Pagg Di Pooni

ਵੇ ਮੈਨੂੰ ਸੌਂਹ ਰੱਬ ਦੀ
ਹਰ ਸਾਹ ਨਾਲ ਤੇਰਾ ਨਾਮ ਲਵਾ
ਤੈਨੂੰ ਸੋਹਣਿਆ ਵੇ ਮੈਂ
ਜਾਨੋ, ਵੱਧ ਕੇ ਚਾਹੁੰਦੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

ਹੋ ਹੋ ਹੋ ਹੋ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

R Guru

ਹੋ ਹੋ
ਹੋ ਹੋ
ਹੋ ਹੋ
ਹੋ ਹੋ

ਗੰਢ ਚੁੰਨੀ ਨੂੰ ਮਾਰ ਕੇ ਕਿੰਨੀ
ਵਾਰੀ ਖੋਲਾ ਮੈ
ਸਮਝ ਨੀ ਆਉਂਦੀ, ਰਾਜ ਦਿੱਲਾ ਦੇ
ਕਿਸ ਨਾਲ ਫੋਲਾ ਮੈਂ

ਗੰਢ ਚੁੰਨੀ ਨੂੰ ਮਾਰ ਕੇ ਕਿੰਨੀ
ਵਾਰੀ ਖੋਲਾ ਮੈ
ਸਮਝ ਨੀ ਆਉਂਦੀ, ਰਾਜ ਦਿੱਲਾ ਦੇ
ਕਿਸ ਨਾਲ ਫੋਲਾ ਮੈਂ

ਤੇਰੇ ਪਿੰਡ ਤੋਂ ਵਗਦੀ
ਪੌਣ ਨੂੰ ਬੁੱਕਲ ਵਿੱਚ ਲਵਾਂ
ਤੈਨੂੰ ਨੇੜੇ ਮੰਨ ਕੇ
ਘੁੱਟ ਗਲਵਕੜੀ ਪਾਉਣੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

Seat Car ਦੀ ਖੱਬੀ ਤੇਰੀ
ਸੁੰਨੀ ਨਈ ਰਹਿਣੀ
ਦੁਨੀਆ ਦੇਖੂ ਸੱਜ ਕੇ ਬਰਾਬਰ
ਜੱਟੀ ਜਦ ਬਹਿਣੀ

Seat Car ਦੀ ਖੱਬੀ ਤੇਰੀ
ਸੁੰਨੀ ਨਈ ਰਹਿਣੀ
ਦੁਨੀਆ ਦੇਖੂ ਸੱਜ ਕੇ ਬਰਾਬਰ
ਜੱਟੀ ਜਦ ਬਹਿਣੀ

ਵੇ ਮੈਂ ਪਿੰਡ ਜਮਾਲਪੁਰ
ਆਉਣਾ ਲੈ ਕੇ ਚਾਰ ਲਾਵਾਂ
ਗਰੇਵਾਲ ਦੀ ਮੈਂ ਨੂੰਹ
ਅਖਵਾਉਣਾ ਚਾਹੁੰਨੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

ਨਾ ਚਾਂਦੀ ਨਾ ਸੋਨਾ
ਤੇ ਨਾਂ ਮੰਗ ਹੈ ਹੀਰੇ ਦੀ
ਸਿਰ ਦਿਆਂ ਸਾਈਆਂ
ਰੱਖ ਲਈ ਵੇ ਬਸ
ਲਾਜ ਕਲੀਰੇ ਦੀ

ਨਾ ਚਾਂਦੀ ਨਾ ਸੋਨਾ
ਤੇ ਨਾਂ ਮੰਗ ਹੈ ਹੀਰੇ ਦੀ
ਸਿਰ ਦਿਆਂ ਸਾਈਆਂ
ਰੱਖ ਲਈ ਵੇ ਬਸ
ਲਾਜ ਕਲੀਰੇ ਦੀ

ਮੈਨੂੰ ਬਹੁਤਾ ਨਹੀਂ ਬਸ
ਹੱਕ ਦਾ ਮੇਰਾ ਪਿਆਰ ਮਿਲੇ
ਵੇ ਆਪਣੇ ਘਰ ਨੂੰ
ਸਵਰਗ ਬਣਾਉਣਾ ਚਾਹੁੰਨੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ

ਭਾਵੇਂ ਸਰਦਾਰਾ ਦਿਨ
ਸ਼ਗਨਾਂ ਦਾ, ਦੂਰ ਬੜਾ
ਤੇਰੀ ਪੱਗ ਦੀ ਪੂਣੀ
ਸੁਪਨੇ ਵਿੱਚ ਕਰਾਉਂਦੀ ਆ



Credits
Writer(s): R Guru, Hardeep Grewal
Lyrics powered by www.musixmatch.com

Link