Duji Vaar Pyar

ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ
ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ
ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ
ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ

ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ...

ਮੈਂ ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ
ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ
ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ

ਗੱਲਾਂ ਮੇਰੀਆਂ ਹੀ ਚੱਕ ਗਾਣੇ ਲਿਖਦੈ
ਆ ਲੋਕੀ ਕਹਿੰਦੇ, "Jaani ਲਿਖਦੈ ਕਮਾਲ"

ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ

ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ
ਜੇ ਪਤਾ ਕਰਨਾ ਮੈਂ ਪਿਆਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ

ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ
ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ
ਜੇ ਪਤਾ ਕਰਨਾ ਪਿਆਰ ਕਿੰਨਾ ਕਰਦੀ
ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ

ਬੇਸੁਰੀ ਤੇਰੇ ਬਿਨਾਂ ਮੇਰੀ ਜ਼ਿੰਦਗੀ
ਨਾ ਕੋਈ ਲੈ ਏ, ਤੇ ਨਾ ਕੋਈ ਤਾਲ

ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ

ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ
ਮੇਰੇ ਕਮਰੇ 'ਚ ਤੇਰੀ ਤਸਵੀਰ ਵੇ
ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ
ਮੇਰੇ ਕਮਰੇ 'ਚ ਤੇਰੀ ਤਸਵੀਰ ਵੇ

ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ
ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ
ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ

ਜਦੋਂ ਹੁੰਦਾ ਤੂੰ ਨਾਰਾਜ਼, ਚੰਨਾ ਮੇਰਿਆ
ਅਸੀਂ ਹੱਥਾਂ ਉਤੇ ਦੀਵੇ ਲਈਏ ਵਾਰ
(ਹੱਥਾਂ ਉਤੇ ਦੀਵੇ ਲਈਏ ਵਾਰ)

ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ
ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ



Credits
Writer(s): Muhammad Irfan Akram
Lyrics powered by www.musixmatch.com

Link