Sajjan

ਮੈਂ ਜਾਗਾਂ ਸਾਰੀ ਰਾਤ, ਤਾਰਿਆਂ ਦੀ ਲੋਏ
ਸਮਝ ਮੈਨੂੰ ਆਉਂਦੀ ਨਾ, ਸੱਜਣ ਕਿਉਂ ਦੂਰ ਹੋਏ?
ਸਮਝ ਮੈਨੂੰ ਆਉਂਦੀ ਨਾ, ਸੱਜਣ ਕਿਉਂ ਦੂਰ ਹੋਏ?

ਭੁੱਲ ਜਾਣਾ ਸੌਖਾ ਨਹੀਓਂ, ਸੱਜਣਾ ਦੇ ਰਾਵਾਂ ਨੂੰ
ਪਲ ਵੀ ਨਾ ਝੱਲ ਸਕੇ ਸਾਡਿਆਂ ਓ ਚਾਵਾਂ ਨੂੰ
(ਸਾਡਿਆਂ ਓ ਚਾਵਾਂ ਨੂੰ, ਸਾਡਿਆਂ ਓ ਚਾਵਾਂ ਨੂੰ)

ਜਿਸਮਾਂ ਨਾ' ਕੀਤਾ ਪਿਆਰ, ਰੂਹ ਤੋਂ ਨਾ ਤੇਰੇ ਹੋਏ
ਮੈਂ ਜਾਗਾਂ ਸਾਰੀ ਰਾਤ, ਤਾਰਿਆਂ ਦੀ ਲੋਏ
ਸਮਝ ਮੈਨੂੰ ਆਉਂਦੀ ਨਾ, ਸੱਜਣ ਕਿਉਂ ਦੂਰ ਹੋਏ?

ਜੇ ਹੋਣਾ ਸੀ ਬੇਗਾਨਾ ਕਾਹਤੋਂ ਜ਼ਿੰਦਗੀ 'ਚ ਆਇਆ ਸੀ
ਜੇ ਛੱਡਣਾ ਸੀ ਐਦਾਂ ਕਾਹਤੋਂ ਆਪਣਾ ਬਣਾਇਆ ਸੀ
(ਆਪਣਾ ਬਣਾਇਆ ਸੀ, ਆਪਣਾ ਬਣਾਇਆ ਸੀ)

ਸਾਹ ਕੀਤੇ ਜੀਹਦੇ ਨਾਮ, ਓਸੇ ਦੇ ਹੱਥੋਂ ਮੋਏ
ਮੈਂ ਜਾਗਾਂ ਸਾਰੀ ਰਾਤ, ਤਾਰਿਆਂ ਦੀ ਲੋਏ
ਸਮਝ ਮੈਨੂੰ ਆਉਂਦੀ ਨਾ, ਸੱਜਣ ਕਿਉਂ ਦੂਰ ਹੋਏ?

Rupindera ਕਿਉਂ ਰੋ-ਰੋ ਕੇ ਦੀਦੇ ਲੈਣੇ ਗਾਲ ਵੇ
ਧੋਖਾ ਕਰ ਗਏ ਜਿਹੜੇ, ਛੱਡ ਦੇ ਖ਼ਿਆਲ ਵੇ
(ਛੱਡ ਦੇ ਖ਼ਿਆਲ ਵੇ, ਛੱਡ ਦੇ ਖ਼ਿਆਲ ਵੇ)

ਚਾਨਣ ਨਾ ਦਿਸੇ ਮੈਨੂੰ, ਹਨੇਰਿਆਂ 'ਚ ਖੋਏ
ਮੈਂ ਜਾਗਾਂ ਸਾਰੀ ਰਾਤ, ਤਾਰਿਆਂ ਦੀ ਲੋਏ



Credits
Writer(s): Kuldeep Singh, Rupinder Aujla
Lyrics powered by www.musixmatch.com

Link