Sharminda

ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ
ਏਦਾਂ ਦੇ ਆਦਮੀ ਨੂੰ, ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ

ਕਦਰਾਂ ਨਾ ਜਾਣੀਆਂ ਮੈਂ ਜੋ ਮੇਰੇ ਕਰੀਬ ਆਏ
ਕਦਰਾਂ ਨਾ ਜਾਣੀਆਂ ਮੈਂ ਜੋ ਮੇਰੇ ਕਰੀਬ ਆਏ
ਜ਼ਿੰਦਗੀ ਦੇ ਆਸਰੇ ਵੀ ਹੱਥਾਂ ਚੋਂ ਮੈਂ ਗਵਾਏ, ਹੱਥਾਂ ਚੋਂ ਮੈਂ ਗਵਾਏ

ਲਾਉਂਦਾ ਰਿਹਾ ਉਡਾਰੀ, ਬਣਿਆ ਰਿਹਾ ਪਰਿੰਦਾ
ਏਦਾਂ ਦੇ ਆਦਮੀ ਨੂੰ, ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ

ਜੇ ਨਾ ਰੂਹ ਤੋਂ ਪਿਆਰ ਬਖਸ਼ੇ, ਜਿਹੜੇ ਜਿੰਦੜੀ ਵਾਰਦੇ ਸੀ
ਜੇ ਨਾ ਰੂਹ ਤੋਂ ਪਿਆਰ ਬਖਸ਼ੇ, ਜਿਹੜੇ ਜਿੰਦੜੀ ਵਾਰਦੇ ਸੀ
ਮੈਂ ਖੌਰੇ ਕਿਹੜੀ ਗੱਲੋਂ ਉਹ ਵੀ ਵਿਸਾਰਤੇ ਸੀ, ਉਹ ਵੀ ਵਿਸਾਰਤੇ ਸੀ

ਜਿਹੜੇ ਆਖਦੇ ਸੀ ਮੈਨੂੰ ਲਾਡਾਂ ਦੇ ਨਾਲ ਛਿੰਦਾ
ਏਦਾਂ ਦੇ ਆਦਮੀ ਨੂੰ, ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ

ਹਮਦਰਦੀਆਂ ਦੇ ਵਾਰਿਸ, ਖੁਸ਼ੀਆਂ ਦੇ ਹਮਸਫ਼ਰ ਜੋ
ਹਮਦਰਦੀਆਂ ਦੇ ਵਾਰਿਸ, ਖੁਸ਼ੀਆਂ ਦੇ ਹਮਸਫ਼ਰ ਜੋ
ਮੇਰੇ ਵਜੂਦ ਉਤੇ ਬੜੇ ਸਾਫ਼ ਸੀ ਅਸਰ ਜੋ, ਬੜੇ ਸਾਫ਼ ਸੀ ਅਸਰ ਜੋ

ਮੇਰੀ ਖੁਸ਼ੀ ਦੀ ਖੁਆਹਿਸ਼ ਵਾਲੀ ਆਸ 'ਤੇ ਜੋ ਜ਼ਿੰਦਾ
ਏਦਾਂ ਦੇ ਆਦਮੀ ਨੂੰ, ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ

ਇਕ ਦਿਨ ਅਤੀਤ ਮੇਰਾ ਗਲ਼ ਲੱਗ ਬੜਾ ਹੀ ਰੋਇਆ
ਇਕ ਦਿਨ ਅਤੀਤ ਮੇਰਾ ਗਲ਼ ਲੱਗ ਬੜਾ ਹੀ ਰੋਇਆ
ਸਾਨੂੰ ਤਾਂ ਭੁੱਲ ਹੀ ਬੈਠਾ Sartaaj ਜਦ ਦਾ ਹੋਇਆ
Sartaaj ਜਦ ਦਾ ਹੋਇਆ

ਜਿੱਥੇ ਪੱਥਰਾਂ ਦੇ ਬਾਗੀਚੇ ਉਸ ਸ਼ਹਿਰ ਦਾ ਬਾਸ਼ਿੰਦਾ
ਏਦਾਂ ਦੇ ਆਦਮੀ ਨੂੰ, ਏਦਾਂ ਦੇ ਆਦਮੀ ਨੂੰ ਰੱਬ ਮਾਫ਼ੀਆਂ ਨਹੀਂ ਦਿੰਦਾ
ਕੀਤੇ ਬੜੇ ਗੁਨਾਹ ਮੈਂ, ਹੁਣ ਆਪ ਹਾਂ ਸ਼ਰਮਿੰਦਾ

Credits
Writer(s): Beat Minister
Lyrics powered by www.musixmatch.com

Link