Kamla

ਤੂੰ ਮੈਨੂੰ ਕਮਲ਼ਾ-ਕਮਲ਼ਾ ਕਹਿਨੀ ਆਂ
ਮੇਰੇ ਪਿਆਰ 'ਤੇ ਵੀ ਹੱਸ ਪੈਨੀ ਆਂ
ਨੀ ਤੂੰ ਮੈਨੂੰ ਕਮਲ਼ਾ-ਕਮਲ਼ਾ ਕਹਿਨੀ ਆਂ
ਮੇਰੇ ਪਿਆਰ 'ਤੇ ਵੀ ਹੱਸ ਪੈਨੀ ਆਂ
(ਮੇਰੇ ਪਿਆਰ 'ਤੇ ਵੀ ਹੱਸ ਪੈਨੀ ਆਂ)

ਬੇਸ਼ੱਕ ਲੰਮੇ ਕੱਦ ਦੀ ਤੂੰ
ਨੀ ਪਰ ਤੇਰੀ ਅਕਲ ਨਿਆਣੀ ਆ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ

ਨੀ ਅੜੀਏ, ਨਾ ਕਰ ਦਿਲ ਕਮਜ਼ੋਰ
ਇੱਥੇ ਸਾਰੇ ਈ ਦਿਲ ਦੇ ਚੋਰ
ਰਲ਼ ਕੇ ਚੀਨੇ ਕੋਲੇ ਮੋਰ
ਕਰਦੇ ਇਸ਼ਕ-ਆਸ਼ਕੀ ਹੋਰ
(ਕਰਦੇ ਇਸ਼ਕ-ਆਸ਼ਕੀ ਹੋਰ)

ਨੀ ਅੜੀਏ, ਨਾ ਕਰ ਦਿਲ ਕਮਜ਼ੋਰ
ਇੱਥੇ ਸਾਰੇ ਈ ਦਿਲ ਦੇ ਚੋਰ
ਰਲ਼ ਕੇ ਚੀਨੇ ਕੋਲੇ ਮੋਰ
ਕਰਦੇ ਇਸ਼ਕ-ਆਸ਼ਕੀ ਹੋਰ

ਨੀ ਮੈਨੂੰ ਫ਼ਿਕਰ ਮੋਤੀਆਂ ਦਾ
ਜੋ ਤੇਰੀ ਅੱਖ ਦਾ ਪਾਣੀ ਆ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ

ਨੀ ਰੱਖ ਕੇ ਦੇਖੀ ਤੂੰ ਇੱਕ ਵਾਰ
ਦਿਲ ਦੀ ਤੱਕੜੀ ਮੇਰਾ ਪਿਆਰ
ਸੌਦਾ ਪੁੱਗਿਆ ਕਰ ਲਈ, ਯਾਰ
ਕਰ ਦਈ ਕਰਨਾ ਜੇ ਇਨਕਾਰ
(ਕਰ ਦਈ ਕਰਨਾ ਜੇ ਇਨਕਾਰ)

ਨੀ ਰੱਖ ਕੇ ਦੇਖੀ ਤੂੰ ਇੱਕ ਵਾਰ
ਦਿਲ ਦੀ ਤੱਕੜੀ ਮੇਰਾ ਪਿਆਰ
ਸੌਦਾ ਪੁੱਗਿਆ ਕਰ ਲਈ, ਯਾਰ
ਕਰ ਦਈ ਕਰਨਾ ਜੇ ਇਨਕਾਰ

ਨੀ ਮੁੰਡਾ Singhjeet ਚਣਕੋਈਆਂ
ਤਾਂ ਤੇਰੀ ਰੂਹ ਦਾ ਈ ਹਾਣੀ ਆ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ

ਨੀ ਅੱਜ-ਕੱਲ੍ਹ ਕਮਲ਼ੇ ਨਹੀਂ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ?
ਬਦਲਦੇ ਨਿੱਤ ਹੀ ਰਾਣੀਆਂ



Credits
Writer(s): G Guri, Singhjit Singhjit
Lyrics powered by www.musixmatch.com

Link