Sohna Lagda (From "Khatre da Ghuggu")

ਸੋਹਣਿਆ, ਸੁਨੱਖਿਆ ਵੇ, ਛੈਲ-ਛਬੀਲਿਆ ਵੇ
ਅੱਖਾਂ ਵਿੱਚ ਅੱਖਾਂ ਪਾ ਕੇ ਕੁੜੀ ਨੂੰ ਤੂੰ ਕੀਲਿਆ ਵੇ
ਮੁੰਡਿਆਂ 'ਚ ਸੂਰਜ ਦੇ ਵਾਂਗੂ ਜਗਦੈ

ਜਦੋਂ ਪੱਗ ਬੰਨ੍ਹੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲਗਦੈ
ਹੋਏ, ਸੱਚੀ ਬੜਾ ਸੋਹਣਾ ਲਗਦੈ
ਵੇ ਸੱਚੀ ਬੜਾ ਸੋਹਣਾ ਲਗਦੈ
ਸੱਚੀ ਬੜਾ ਸੋਹਣਾ ਲਗਦੈ

ਕਿਹੜੀ ਗੱਲੋਂ ਰੁੱਸੇ ਐਵੇਂ? ਕੀਹਦੇ ਨਾਲ ਗੁੱਸੇ ਐਵੇਂ?
ਇਹ ਤਾਂ ਮੈਨੂੰ ਦੱਸ ਚੰਨਾ, ਮੇਰੇ ਨਾਲ ਹੱਸ ਚੰਨਾ
ਹਾਂ, ਬੋਲ ਛੇਤੀ-ਛੇਤੀ ਵੇ, ਮੈਂ ਆਂ ਤੇਰੀ ਭੇਤੀ ਵੇ
ਜਿਵੇਂ ਵੇ ਤੂੰ ਭੇਤੀ ਮੇਰੀ ਰਗ-ਰਗ ਦੈ

ਜਦੋਂ ਪੱਗ ਬੰਨ੍ਹੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲਗਦੈ
ਵੇ ਸੱਚੀ ਬੜਾ ਸੋਹਣਾ ਲਗਦੈ
ਹਾਂ, ਸੱਚੀ ਬੜਾ ਸੋਹਣਾ ਲਗਦੈ
ਸੱਚੀ ਬੜਾ ਸੋਹਣਾ ਲਗਦੈ

ਹਾਏ, ਤੇਰੇ ਉਤੇ ਮਰਦੀਆਂ ਕੁੜੀਆਂ ਨੇ ਲੱਖਾਂ ਵੇ
ਇਹਨਾਂ ਤੋਂ ਲੁਕਾ ਕੇ ਚੰਨਾ ਕਿੱਥੇ ਤੈਨੂੰ ਰੱਖਾਂ ਵੇ?
ਮੈਂ ਵੀ ਤਾਂ ਵੇ ਡਰਦੀ ਆਂ, ਫ਼ਿਕਰ ਤਾਂਹੀ ਕਰਦੀ ਆਂ
ਸ਼ੁਕੀਨੀ ਜਿਹੀ ਲਾ ਕੇ ਵੇ ਤੂੰ ਦਿਲ ਠੱਗਦੈ

ਜਦੋਂ ਪੱਗ ਬੰਨ੍ਹੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲਗਦੈ
ਹਾਏ, ਸੱਚੀ ਬੜਾ ਸੋਹਣਾ ਲਗਦੈ
ਓਏ, ਸੱਚੀ ਬੜਾ ਸੋਹਣਾ ਲਗਦੈ
ਵੇ ਸੱਚੀ ਬੜਾ ਸੋਹਣਾ ਲਗਦੈ



Credits
Writer(s): Bunty Bains, Davvy Singh
Lyrics powered by www.musixmatch.com

Link