Pehli Vaar

ਸੱਤਵੀਂ 'ਚ ਸ਼ੁਰੂ ਹੋਈ ਸੀਗੀ ਦਾਸਤਾਂ
ਇਸ਼ਕਪੁਰੇ ਦਾ ਫ਼ੜਿਆ ਸੀ ਰਾਸਤਾ
ਨਵੇਂ ਦਾਖਲੇ 'ਚ ਕਹਿੰਦੇ, "ਨਾਰ ਆਈ ਚੱਕਵੀਂ"
ਨਿਰੀ ਉਹ ਹਸੀਨ, ਗੁੱਤ ਕਰੇ ਚੀਰ ਕੱਢਵੀਂ
(ਕਰੇ ਚੀਰ ਕੱਢਵੀਂ)

ਚੱਲਦੀ class ਦੇ ਵਿਚਾਲ਼ੇ ਹੋਏ ਦਰਸ਼ਨ
ਸਾਹੋਂ ਸਾਹ ਸੀ ਹੋਈ
ਥੋੜ੍ਹਾ late ਹੋ ਗਈ ਦਰਅਸਲ

ਪਹਿਲੀ ਤੱਕਣੀ 'ਚ ਸੀਨੇ ਵਾਰ ਕਰ ਗਈ
ਆਰ-ਪਾਰ ਕਰ ਗਈ, ਰੱਖਤਾ ਖਲਾਰ ਸੀ

ਕਹਿੰਦੇ ਨੇ ਪਿਆਰ ਜੀਹਨੂੰ ਹੋਇਆ ਯਾਰ ਸੀ
ਓਦੋਂ ਪਹਿਲੀ ਵਾਰ ਸੀ, ਓਦੋਂ ਪਹਿਲੀ ਵਾਰ ਸੀ
ਜੀਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ
ਭੈੜਾ ਐਤਵਾਰ ਸੀ, ਭੈੜਾ ਐਤਵਾਰ ਸੀ

ਨੌਂਵੀਂ ਦੀ ਮੈਂ ਗੱਲ ਦੱਸਾਂ, ਆਇਆ ਗੱਜ ਕੇ
ਨੀ ਮੈਂ ਸਜ-ਧਜ ਕੇ, ਟੇਢੀ ਪੱਗ ਗੱਡ ਕੇ
ਦੇਖਦੇ ਹੀ ਮੈਨੂੰ ਜੱਟੀ shock ਹੋ ਗਈ
ਨਿਗਾਹ lock ਹੋ ਗਈ, ਦੇਖੇ ਅੱਖਾਂ ਅੱਡ ਕੇ

ਮੈਨੂੰ ਕਹਿੰਦੀ, "ਸੋਹਣਿਆ, ਤੂੰ ਦਿਲ ਮੰਗ ਕੇ
ਮੈਨੂੰ ਸੂਲ਼ੀ ਟੰਗ ਕੇ, ਹੋ ਜਾਈਂ ਨਾ ਫ਼ਰਾਰ ਨੀ"

ਕਹਿੰਦੇ ਨੇ ਪਿਆਰ ਜੀਹਨੂੰ ਹੋਇਆ ਯਾਰ ਸੀ
ਓਦੋਂ ਪਹਿਲੀ ਵਾਰ ਸੀ, ਓਦੋਂ ਪਹਿਲੀ ਵਾਰ ਸੀ
ਜੀਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ
ਭੈੜਾ ਐਤਵਾਰ ਸੀ, ਭੈੜਾ ਐਤਵਾਰ ਸੀ

ਭੈੜਾ ਲੱਗੇ ਐਤਵਾਰ ਸੀ

ਦਸਵੀਂ 'ਚ ਤਾਪਮਾਨ ਓਦੋਂ ਚੜ੍ਹਿਆ
ਜਦੋਂ ਸ਼ਰੇਆਮ ਉਹਦਾ ਨੀ ਮੈਂ ਹੱਥ ਫ਼ੜਿਆ (ਹਾਏ)
ਸੰਧੂਰੀ ਅੰਬ ਵਾਂਗੂ ਕੁੜੀ ਲਾਲ ਹੋ ਗਈ
ਹਾਏ, ਬੇਹਾਲ ਹੋ ਗਈ, ਕਹਿੰਦੀ, "ਛੱਡ, ਅੜਿਆ

ਜਾਣ ਦੇ ਵੇ ਜਾਲਮਾਂ, ਮੈਂ ਹੱਥ ਜੋੜਦੀ
ਨਾ ਤੇਰੀ ਗੱਲ ਮੋੜਦੀ ਇਸ਼ਕ ਕਰਾਰ ਦੀ"

ਕਹਿੰਦੇ ਨੇ ਪਿਆਰ ਜੀਹਨੂੰ ਹੋਇਆ ਯਾਰ ਸੀ
ਓਦੋਂ ਪਹਿਲੀ ਵਾਰ ਸੀ, ਓਦੋਂ ਪਹਿਲੀ ਵਾਰ ਸੀ
ਜੀਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ
ਭੈੜਾ ਐਤਵਾਰ ਸੀ, ਭੈੜਾ ਐਤਵਾਰ ਸੀ

ਭੈੜਾ ਲੱਗੇ ਐਤਵਾਰ ਸੀ

ਬਾਰ੍ਹਵੀਂ 'ਚ ਮੁੱਕਿਆ ਸੀ ਜਦੋਂ ਸਿਲਸਿਲਾ
ਬਿਨਾਂ ਕੀਤੇ ਇੰਤਲਾਹ England ਤੁਰ ਗਈ
ਸਾਡੇ ਸੱਤ band ਲੈਕੇ ਯਾਰ ਭੁੱਲ ਗਈ
ਗੋਰਿਆਂ 'ਤੇ ਡੁੱਲ੍ਹ ਗਈ, ਦੇਸੀ ਕਹਿ ਕੇ ਝੁਰ ਗਈ

ਪੰਜ ਸਾਲਾਂ ਦੀ ਉਹ ਯਾਰੀ ਝੱਟ ਤੋੜ ਗਈ
ਹੰਝੂਆਂ 'ਚ ਰੋੜ੍ਹ ਗਈ, ਪੈ ਗਈ ਦਰਾਰ ਸੀ

ਕਹਿੰਦੇ ਨੇ ਪਿਆਰ ਜੀਹਨੂੰ ਹੋਇਆ ਯਾਰ ਸੀ
ਓਦੋਂ ਪਹਿਲੀ ਵਾਰ ਸੀ, ਓਦੋਂ ਪਹਿਲੀ ਵਾਰ ਸੀ
ਜੀਹਦੇ ਬਿਨਾਂ ਲਗਦਾ ਨਾ ਦਿਲ ਹੁੰਦਾ ਸੀ
ਨਾ ਮਿਲ ਹੁੰਦਾ ਸੀ
ਭੈੜਾ ਐਤਵਾਰ ਸੀ, ਭੈੜਾ ਐਤਵਾਰ ਸੀ

ਭੈੜਾ ਲੱਗੇ ਐਤਵਾਰ ਸੀ

ਕਹਿੰਦੇ ਨੇ ਪਿਆਰ ਜੀਹਨੂੰ, ਪਿਆਰ ਜੀਹਨੂੰ
ਕਹਿੰਦੇ ਨੇ ਪਿਆਰ ਜੀਹਨੂੰ, ਪਿਆਰ ਜੀਹਨੂੰ
ਕਹਿੰਦੇ ਨੇ ਪਿਆਰ ਜੀਹਨੂੰ, ਪਿਆਰ ਜੀਹਨੂੰ
ਕਹਿੰਦੇ ਨੇ ਪਿਆਰ ਜੀਹਨੂੰ
ਹੋਇਆ ਯਾਰ ਸੀ, ਹੋਇਆ ਯਾਰ ਸੀ



Credits
Writer(s): Hakeem, Manavgeet Gill
Lyrics powered by www.musixmatch.com

Link