Sahiba

ਇੱਕ ਖੂਨ ਯਾਰ ਦਾ ਤੇ ਦੂਜਾ ਕੀਤਾ ਪਿਆਰ ਦਾ ਵੇ
ਲੋਕੀਂ ਮੈਨੂੰ ਕਹਿੰਦੇ ਬੇਵਫਾ ਵੇ ਮਿਰਜ਼ਿਆ
ਕਿਹੜਾ ਦੱਸ ਕੀਤਾ ਮੈਂ ਗੁਨਾਹ

ਬਾਝੋਂ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰਿਆਂ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ

ਕੀਤੇ ਤਰਲੇ ਬਥੇਰੇ, ਮੰਗੀ ਖੈਰ ਤੇਰੀ ਵੀਰਾਂ ਤੋਂ ਮੈਂ
ਖੋਰੇ ਕਿੰਨੀ ਵਾਰੀ ਹੱਥ ਜੋੜੇ ਵੇ
ਅੰਮੀ ਜਾਇਆਂ ਦੀਆਂ ਸੀਨੇ 'ਚੋਂ ਵੇਖ ਨੀ ਸੀ ਹੋਣੇ
ਮੈਥੋਂ ਲੰਘਦੇ ਮੈਂ ਤੀਰ ਤਾਹਿਓਂ ਤੋੜੇ ਵੇ
ਵੀਰਾਂ ਵੱਲ ਵੇਖ ਕੁੱਖ ਮਾਂ ਦੀ ਯਾਦ ਆ ਗਈ
ਕਿਵੇਂ ਦਿੰਦੀ ਦੱਸ ਵੀਰ ਮੈਂ ਮਰਾ
ਵੇ ਮਿਰਜ਼ਿਆ, ਉਹਨਾਂ ਨਾਲ ਵੀ ਪਿਆਰ ਸੀ ਬੜਾ

ਬਾਝੋਂ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰਿਆਂ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ

ਪਹਿਲਾ ਟੱਕ ਤੇਰੇ ਤੇ ਗੰਡਾਸੇ ਦਾ ਜੋ ਵੱਜਾ
ਮੌਲਾ ਜਾਣੇ ਸਾਹਿਬਾ ਉਹਦੋਂ ਹੀ ਸੀ ਮੋਹ ਗਈ
ਰੂਹ ਮੇਰੀ ਪਿੰਡਾਂ ਛੱਡ ਗਈ ਸੀ ਜਦੋਂ ਵੇਖਿਆ ਕਿ
ਮਿਰਜ਼ੇ ਦੀ ਅੱਖ ਬੰਦ ਹੋ ਗਈ
ਪਿਆਰ ਸੀ ਰੂਹਾਨੀ ਮੇਰਾ
ਨਹੀਂ ਸੀ ਜੱਸਮਾਨੀ
ਸਿਰ ਥੱਲੇ ਪੱਟ ਅੱਜ ਵੀ ਧਰਾਂ
ਵੇ ਮਿਰਜ਼ਿਆ ਮੈਂ ਕਿਓਂ ਮਿਹਣੇ ਜੱਗ ਦੇ ਜਰਾਂ

ਬਾਝੋਂ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰਿਆਂ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ

ਤੇਰੇ ਨਾਮ ਨਾਲ਼ ਲੋਕੀਂ ਜੋੜਦੇ ਨੇ ਯਾਰੀ
ਮੇਰੇ ਨਾਮ ਨਾਲ ਜੋੜਦੇ ਗੱਦਾਰੀ ਵੇ
ਅੱਜ ਵੀ ਮਸ਼ੂਕ ਧੋਖੇਬਾਜ਼ ਮੈਂ ਕਹਾਵਾਂ
ਸੁੱਤੀ ਸਿਵੀਆਂ 'ਚ ਵੀ ਨਾ ਮੈਂ ਵਿਚਾਰੀ ਵੇ
ਕਿਹੜਾ ਦੱਸ ਦਾਗ ਵੇ ਮੈਂ ਇਸ਼ਕੇ ਨੂੰ ਲਾਇਆ
ਤੇਰੇ ਲਈ ਮੈਂ ਦੱਸ ਹੋਰ ਕੀ ਕਰਾਂ
ਵੇ ਮਿਰਜ਼ਿਆ, ਜੇ ਤੂੰ ਮਰੇਂ ਨਾਲ਼ ਮੈਂ ਮਰਾਂ

ਬਾਝੋਂ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰਿਆਂ
ਪਿੱਛੇ ਤੇਰੇ ਸਾਹਿਬਾ ਗਈ ਸੀ ਆ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ, ਵੇ ਮਿਰਜ਼ਿਆ
ਤਾਂ ਵੀ ਲੋਕਾਂ ਲਾਈਆਂ ਤੋਹਮਤਾਂ



Credits
Writer(s): Aneil Singh Kainth, Simiran Kaur Dhadi
Lyrics powered by www.musixmatch.com

Link