Mar Jana

ਮਰ ਜਾਣਾ ਮੈਂ, ਮਰ ਜਾਣਾ
ਤੇਰੇ ਬਿਨਾ ਮੈਂ, ਮਰ ਜਾਣਾ

ਨਾ ਵੇ ਸੱਜਣਾ ਇੰਝ ਨਾ ਕਹਿ
ਜਿਉਂਦਾ ਰਹਿ ਵੇਹ ਵੱਸਦਾ ਰਹਿ

ਮਰ ਜਾਣਾ ਮੈਂ, ਮਰ ਜਾਣਾ
ਤੇਰੇ ਬਿਨਾ ਮੈਂ, ਮਰ ਜਾਣਾ

ਜਦ ਤੂੰ ਮੈਨੂੰ ਛੱਡ ਜਾਵੇਂਗੀ
ਦਿਲ ਆਪਣੇ ਚੋ ਕੱਢ ਜਾਵੇਂਗੀ

ਜਦ ਤੂੰ ਮੈਨੂੰ ਛੱਡ ਜਾਵੇਂਗੀ
ਦਿਲ ਆਪਣੇ ਚੋ ਕੱਢ ਜਾਵੇਂਗੀ

ਕੂਚ ਜਹਾਨੋਂ ਕਰ ਜਾਣਾ
ਮਰ ਜਾਣਾ ਮੈਂ, ਮਰ ਜਾਣਾ

ਨਾ ਵੇ ਸੱਜਣਾ ਇੰਝ ਨਾ ਕਹਿ
ਜਿਉਂਦਾ ਰਹਿ ਵੇਹ ਵੱਸਦਾ ਰਹਿ

ਮਰ ਜਾਣਾ ਮੈਂ, ਮਰ ਜਾਣਾ
ਤੇਰੇ ਬਿਨਾ ਮੈਂ, ਮਰ ਜਾਣਾ

ਖ਼ਾਨ-ਪੁਰੀ ਬਣ, ਜਾਉ ਤਾਰਾ
ਭਿੰਦਰ ਮਿਲਣਾ ਨਹੀਂ ਦੂਬਾਰਾ

ਖ਼ਾਨ-ਪੁਰੀ ਬਣ, ਜਾਉ ਤਾਰਾ
ਭਿੰਦਰ ਮਿਲਣਾ ਨਹੀਂ ਦੂਬਾਰਾ

ਸਭ ਕੁਝ ਤੈਥੋਂ ਹਰ ਜਾਣਾ
ਮਰ ਜਾਣਾ ਮੈਂ, ਮਰ ਜਾਣਾ

ਨਾ ਵੇ ਸੱਜਣਾ ਇੰਝ ਨਾ ਕਹਿ
ਜਿਉਂਦਾ ਰਹਿ ਵੇਹ ਵੱਸਦਾ ਰਹਿ

ਮਰ ਜਾਣਾ ਮੈਂ, ਮਰ ਜਾਣਾ
ਤੇਰੇ ਬਿਨਾ ਮੈਂ, ਮਰ ਜਾਣਾ

ਸਿਵਾ ਮਚ ਰਿਹਾ
ਲੋਕ ਰੋ ਰਹੇ ਨੇ
ਪਰ ਰੂਹ ਚਾਹੁੰਦੀ ਏ
ਕੇ ਜਾਂਦੇ ਜਾਂਦੇ ਵੇਖ ਲਵਾਂ ਮੈਂ ਕਾਸ਼ ਸੱਜਣ ਨੂੰ
ਅੰਬਰ ਚੁੰਮ ਦੀਆਂ ਅੱਗ ਦੀਆਂ ਲਾਟਾਂ
ਮੈਨੂੰ ਸਾੜ ਰਹਿਆ ਨੇ
ਤੇ ਮਾਰਿਆ ਹੋਇਆ ਵਾਜ਼ੀਰ ਉਡੀਕ ਰਿਹਾ ਏ
ਕਿਸੇ ਖ਼ਾਸ ਸੱਜਣ ਨੂੰ
- ਕਾਲ਼ਾ



Credits
Writer(s): Wazir Patar
Lyrics powered by www.musixmatch.com

Link