Galib

ਮੇਰੇ ਸ਼ਹਿਰ ਦੀ ਸੱਭ ਤੋਂ ਚੰਗੀ ਖੁਸ਼ਬੂ ਤੇਰੇ ਕੋਲ਼ੋਂ ਸੰਗ ਗਈ
ਨੀ ਤੂੰ ਮੁਰਦੇ ਜ਼ਿੰਦਾ ਕਰ ਦੇਂਗੀ ਜੇ ਕਬਰਾਂ ਕੋਲ਼ੋਂ ਲੰਘ ਗਈ

ਕਿਆ ਜਜ਼ਬਾਤਾਂ ਨੂੰ ਬਿਆਨ ਕਰੇਂ, ਮੈਂ ਵਾਰੇ ਜਾਵਾਂ ਗ਼ਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇਂ, ਮੈਂ ਵਾਰੇ ਜਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦੈ ਮੈਂ ਤੇਰੇ ਲਈ ਇੱਕ ਸ਼ਿਅਰ ਲਿਖਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦੈ ਤੇਰੇ ਲਈ ਇੱਕ ਸ਼ਿਅਰ ਲਿਖਾਵਾਂ ਗ਼ਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇਂ, ਮੈਂ ਵਾਰੇ... (ਮੈਂ ਵਾਰੇ)

ਹੋ, ਯਾਰਾ

ਤੇਰੇ ਹੁਸਨ ਦੀ ਚਰਚਾ ਹੋਣੀ ਸਿਰ ਤੋਂ ਪੈਰਾਂ ਦੇ ਤਕ ਨੀ
ਕੀ-ਕੀ ਤੇਰੇ ਵਿੱਚ ਖਾਸ ਤੈਨੂੰ ਦੱਸਣਾ ਮੈਂ
ਤੇਰੇ ਹੁਸਣ ਦੀ ਚਰਚਾ ਹੋਣੀ ਸਿਰ ਤੋਂ ਪੈਰਾਂ ਦੇ ਤਕ ਨੀ
ਕੀ ਤੇਰੇ ਵਿੱਚ ਖਾਸ ਤੈਨੂੰ ਦੱਸਣਾ ਮੈਂ

ਇਹ ਸੱਭ ਕੁੱਝ ਦੱਸਦੇ-ਦੱਸਦੇ ਮੈਂ ਕਿੰਨਾ ਸ਼ਰਮਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦੈ ਮੈਂ ਤੇਰੇ ਲਈ ਇੱਕ ਸ਼ਿਅਰ ਲਿਖਾਵਾਂ ਗ਼ਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇਂ, ਮੈਂ ਵਾਰੇ... (ਮੈਂ ਵਾਰੇ)

ਅੰਨ੍ਹੇ ਅੱਖਾਂ ਖੋਲ੍ਹਣ ਲੱਗ ਗਏ, ਥਾਂ-ਥਾਂ ਤੈਨੂੰ ਟੋਲਣ ਲੱਗ ਗਏ
ਨੀ ਵੇਖ ਕੇ ਤੈਨੂੰ ਹੱਸਦੀ ਨੂੰ ਮੇਰੇ ਸ਼ਹਿਰ ਦੇ ਗੁੰਗੇ ਬੋਲਣ ਲੱਗ ਗਏ

ਹਾਲੇ ਤਾਂ ਲੀਕਾਂ ਮਾਰੇ ਬਸ ਉਹ ਕੋਰੇ ਕਾਗਜ਼ 'ਤੇ
ਨੀ ਤੇਰੇ ਇਸ Jaani ਨੂੰ ਲਿਖਣਾ ਨਹੀਂ ਆਉਂਦਾ
ਹਾਲੇ ਤਾਂ ਲੀਕਾਂ ਮਾਰੇ ਬਸ ਉਹ ਕੋਰੇ ਕਾਗਜ਼ 'ਤੇ
ਤੇਰੇ ਇਸ Jaani ਨੂੰ ਲਿਖਣਾ ਨਹੀਂ ਆਉਂਦਾ

ਤਾਂਹੀ ਮੇਰੇ ਦਿਲ ਦੀਆਂ ਗੱਲਾਂ ਤੈਨੂੰ ਮੈਂ ਸਮਝਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦੈ ਮੈਂ ਤੇਰੇ ਲਈ ਇੱਕ ਸ਼ਿਅਰ ਲਿਖਾਵਾਂ ਗ਼ਾਲਿਬ ਤੋਂ
ਮੇਰਾ ਜੀਅ ਕਰਦੈ ਤੇਰੇ ਲਈ ਇੱਕ ਸ਼ਿਅਰ ਲਿਖਾਵਾਂ ਗ਼ਾਲਿਬ ਤੋਂ
ਕਿਆ ਜਜ਼ਬਾਤਾਂ ਨੂੰ ਬਿਆਨ ਕਰੇਂ, ਮੈਂ ਵਾਰੇ... (ਮੈਂ ਵਾਰੇ)

ਹੋ, ਯਾਰਾ

Credits
Writer(s): Jaani, Prateek Bachan
Lyrics powered by www.musixmatch.com

Link