Jigra

ਓ ਸਖ਼ਤ ਬੰਦੇ ਨਾਲ ਪਿਆਰ ਪਾ ਲਿਆ ਤੂੰ
ਲੋਹੇ ਨਾਲ ਐਂਵੇ ਮੱਥਾ ਲਾ ਲਿਆ ਤੂੰ
ਤੇਰੇ ਕੀ ਏ ਜਾਣਾ, ਸੋਚ ਘਰ ਆਪਣੇ ਦਾ
ਐਂਵੇ ਜ਼ਿੰਦਗੀ ਜ਼ਿਊਂਦੀ, ਮੌਤ ਪਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਓ ਜਿਹੜੇ ਰਸਤੇ 'ਤੇ ਨਾਲ ਅੱਜ ਤੁਰ ਤੂੰ ਪਈ ਏਂ
ਤੈਨੂੰ ਲੱਭਣੇ ਨਈਂ ਰੰਗ, ਬੱਸ ਕਾਲਾ ਹੀ ਮਿਲੂਗਾ
ਓ ਫੁੱਲ ਲਾਲ ਗ਼ੁਲਾਬ ਤੈਥੋਂ ਦੂਰ ਹੋ ਜਾਣੇ ਨੇ
ਲੀਰਾਂ ਝਾੜ ਕੇ ਵੇਖੇਂਗੀ ਹਥਿਆਰ ਹੀ ਮਿਲੂਗਾ
ਓ ਥੋਡੀ ਗੱਡੀਆਂ ਤੇ ਲੱਗੇ ਜ਼ੀਰੋ ਕ੍ਰਾਈਮ ਟੈਗ
ਤੂੰ ਰੇਂਜ਼ ਰੌਲੇ ਵਾਲੀ ਵਿੱਚ ਛਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਓ ਪਿਆਰ ਦਾ ਪਤਾ ਨਈ ਲੋਕ ਦੇਣਗੇ ਜਾਂ ਨਈਂ
ਇੱਕ ਗੱਲ ਦੀ ਗਾਰੰਟੀ, ਨੀਵੀਂ ਪਾ ਕੇ ਰੱਖਣਗੇ
ਵਿੱਚ ਕਾਰ ਦੇ ਬੈਠੀ ਨੂੰ ਸਭ ਦੇਣਗੇ ਸਲਾਮਾਂ
ਬਾਹਰ ਨਿੱਕਲੇਂਗੀ ਤਲੀਆਂ ਵਿਛਾ ਕੇ ਰੱਖਣਗੇ
ਤੈਨੂੰ ਹਜ਼ੇ ਨਈਂ ਅੰਦਾਜ਼ਾ, ਪਤਾ ਉਦੋਂ ਹੀ ਲੱਗੂਗਾ
ਕਿੱਥੇ ਪਿਆਰ ਵਾਲੀ ਪੌੜੀ ਨੀ ਤੂੰ ਚਾੜ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ
ਓ ਜਿੱਥੇ ਜਾ ਕੇ ਖੜੇਂਗੀ ਲਾਈਨ ਉੱਥੋਂ ਚੱਲੂਗੀ ਨੀ
ਇੱਕ ਕਹਿਣੇ ਉੱਤੇ ਤੇਰੇ ਸਾਰੇ ਕੰਮ ਹੋਣਗੇ
ਦੁੱਖ ਤੇਰੇ ਵੱਲ ਕਿਤੇ ਕਦੇ ਆਉਣ ਨਈ ਦਿੰਦੇ
ਤੇਰੇ ਆਸੇ ਪਾਸੇ ਇਹੋ ਜਿਹੇ ਚੰਮ ਹੋਣਗੇ
ਰਾਣੀ ਕਹਿੰਦੇ ਹੋਣੇ ਕੁੜੀ ਘਰੇ ਰਹਿਣ ਵਾਲੀ ਨੂੰ
ਤੈਨੂੰ ਕਹਿਣਗੇ ਵਰਿੰਦਰ ਦੀ ਢਾਲ ਬੈਠੀ ਏ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਤੁਰਨੋਂ ਬੰਦੇ ਆ ਮੇਰੇ ਨਾਲ ਡਰਦੇ ਨੀ
ਏ ਤਾਂ ਤੇਰਾ ਜ਼ਿਗਰਾ ਨੀ ਜਿਹੜੀ ਨਾਲ ਬੈਠੀ ਏਂ
ਤੈਨੂੰ ਵੇਖ ਕੇ ਲੋਕ ਇੱਕੋ ਗੱਲ ਕਹਿਣਗੇ
ਕਿ ਓਹ ਜੱਟ ਦੀ ਸ਼ਾਨ ਬੈਠੀ ਐ
ਕਲਮ ਰਹਿੰਦੀ ਜਿਹਦੀ ਗੁੱਸੇ ਨਾਲ ਭਰੀ ਐ
ਓਹੀ ਵਰਿੰਦਰ ਬਰਾੜ ਦੀ ਜਾਨ ਬੈਠੀ ਐ



Credits
Writer(s): Jatinder Shah, Kharak Singh
Lyrics powered by www.musixmatch.com

Link