Dila Mereya

ਬਸ ਇੱਕੋ ਗੱਲ ਹੈ ਡਰਾਉਂਦੀ ਮੈਨੂੰ
ਹੋਰ ਕਿਸੇ ਦਾ ਉਹ ਪਿਆਰ ਐ
ਮੈਨੂੰ ਤਾਂ ਇਹ ਲਗਦਾ ਐ ਹੁਣ, ਦਿਲਾ ਮੇਰਿਆ
ਗੱਲ ਤੇਰੇ ਵੱਸੋਂ ਬਾਹਰ ਹੈ

ਚਾਹੁੰਣਾ ਨਹੀਓਂ ਉਹਨੇ ਮੈਨੂੰ, ਜਿੰਨਾ ਵੀ ਮੈਂ ਚਾਹ ਲਵਾਂ
ਮੁਕੱਦਰਾਂ ਦੇ ਵਿੱਚ ਮੇਲ ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਐਨਾ ਸੌਖਾ ਤਾਂ ਇਹ ਖੇਲ ਨਹੀਂ

ਸੁਣ ਵੈਰੀਆਂ, ਦਿਲਾ ਮੇਰਿਆ
ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆਂ, ਦਿਲਾ ਮੇਰਿਆ
ਅੱਖ ਵੀ ਮਿਲਾਈ ਨਾ ਗਈ
ਕਈ ਵਾਰੀ ਆਖਿਆ ਐ ਤਾਰਿਆਂ ਨੇ ਮੈਨੂੰ ਆਕੇ
"ਜਾਗਦਾ ਕਿਉਂ ਰਹਿਨੈ ਉਹਦੇ ਵਾਸਤੇ?"
ਉਹਦੀਆਂ ਰਾਤਾਂ ਨੂੰ ਇੰਤਜ਼ਾਰ ਕਿਸੇ ਹੋਰ ਦਾ ਐ
ਹੋਰ ਕਿਸੇ ਲਈ ਨੇ ਉਹਦੇ ਰਾਸਤੇ

ਕਈ ਵਾਰੀ ਆਖਿਆ ਐ ਤਾਰਿਆਂ ਨੇ ਮੈਨੂੰ ਆਕੇ
"ਜਾਗਦਾ ਕਿਉਂ ਰਹਿਨੈ ਉਹਦੇ ਵਾਸਤੇ?"
ਉਹਦੀਆਂ ਰਾਤਾਂ ਨੂੰ ਇੰਤਜ਼ਾਰ ਕਿਸੇ ਹੋਰ ਦਾ ਐ
ਹੋਰ ਕਿਸੇ ਲਈ ਨੇ ਉਹਦੇ ਰਾਸਤੇ

ਅੱਖ ਵੀ ਜੇ ਤੇਰੀ ਰੋਈ, ਉਹਨੂੰ ਨਾ ਫ਼ਰਕ ਕੋਈ
ਦੁੱਖਾਂ ਤੋਂ ਹੀ ਤੈਨੂੰ ਵੈਲ ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਐਨਾ ਸੌਖਾ ਤਾਂ ਇਹ ਖੇਲ ਨਹੀਂ

ਸੁਣ ਵੈਰੀਆਂ, ਦਿਲਾ ਮੇਰਿਆ
ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆਂ, ਦਿਲਾ ਮੇਰਿਆ
ਅੱਖ ਵੀ ਮਿਲਾਈ ਨਾ ਗਈ

ਬਹਿ ਕੇ ਅੱਜ ਰਾਤੀਂ, ਦਿਲਾ, ਗਿਣੀ ਵੇ ਤੂੰ ਕਮੀਆਂ
ਜਿਨ੍ਹਾਂ ਕਰਕੇ ਉਹ ਹੋਈ ਕਿਸੇ ਹੋਰ ਦੀ
ਆਖ਼ਰੀ ਵਾਰੀ ਤੂੰ ਰਾਸ ਇੱਕ ਵਾਰੀ ਪੁੱਛ ਲੈ
ਤੇਰੀ ਗੱਲ ਨਹੀਓਂ, ਹੋ, ਮੋੜਦੀ

ਪਿਆਰ ਦਿਆਂ ਮਾਰਿਆ ਨੂੰ ਦੱਸ ਦੇ ਤੂੰ ਕਿੱਥੇ ਜਾਈਏ?
ਇਹਦੀ ਹੁੰਦੀ ਕੋਈ jail ਨਹੀਂ
ਬੜਾ ਛੇਤੀ ਭੱਜਿਆ ਸੀ ਪਿਆਰ ਦੀਆਂ ਰਾਹਾਂ ਉੱਤੇ
ਐਨਾ ਸੌਖਾ ਤਾਂ ਇਹ ਖੇਲ ਨਹੀਂ
ਸੁਣ ਵੈਰੀਆਂ, ਦਿਲਾ ਮੇਰਿਆ
ਗੱਲ ਵੀ ਜਤਾਈ ਨਾ ਗਈ
ਸੁਣ ਵੈਰੀਆਂ, ਦਿਲਾ ਮੇਰਿਆ
ਅੱਖ ਵੀ ਮਿਲਾਈ ਨਾ ਗਈ



Credits
Writer(s): Raas, Akash Jandu
Lyrics powered by www.musixmatch.com

Link