7 Saal

ਤੇਰੇ ਨਾਲ਼ ਲੈਣੀਆਂ ਮੈਂ ਲਾਵਾਂ, ਜੱਟੀਏ
ਤੈਨੂੰ ਆਪਣੀ ਬਣਾਉਣਾ, ਹਿੱਕ ਠੋਕ ਕੇ
ਹਰ ਇੱਕ ਰੀਝ ਆ ਪੁਗਾਉਣੀ ਦਿਲ ਦੀ
ਬੜੇ ਕੱਟ ਲਏ ਆ ਦਿਨ ਲੋਕਾਂ ਬਾਰੇ ਸੋਚ ਕੇ

ਇੱਕ ਸੋਹਣਾ tattoo ਆ ਬਨਾਉਣਾ ਗੁੱਟ ਤੇ
ਤੇਰੇ ਮੇਰੇ ਨਾਂ ਦਾ ਪਹਿਲਾ ਮੈਂ ਅੱਖਰ ਜੋੜ ਕੇ
ਕਿੰਨੀ ਸੋਹਣੀ ਲੱਗੂ ਮੇਰੀ ਸਰਦਾਰਨੀ
ਜਦੋਂ ਤੁਰੂ ਮੇਰੇ ਮੋਢੇ ਨਾਲ਼ ਮੋਢਾ ਜੋੜ ਕੇ

ਰੱਬ ਨੇ ਵੀ ਕਿਸੇ ਗੱਲੋਂ ਰੱਖੀ ਨਹੀਓਂ ਘਾਟ
ਬੇਬੇ-ਬਾਪੂ ਵੀ ਖੜ੍ਹੇ ਆ ਮੇਰੇ ਨਾਲ਼ ਨੀਂ
(ਬੇਬੇ-ਬਾਪੂ ਵੀ ਖੜ੍ਹੇ ਆ ਮੇਰੇ ਨਾਲ਼ ਨੀਂ)

ਹੋ, ਪਿਆਰ ਤੇਰਾ ਮੇਰਾ ਚੱਲਦਾ school ਤੋਂ
ਕੱਠਿਆਂ ਨੂੰ ਹੋਗੇ ਸੱਤ ਸਾਲ ਨੀਂ
ਜਿਹੜੇ ਕਹਿੰਦੇ ਸੀ ਨੀ ਤੇਰੀ ਮੇਰੀ ਨਿੱਭਣੀ ਨਹੀਂ
ਅੱਜ ਪਾ ਤੂੰ story ਮੇਰੇ ਨਾਲ਼ ਨੀਂ
ਅੱਜ ਪਾਦੇ ਤੂੰ story ਮੇਰੇ ਨਾਲ਼ ਨੀਂ

D-D-Desi Routz

ਹੋ, ਕਿੱਥੇ ਗਈਆਂ ਤੇਰੀਆਂ friend'an ਸਾਰੀਆਂ
ਜੋ ਕਹਿੰਦੀਆਂ ਸੀ, ਮੁੰਡਾ ਕੁੱਝ ਖ਼ਾਸ ਨਈਂ
ਸਿੱਕਿਆਂ 'ਚੋਂ ਉੱਠ ਕਦੇ dollar'an 'ਚ ਹੋਜੂ
ਸੀਗੀ ਕਿਸੇ ਨੂੰ ਵੀ ਮੇਰੇ ਤੇ ਕੋਈ ਆਸ ਨਈਂ

ਖੜ੍ਹਾ ਜੱਟ ਦੇਖਲੈ Toronto ਵਿੱਚ ਨੀ
ਕੀਤੀ ਮਿਹਨਤ, ਮੈਂ ਅੱਤ ਹੀ ਕਰਾ ਰੱਖੀ ਆ
ਹੋ, ਰੱਖੀ ਆ Camaro ਇੱਕ ਕਾਲੇ ਰੰਗ ਦੀ
Book ਤੇਰੇ ਲਈ ਮੈਂ Bentley ਕਰਾ ਰੱਖੀ ਆ

ਉਹ ਵੀ ਮੈਨੂੰ ਜਾਨ ਤੋਂ ਪਿਆਰੇ ਬੱਲੀਏ
ਜਿਹੜੇ ਸੋਫ਼ੀ ਤੇ ਸ਼ਰਾਬੀ ਮੇਰੇ ਯਾਰ ਨੀ (ਯਾਰ ਨੀ)

ਹੋ, ਪਿਆਰ ਤੇਰਾ ਮੇਰਾ ਚੱਲਦਾ school ਤੋਂ
ਕੱਠਿਆਂ ਨੂੰ ਹੋਗੇ ਸੱਤ ਸਾਲ ਨੀਂ
ਜਿਹੜੇ ਕਹਿੰਦੇ ਸੀ ਨੀ ਤੇਰੀ ਮੇਰੀ ਨਿੱਭਣੀ ਨਹੀਂ
ਅੱਜ ਪਾ ਤੂੰ story ਮੇਰੇ ਨਾਲ਼ ਨੀਂ
ਅੱਜ ਪਾਦੇ ਤੂੰ story ਮੇਰੇ ਨਾਲ਼ ਨੀਂ

ਹੋ, ਤੂੰ ਵੀ ਬਿੱਲੋ ਰੱਖਦੀ ਐਂ simple ਵਿਚਾਰ
ਮੈਂ ਵੀ ਫੁਕਰਪੁਣੇ ਤੋਂ ਰਹਾਂ ਦੂਰ ਨੀਂ
ਪਹਿਲੀ ਤੱਕਣੀ 'ਚ ਨੂੰਹ ਤੈਨੂੰ, ਬੇਬੇ ਦੀ ਬਣਾ ਲਿਆ ਸੀ
ਤੇਰੇ ਬਿਨਾਂ ਸੋਚੀ ਕੋਈ ਹੋਰ ਨਈਂ

ਮੇਰੇ ਨਾਲ਼ੋਂ ਵੱਧ ਮੈਨੂੰ ਤੂੰ ਐਂ ਜਾਣਦੀ
ਚੇਹਰੇ ਉੱਤੋਂ ਹਾਲ ਮੇਰਾ ਪੜ੍ਹ ਲੈਣੀ ਆਂ
ਅੱਖੋਂ ਓਹਲੇ ਹੋਵਾਂ, ਨਹੀਓਂ ਦੂਰੀ ਝੱਲਦੀ
ਉਂਝ ਭਾਵੇਂ ਰੋਜ਼ ਮੇਰੇ ਨਾ' ਲੜ ਲੈਣੀ ਆਂ

Bajwa ਤਾਂ ਮੰਗੇ ਬਸ ਤੇਰਾ ਐਦਾਂ ਸਾਥ ਨੀ
ਓ, ਦੁਨੀਆਂ ਤੇ ਆਵੇ ਜਿੰਨੀ ਵਾਰ ਨੀ (ਵਾਰ ਨੀ)

ਹੋ, ਪਿਆਰ ਤੇਰਾ ਮੇਰਾ ਚੱਲਦਾ school ਤੋਂ
ਕੱਠਿਆਂ ਨੂੰ ਹੋਗੇ ਸੱਤ ਸਾਲ ਨੀਂ
ਜਿਹੜੇ ਕਹਿੰਦੇ ਸੀ ਨੀ ਤੇਰੀ ਮੇਰੀ ਨਿੱਭਣੀ ਨਹੀਂ
ਅੱਜ ਪਾ ਤੂੰ story ਮੇਰੇ ਨਾਲ਼ ਨੀਂ
ਅੱਜ ਪਾਦੇ ਤੂੰ story ਮੇਰੇ ਨਾਲ਼ ਨੀਂ

(ਮੇਰੇ ਨਾਲ਼ ਨੀਂ)
(ਹੋ, ਪਿਆਰ ਤੇਰਾ ਮੇਰਾ ਚੱਲਦਾ school ਤੋਂ)
(ਅੱਜ ਪਾ ਤੂੰ story ਮੇਰੇ ਨਾਲ਼ ਨੀਂ)



Credits
Writer(s): Desi Routz, Arsh Bajwa
Lyrics powered by www.musixmatch.com

Link