Bandook

ਗੱਲ ਸੁਣ ਸਿਰੇ ਦੀਏ, ਮੁਟਿਆਰੇ, ਨੀਵੀਂ ਪਾ ਕੇ ਲੰਘਦੀ ਏਂ
ਐਵੇਂ ਕਿਉਂ ਚੋਰੀ-ਚੋਰੀ ਤੱਕ ਕੇ, ਤੂੰ ਮਿੱਤਰਾਂ ਵੱਲ ਖੰਗਦੀ ਏਂ

ਓ, ਜੱਟ ਨੂੰ ਪਿਆਰ ਤੇਰੇ ਨਾਲ਼, ਸੋਹਣੀਏ
ਬੁਰਾ ਹੁਣ ਹੋਇਆ ਮੇਰਾ ਹਾਲ, ਸੋਹਣੀਏ
ਤੂੰ ਕਰਗੀ ਕਮਾਲ ਸੱਚੀਂ, ਪੱਟ ਹੋਣੀਏ
ਹੁਣ ਤੇਰਾ ਯਾਰ ਤੇਰੇ ਨਾਲ਼, ਸੋਹਣੀਏ

ਆਸ਼ਕੀ 'ਚ ਪੈਰ, ਪਹਿਲਾਂ ਨਈਂ ਸੀ ਰੱਖਿਆ
ਡਰਦਾ ਸੀ, ਐਵੇਂ ਨਾ ਮੈਂ ਜਾਵਾਂ ਪੱਟਿਆ
ਜ਼ਿੰਦਗ਼ੀ ਦਾ ਹੁਣ ਤਾਂ ਇਹ route ਹੋ ਗਿਆ
ਤੇਰੇ ਪਿੱਛੇ ਗੱਬਰੂ ਬੰਦੂਕ ਹੋ ਗਿਆ

ਓ, ਵੇਖੀਂ ਹੁਣ ਇੱਕ ਪਾਸੇ ਲਾ ਦੇ, ਹੀਰੀਏ
ਮੁੰਡੇ ਦੀ ਹਾਏ, ਜ਼ਿੰਦਗ਼ੀ ਬਣਾ ਦੇ, ਹੀਰੀਏ

ਤੇਰੇ ਨਾਲ਼ ਜ਼ਿੰਦਗ਼ੀ ਬਿਤਾਉਣੀ ਜੱਟ ਨੇ
ਇਹ ਜਿੰਦ ਸੱਚੀਂ ਤੇਰੇ ਨਾਵੇਂ ਲਾਉਣੀ ਜੱਟ ਨੇ
ਸੋਚੀਂ ਨਾ ਮੈਂ ਫੋਕੀ ਜਿਹੀ ਗੱਲ ਕਰਦਾ
ਤੇਰੇ ਪਿੱਛੇ ਜਾਨਾਂ ਪਲ-ਪਲ ਮਰਦਾ

ਓ, ਹੋਰ ਹੁਣ ਫੱਬਨੀ ਨਈਂ ਅੱਖ ਮੇਰੀ ਨੂੰ
ਤੇਰੇ ਜਿਹੀ ਲੱਭਣੀ ਨਈਂ ਅੱਖ ਮੇਰੀ ਨੂੰ
ਐਵੇਂ ਗੱਲਾਂ-ਗੱਲਾਂ ਵਿੱਚ ਟਾਲ ਨਾ ਦੇਈਂ
ਸੋਨੇ ਜਿਹਾ ਗੱਬਰੂ, ਹਾਏ ਮਾਰ ਨਾ ਦੇਈਂ

ਓ, ਮਾਪਿਆਂ ਦਾ ਲਾਡਲਾ ਏ son, ਗੋਰੀਏ
ਲਾਡਾਂ ਨਾਲ਼ ਰੱਖੂ ਮੇਰੀ ਮੰਨ, ਗੋਰੀਏ

ਅੱਖ ਲਾਲ, ਦਿਲ ਨਹੀਓਂ ਕਾਲਾ ਜੱਟ ਦਾ
ਸੱਚੀਂ ਨੀ ਸੁਭਾਅ, ਨਹੀਓਂ ਮਾੜਾ ਜੱਟ ਦਾ
ਰੱਖੂਗਾ ਬਣਾ ਕੇ ਤੈਨੂੰ ਰਾਣੀ ਆਪਣੀ
ਬਣੂਗੀ ਮਿਸਾਲ ਨੀ, ਕਹਾਣੀ ਆਪਣੀ

ਓ, ਅੱਲੜਾਂ 'ਚ ਗੱਲ ਉੱਡਗੀ ਆ ਮੁੱਛ ਦੀ
ਹਰ ਕੁੜੀ ਮਿੱਤਰਾਂ ਦਾ ਨਾਂ ਪੁੱਛਦੀ
ਅੱਥਰੀ ਜੀ ਰੱਖਦੇ ਆਂ look, ਬੱਲੀਏ
ਪੁੱਛੀਂ ਪਿਸਤੌਲ ਆ group, ਬੱਲੀਏ

ਓ, ਰੂਹਾਂ ਨਾਲ਼ ਕਰਲੈ ਕ਼ਰਾਰ, ਸੋਹਣੀਏ
ਗੁਰੂਘਰੇ ਲਾਵਾਂ ਲਈਏ ਚਾਰ, ਸੋਹਣੀਏ

ਉਡੀਕਦੀ ਆ, ਪਿੰਡ ਵਾਲੀ ਛਾਂ ਮੇਰੀ ਨੀ
ਤੇਰੇ ਬਾਰੇ ਪੁੱਛਦੀ ਆ, ਮਾਂ ਮੇਰੀ ਨੀ
ਓ, ਨਹੀਓਂ Nirvair Pannu ਪਿੱਛੇ ਹੱਟਦਾ
ਰੱਬ ਵਾਂਗੂ ਸੱਚਾ ਆ, stand ਜੱਟ ਦਾ

ਨੀ ਤੂੰ ਐਵੇਂ ਕਾਹਨੂੰ, ਅੜੀਏ
ਗੱਲ ਕਰਨ ਤੋਂ ਸੰਗਦੀ ਏਂ?
ਗੱਲ ਸੁਣ ਸਿਰੇ ਦੀਏ, ਮੁਟਿਆਰੇ
(ਮੁਟਿਆਰੇ-ਮੁਟਿਆਰੇ)



Credits
Writer(s): Deep Royce, Nirvair Pannu
Lyrics powered by www.musixmatch.com

Link