Deewana

ਤੇਰੀ ਹੀ ਖੁਸ਼ਬੂ ਹਰ ਜਗ੍ਹਾ
ਕੋਲ ਰਹੇ ਤੂੰ ਹੋਕੇ ਦੂਰ
ਪਾ ਨਹੀਓਂ ਸਕੀਆਂ ਜੰਨਤਾਂ, ਜੰਨਤਾਂ
ਤੇਰੇ ਮੁੱਖੜੇ ਦੇ ਵਰਗਾ ਨੂਰ

ਤੂੰ ਹੀ ਮੈਨੂੰ ਦੱਸ, ਤੈਨੂੰ ਖੁਦ ਨਾਲ ਰੱਖਣੇ ਦਾ
ਲਾਵਾਂ ਹੁਣ ਬਹਾਨਾ ਕਿਹੜਾ ਮੈਂ, ਮੈਂ?

ਨਾ ਤੇਰੇ ਜਿਹਾ ਹੋਰ ਮਿਲਣਾ
ਐਵੇਂ ਨਹੀਂ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਓਂ ਚਾਹੀਦਾ
ਲੱਭਾਂ ਤੇਰੇ 'ਚ ਜ਼ਮਾਨਾ ਮੇਰਾ ਮੈਂ, ਮੈਂ

Never let me go, no
Never let me go, no

ਰੱਬ ਨੇ ਬਣਾਕੇ ਤੈਨੂੰ ਸੋਚਿਆ ਜ਼ਰੂਰ ਹੋਣਾ
"ਦੁਨੀਆ 'ਤੇ ਭੇਜਾਂ ਯਾ ਨਾ ਭੇਜਾਂ ਮੈਂ?"
ਕਰੇ ਜੇ ਇਸ਼ਾਰਾ ਕੋਈ, ਜਿੰਦ-ਜਾਨ ਹੱਸਕੇ ਮੈਂ
ਤੇਰੇ ਕਦਮਾਂ ਵਿੱਚ ਦੇ ਜਾ ਮੈਂ

ਹੋ, ਤੇਰੇ ਨਾਲ ਲਾਜ਼ਮੀ ਹੈ ਜਨਮਾਂ ਦਾ ਨਾਤਾ ਮੇਰਾ
ਜੱਗ 'ਚ ਹੰਗਾਮਾ ਕਰਾਂ ਮੈਂ, ਮੈਂ

ਨਾ ਤੇਰੇ ਜਿਹਾ ਹੋਰ ਮਿਲਣਾ
ਐਵੇਂ ਨਹੀਂ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਓਂ ਚਾਹੀਦਾ
ਲੱਭਾਂ ਤੇਰੇ 'ਚ ਜ਼ਮਾਨਾ ਮੇਰਾ ਮੈਂ, ਮੈਂ

Never let me go, no
Never let me go, no

ਖੂਬੀਆਂ ਹੀ ਖੂਬੀਆਂ ਨੇ ਤੇਰੇ ਵਿੱਚ, ਸੋਹਣੀਏ
ਕਮੀ ਕੋਈ ਇੱਕ ਵੀ ਮਿਲੀ ਨਾ
ਸੋਹਣੇ ਤੋਂ ਵੀ ਸੋਹਣਾ ਫ਼ੁੱਲ ਕਰੇ ਨਾ ਬਰਾਬਰੀ
ਐਸੀ ਕਲੀ ਜੱਗ 'ਤੇ ਖਿਲੀ ਨਾ

ਹੋ, ਜਿਹੜਾ ਪਲ Kailey ਨੂੰ ਤੇਰੇ ਕੋਲੋਂ ਦੂਰ ਕਰੇ
ਉਸ ਪਲ ਨੂੰ ਰਵਾਨਾ ਕਰਾਂ ਮੈਂ, ਮੈਂ

ਨਾ ਤੇਰੇ ਜਿਹਾ ਹੋਰ ਮਿਲਣਾ
ਐਵੇਂ ਨਹੀਂ ਦੀਵਾਨਾ ਤੇਰਾ ਮੈਂ, ਮੈਂ
ਜੇ ਹੈ ਵੀ ਤਾਂ ਨਹੀਓਂ ਚਾਹੀਦਾ
ਲੱਭਾਂ ਤੇਰੇ 'ਚ ਜ਼ਮਾਨਾ ਮੇਰਾ ਮੈਂ, ਮੈਂ



Credits
Writer(s): Maninderkailey Maninderkailey
Lyrics powered by www.musixmatch.com

Link