Zindagi

ਮੋਹੱਬਤ ਤੈਨੂੰ ਵੀ ਮੇਰੇ ਨਾਲ ਹੋਨੀ ਏ
ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ
ਜਾਨ ਤੂੰ ਹੱਸ ਕੇ ਨੀ ਵਾਰਤੀ ਮੇਰੇ ਤੋਂ
ਹੱਦੋਂ ਵੱਧ ਮੈਂ ਵੀ ਤਾਂ ਤੇਰੇ 'ਤੇ ਮਰਦਾ ਹਾਂ

ਦੋਹਾਂ ਦੇ ਇੱਕੋ ਜਿਹੇ ਨੇ ਹਾਲ
ਦੋਹਾਂ ਦੇ ਇੱਕੋ ਜਿਹੇ ਨੇ ਹਾਲ

ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ, ਹੋ

ਲਗਦਾ ਏ ਚੰਗਾ ਮੈਨੂੰ ਮੇਰਾ ਨਸੀਬ ਏ
ਖ਼ਾਬਾਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ
ਪਿਆਰ ਜਦੋਂ ਨਾਲ ਹੋਵੇ ਸਮਾਂ ਰੁੱਕ ਜਾਂਦਾ ਏ
ਸੱਜਣਾ ਵੇ ਦੂਰੀਆਂ ਦਾ ਖਿਆਲ ਮੁੱਕ ਜਾਂਦਾ ਏ

ਮੇਰਾ ਪਲ-ਪਲ ਬਣਿਆ ਕਮਾਲ
ਮੇਰਾ ਪਲ-ਪਲ ਬਣਿਆ ਕਮਾਲ

ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ, ਹੋ

ਸੋਚਿਆ ਸੀ ਜਿੰਨਾ ਮੈਂ, ਉਹ ਤੋਂ ਵੱਧ ਪਾਇਆ ਏ
ਚਾਹਵਾਂ ਨਾਲ ਆਪਣਾ ਮਹਿਲ ਬਣਾਇਆ ਏ
ਰੱਖਿਆ ਬਚਾ ਕੇ ਸਦਾ ਨਜ਼ਰਾਂ ਤੋਂ ਜੱਗ ਦੀ
ਤੇਰੇ ਨਾਲ ਰਹਿਣਾ ਲੱਗੇ ਰਹਿਮਤ ਏ ਰੱਬ ਦੀ

ਆਸ਼ਿਕਾਂ ਦਾ ਪੁੱਛੋ ਨਾ ਜਿਹਾਦ
ਆਸ਼ਿਕਾਂ ਦਾ ਪੁੱਛੋ ਨਾ ਜਿਹਾਦ

ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ, ਹੋ

ਮੇਰੇ 'ਤੇ ਹੱਕ ਤੇਰਾ ਮੇਰੇ ਤੋਂ ਜ਼ਿਆਦਾ ਏ
ਖੁਸ਼ੀਆਂ ਦਵਾਂਗਾ ਤੈਨੂੰ, ਤੇਰੇ ਨਾਲ ਵਾਦਾ ਏ
ਤੂੰ ਹੀ ਸੀ, ਤੂੰ ਹੀ ਏ, ਤੂੰ ਹੀ ਰਹੇਗੀ
ਫ਼ਰਕ ਨਹੀਂ ਪੈਂਦਾ "ਕਮਲਾ" ਦੁਨੀਆ ਕਹੇਗੀ

ਦਿਲ Kailey ਦਾ ਏ ਰੱਖਿਆ ਸੰਭਾਲ
ਦਿਲ Kailey ਦਾ ਏ ਰੱਖਿਆ ਸੰਭਾਲ

ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ
ਮੈਨੂੰ ਜ਼ਿੰਦਗੀ ਦਾ ਪਤਾ ਨਹੀਓਂ ਚੱਲਦਾ
ਕਿੰਜ ਲੰਘਦੀ ਪਈ ਐ ਤੇਰੇ ਨਾਲ, ਹੋ



Credits
Writer(s): Maninder Kailey, Desi Routz
Lyrics powered by www.musixmatch.com

Link