Mantar Maar Gayi (From "Naukar Vahuti Da")

ਓ, ਪੱਟਿਆ ਤੇਰੇ ਨੈਣਾਂ ਨੇ
ਜਾਂ ਦੋਸ਼ ਦੇਵਾਂ ਤੇਰੇ ਹਾਸੇ ਨੂੰ?
ਓ, ਮੁੜ-ਮੁੜ ਅੱਖਾਂ ਮੂਹਰੇ ਘੁੰਮਦੀ
ਜਾਵਾਂ ਕਿਹੜੇ ਪਾਸੇ ਨੂੰ?

ਓ, ਲੱਗੀ ਕੋਲਿਆਂ 'ਚ ਅੱਗ ਵਰਗਾ
ਅੱਧੇ ਝਾਕੇ ਨਾ' ਠਾਰ ਗਈ ਐ ਤੂੰ

ਓ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?
ਓ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?

ਭੋਲਾਪਨ ਤੇਰਾ ਡੁੱਲ੍ਹ-ਡੁੱਲ੍ਹ ਪੈਂਦਾ
ਨੀਤ ਵੀ ਸੱਚੀ-ਸੁੱਚੀ ਆ
ਕੱਦ-ਕਾਠ ਵੀ ਤੇਰਾ ਲੰਮਾ ਏ
ਕਿਰਦਾਰ ਦੀ ਪੌੜੀ ਉਚੀ ਆ

ਹੋ, ਬੇਰ ਵਰਗੀ ਆ ਮੋਟੀ ਅੱਖ ਵੇ
ਹੋ, ਮੈਨੂੰ ਕਾਬੂ ਕਰ ਗਿਐ ਤੂੰ

ਹੋ, ਚਿੱਤ ਉਡੂ-ਉਡੂ ਕਰੇ ਕੁੜੀ ਦਾ
ਕੀ ਜਾਦੂ ਕਰ ਗਿਐ ਤੂੰ?
ਹੋ, ਚਿੱਤ ਉਡੂ-ਉਡੂ ਕਰੇ ਕੁੜੀ ਦਾ
ਕੀ ਜਾਦੂ ਕਰ ਗਿਐ ਤੂੰ?

ਓ, ਪੱਟਿਆ ਤੇਰੇ ਨੈਣਾਂ ਨੇ
ਜਾਂ ਦੋਸ਼ ਦੇਵਾਂ ਤੇਰੇ ਹਾਸੇ ਨੂੰ?

ਹੋ, ਤੇਰਾ ਜੋਬਨ ਵੱਧ ਖਿੜਿਐ
ਸਾਰੀਆਂ ਹੀ ਮੁਟਿਆਰਾਂ ਤੋਂ
ਓ, ਸੱਚੀ ਤੂੰ ਬੜੀ ਸੋਹਣੀ ਲਗਦੀ
ਮੈਨੂੰ ਬਿਨਾਂ ਸ਼ਿੰਗਾਰਾਂ ਤੋਂ

ਓ, ਜੀਹਦੀ ਅੱਖ ਨਾਲ ਲੰਘੇ ਚਾਕ ਕੇ
ਲੋੜ ਸੁਲਫ਼ੇ ਦੀ ਚਾੜ੍ਹ ਗਈ ਐ ਤੂੰ

ਓ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?
ਓ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?

ਹੋ, ਤੇਰੇ ਪਾਇਆ ਕਿੰਨਾ ਫ਼ਬਦੈ
ਹਾਏ, ਕੁੜਤਾ ਕਾਲ਼ਾ-ਕਾਲ਼ਾ ਵੇ
ਜੁੱਤੀ ਅੰਬਰਸਰ ਦੀ ਪਾਵੇ
ਤੂੰ ਜੱਟਾ ਸ਼ੌਕੀ ਬਾਹਲ਼ਾ ਵੇ

ਕੋਕਿਆਂ ਵਾਲੀ ਡਾਂਗ ਨਾਲ ਵੇ
ਕੋਕੇ ਦਿਲ 'ਤੇ ਜੜ ਗਿਆ ਤੂੰ

ਹੋ, ਚਿੱਤ ਉਡੂ-ਉਡੂ ਕਰੇ ਕੁੜੀ ਦਾ
ਕੀ ਜਾਦੂ ਕਰ ਗਿਐ ਤੂੰ?
ਹੋ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?

ਹੋ, ਚਿੱਤ ਉਡੂ-ਉਡੂ ਕਰੇ ਕੁੜੀ ਦਾ
ਕੀ ਜਾਦੂ ਕਰ ਗਿਐ ਤੂੰ?
ਹੋ, ਜੀਅ ਲੱਗਣੋਂ ਹਟਾ ਗਈ ਜੱਟ ਦਾ
ਕੀ ਮੰਤਰ ਮਾਰ ਗਈ ਐ ਤੂੰ?



Credits
Writer(s): Gurmeet Singh, Taranjeet Singh
Lyrics powered by www.musixmatch.com

Link