਮੇਲ ਕਿਤੇ ਤਾਂ ਵੇਖਣਗੇ ਸਾਰੇ ਵੇ
ਚੰਨ ਹੋ ਸਕਦਾ ਏ ਨੀਵਾਂ, ਟੁੱਟਣਗੇ ਤਾਰੇ ਵੇ

ਮੰਨਿਆ ਤੂੰ ਮਤਲਬ ਪੁੱਛਦੀ ਰਹਿੰਦੀ ਸੀ ਸ਼ਾਮਾਂ ਦਾ
ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾਂ ਦਾ

ਸੱਜਣਾ, ਤੂੰ ਚੰਨ ਲਗਦਾ ਸੀ, ਮੁੱਖੜੇ ਦਾ ਨੂਰ ਕਿਤੇ
ਇਹੀ ਚੰਨ ਫ਼ਿਰ ਦੁੱਖ ਦੇਂਦੇ, ਚੜ੍ਹਦੇ ਜਦ ਦੂਰ ਕਿਤੇ
ਰੁੱਖ ਬਣਕੇ ਖੜ੍ਹਦਾ ਕਿਉਂ ਨਹੀਂ ਮੇਰੇ ਹੁਣ ਰਾਹਵਾਂ 'ਚ?
ਘੁਲ਼ਦਾ ਨਹੀਂ ਵਾ ਬਣਕੇ ਤੂੰ ਅੱਜਕਲ ਮੇਰੇ ਸਾਹਵਾਂ 'ਚ

ਫ਼ਿੱਕੀਆਂ ਨੇ nail polish'an, ਲਿਸ਼ਕਣ ਨਾ ਕੋਕੇ ਵੀ
ਉਡ ਗਿਆ ਰੰਗ ਮੁੰਦਰੀ ਦਾ, ਤੇ ਕੱਸ ਗਏ ਆ ਪੋਟੇ ਵੀ

ਛਣਕਣ ਦਾ ਤੇਰੇ ਵਿਹੜੇ ਸੁਪਨਾ ਸੀ ਪੋਹਰਾਂ ਦਾ
ਲਗਦਾ ਲੜ ਫ਼ੜ ਲਿਆ ਪਰ ਤੂੰ ਅੱਜਕਲ ਵੇ ਹੋਰਾਂ ਦਾ
ਜੁੜਿਆਂ ਨੇ ਟੁੱਟਣਾ ਵੀ ਏ, Gifty ਗੱਲ ਠੀਕ ਤੇਰੀ
ਮੁੱਕ ਜਾਣੀ ਜ਼ਿੰਦਗੀ ਇਹ, ਪਰ ਮੁੱਕਣੀ ਨਹੀਂ ਡੀਕ ਤੇਰੀ

ਕੁੱਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ 'ਚ
ਜੰਨਤ ਮੈਂ ਰੁਲ਼ਦੀ ਵੇਖੀ ਸੱਜਣਾ ਤੇਰੇ ਪੈਰਾਂ 'ਚ

ਆਪਾਂ ਜਦ ਜਿੱਦਾਂ ਪੁਗਾਈਆਂ ਘੜੀਆਂ ਮੈਂ ਭੁੱਲਦੀ ਨਾ
ਬੇਸ਼ੱਕ ਦਿਨ ਭੁੱਲ ਸਕਦੀਆਂ, ਅੜੀਆਂ ਮੈਂ ਭੁੱਲਦੀ ਨਾ
ਭੁੱਲਣਾ ਨਹੀਂ ਪਿੰਡ ਤੇਰਾ ਵੇ, ਭੁੱਲਣਾ ਨਹੀਂ ਚਿਹਰਾ ਵੇ
ਖੁਦ ਦਾ ਭੁੱਲ ਸਕਦੀਆਂ ਮੈਂ, ਭੁੱਲਣਾ ਨਹੀਂ ਤੇਰਾ ਵੇ



Credits
Writer(s): Preet Hundal, Gifty
Lyrics powered by www.musixmatch.com

Link