Rabb De Rang

ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ

ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ
(ਮੈਨੂੰ ਤਾਂ ਰੱਬਾ ਹੈਰਾਨ ਕਰਤਾ)

ਖੜੀਆਂ ਗੱਡੀਆਂ ਬੱਸਾਂ ਜਹਾਜ਼ ਰੇਲਾਂ

ਬੰਦ ਪਲਾਂ ਚ ਸਾਰਾ ਸਮਾਨ ਕਰਤਾ
(ਪਲਾਂ ਚ ਸਾਰਾ ਸਮਾਨ ਕਰਤਾ)

ਪੰਛੀ ਚਹਿਕਦੇ ਸੁਖ ਦਾ ਸਾਹ ਆਇਆ

ਪ੍ਰਦੂਸ਼ਨ ਰਹਿਤ ਅੱਜ ਸਾਰਾ ਅਸਮਾਨ ਕਰਤਾ

ਪਾਣੀ ਧਰਤ ਅਕਾਸ਼ ਤੇ ਸੀ ਕਾਬਜ਼

ਕੈਦ ਘਰ ਦੇ ਵਿੱਚ ਇਨਸਾਨ ਕਰਤਾ
(ਕੈਦ ਘਰ ਦੇ ਵਿੱਚ ਇਨਸਾਨ ਕਰਤਾ)
ਖੱਬੀਖਾਨ ਕਹਾਊਂਦਾ ਸੀ ਜੋ ਬਾਹਲਾ
ਬਿੱਟ ਬਿੱਟ ਵੇਖਦਾ ਫੇਲ੍ਹ ਵਿਗਿਆਨ ਕਰਤਾ
(ਵੇਖਦਾ ਫੇਲ੍ਹ ਵਿਗਿਆਨ ਕਰਤਾ)
ਸਭ ਆਸਤਕ ਨਾਸਤਕ ਮਾਂਜ ਧਰਤੇ
ਮਾਲਕ ਇੱਕ ਹੈ ਫਿੱਟ ਗਿਆਨ ਕਰਤਾ
(ਗਿਆਨ ਕਰਤਾ)
ਤੇਰੇ ਮੌਤ ਦੇ ਜਾਦੂ ਨੂੰ ਮੰਨ ਗਿਆ ਮੈਂ
ਕੱਠਾ ਵੇਦ, ਗਰੰਥ, ਕੁਰਾਨ ਕਰਤਾ
ਇਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ
(ਇਕ ਮਿੰਟ ਦਾ ਜਿਹੜੇ ਨੂੰ ਟਾਈਮ ਨਹੀਂ ਸੀ
ਮਾਰੀ ਫੂਕ ਤੇ ਵਿਹਲਾ ਜਹਾਨ ਕਰਤਾ)
ਗੁੱਸਾ ਕਰੀਂ ਨਾ ਏਨਾਂ ਪਰ ਸੋਚਿਆ ਨਹੀਂ
ਕੀਹਦਾ ਫਾਇਦਾ ਤੇ ਕੀਹਦਾ ਨੁਕਸਾਨ ਕਰਤਾ
ਬਖਤੜੀ ਵਾਲੇ ਨੂੰ ਜਿੰਨੀ ਕੁ ਅਕਲ ਬਖ਼ਸ਼ੀ
ਉਹਨਾਂ ਹੱਥ ਮਾਣੇ ਮਾਲਕਾ ਬਿਆਨ ਕਰਤਾ
ਓਹਨਾ ਬਖਤੜੀ ਵਾਲੇ ਨੇ ਬਾਬਾ ਬਿਆਨ ਕਰਤਾ
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ
(ਓਹਨਾ ਬਖਤੜੀ ਵਾਲੇ ਨੇ ਬਾਬਾ ਬਿਆਨ ਕਰਤਾ
ਉਨਾਂ ਹਾਕਮ ਨੇ ਬਾਬਾ ਬਿਆਨ ਕਰਤਾ)



Credits
Writer(s): Hakam Bakhtariwala, Sukhpal Darshan
Lyrics powered by www.musixmatch.com

Link