Taare (feat. Sidhu Moosewala)

Gur Sidhu Music

ਅੱਜ ਕਾਹਤੋਂ ਸੱਜਣਾ ਹਾਸੇ ਖੁਸ ਗਏ ਵੇ ਬੁੱਲ੍ਹਾਂ ਤੋਂ?
ਖੰਭ ਲਾ ਕੇ ਭੌਰ ਵੀ ਉਡ ਗਏ ਇਸ਼ਕੇ ਦਿਆਂ ਫੁੱਲਾਂ ਤੋਂ
ਪੈਂਦੇ ਨੇ ਵਾਪਸ ਕਰਨੇ ਕਰਜ਼ੇ ਨੀ ਪਿਆਰਾਂ ਦੇ
ਚਿੱਠੇ ਜਦ ਰੱਬ ਖੋਲੂਗਾ ਹਿੱਸੇ ਜੋ ਯਾਰਾਂ ਦੇ
ਲੇਖੇ ਪੈ ਜਾਣੇ ਦੇਣੇ ਓਦੋਂ ਫਿਰ ਸਾਰੇ ਨੀ

ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ...

(ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ)
(ਮਿੱਤਰਾਂ ਨੇ ਟੁੱਟਦੇ ਵੇਖੇ-, ਟੁੱਟਦੇ ਵੇਖੇ...)

ਬੱਦਲਾਂ ਦਾ ਬਣਿਆ ਧੂਆਂ, ਸੂਰਜ ਤਕ ਸੜਿਆ ਨੀ
ਚੰਨ ਉਹਦਾ ਹੋਰ ਕਿਸੇ ਦੇ ਕੋਠੇ ਜਾ ਚੜ੍ਹਿਆ ਨੀ
ਬੱਦਲਾਂ ਦਾ ਬਣਿਆ ਧੂਆਂ, ਸੂਰਜ ਤਕ ਸੜਿਆ ਨੀ
ਚੰਨ ਉਹਦਾ ਹੋਰ ਕਿਸੇ ਦੇ ਕੋਠੇ ਜਾ ਚੜ੍ਹਿਆ ਨੀ

ਐਨਾ ਵੀ ਮਾਣ ਜਵਾਨੀ ਕਰ ਨਾ ਤੂੰ ਨਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ... (ਮਿੱਤਰਾਂ ਨੇ ਟੁੱਟਦੇ ਵੇਖੇ...)
ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ...

(ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ)
(ਮਿੱਤਰਾਂ ਨੇ ਟੁੱਟਦੇ ਵੇਖੇ-, ਟੁੱਟਦੇ ਵੇਖੇ...)

ਬਾਹਲ਼ਾ ਸੀ ਇਸ਼ਕ ਜੋ ਕਰਿਆ ਸੱਚੀਆਂ ਨੀ ਨੀਅਤਾਂ ਚੋਂ
ਬਣਕੇ ਹੁਣ ਲਫ਼ਜ਼ ਡੁੱਲੂਗਾ ਬਾਠਾ ਵੇ ਗੀਤਾਂ ਚੋਂ
ਗੱਲਾਂ ਸੀ ਜੋ ਵੀ ਕਰੀਆਂ, ਗੱਲਾਂ ਰਹਿ ਜਾਣਗੀਆਂ
ਗੱਲਾਂ ਚੋਂ ਹਿੱਸੇ ਆਈਆਂ ਪੀੜਾਂ ਬਸ ਹਾਣ ਦੀਆਂ

ਕਿਹੜੀ ਔਕਾਤ ਨੂੰ ਲੱਭਦੀ ਫਿਰਦੀ ਮੁਟਿਆਰੇ ਨੀ?
ਮਿੱਤਰਾਂ ਨੇ ਟੁੱਟਦੇ ਵੇਖੇ... (ਮਿੱਤਰਾਂ ਨੇ ਟੁੱਟਦੇ ਵੇਖੇ...)
ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਵੇਖੇ...

ਮਸੂਮ ਹੀ ਰਹਿ ਜਾਂਦੇ ਨੀ, ਜ਼ਿੰਦਗੀ ਨੂੰ ਸ਼ਿਖਣਾ ਨਹੀਂ ਸੀ
ਦੁੱਖਾਂ ਨੇ ਗੀਤ ਜਿਹੇ ਬਣਕੇ ਬਜ਼ਾਰੀ ਵਿਕਣਾ ਨਹੀਂ ਸੀ
ਦਿਲ ਚੋਂ ਤੂੰ ਕੱਢਦੀ ਜੇ ਨਾ, ਹੱਥ ਫੜ ਕੇ ਛੱਡਦੀ ਜੇ ਨਾ
ਤੈਨੂੰ ਸੀ ਸੁਣਦੇ ਰਹਿਣਾ, Sidhu ਨੇ ਲਿਖਣਾ ਨਹੀਂ ਸੀ

ਸੁਣਕੇ ਕਦੇ ਡੋਲ੍ਹੀ ਨਾ ਤੂੰ...
ਸੁਣਕੇ ਕਦੇ ਡੋਲ੍ਹੀ ਨਾ ਤੂੰ ਹੰਝੂ ਇਹ ਖਾਰੇ ਨੀ
ਮਿੱਤਰਾਂ ਨੇ ਟੁੱਟਦੇ ਦੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਦੇਖੇ ਅਰਸ਼ਾਂ ਤੋਂ ਤਾਰੇ ਨੀ
ਮਿੱਤਰਾਂ ਨੇ ਟੁੱਟਦੇ ਦੇਖੇ...

"भूल जा मुझे," कह के मार तो उसी दिन दिया था उसने
बात करके तो तसल्ली कर रहे हैं
कि कहीं कोई साँस बाक़ी तो नहीं रही

Credits
Writer(s): Gur Sidhu, Sidhu Moosewala, Harlal Batth
Lyrics powered by www.musixmatch.com

Link