Proud To Be Desi

Yeah, yeah
Fateh Doe
Mr. Khan, Syco Style

(ਪਿੰਡਾ ਆਲੇ, ਪਿੰਡਾ ਆਲੇ ਦੇਸੀ ਵੱਜਦੇ)
And we proud to be desi
(ਪਿੰਡਾ ਆਲੇ, ਪਿੰਡਾ ਆਲੇ ਦੇਸੀ, ਬੱਲੀਏ)
Let's go

ਓ, ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ?
ਓ, ਮਾਣ ਆਲੀ ਗੱਲ ਹੋਣਾ ਦੇਸੀ, ਬੱਲੀਏ
ਓ, mood ਮੱਤ ਦਿਲਾਂ ਦੇ ਆ ਰਾਜੇ, ਕੁੜੇ ਜੱਟ
ਬੱਸ ਥੋੜ੍ਹੇ ਜੇ ਸੁਭਾਅ ਦੇ ਆ ਕਲੇਸ਼ੀ, ਬੱਲੀਏ

ਜੇ ਤੂੰ ਭੈਣੀ ਆਲਾ ਸੁਣਨਾ ਤਾਂ ਸੁਣੀ ਰੀਝਾਂ ਲਾਕੇ
ਤੈਨੂੰ ਦੱਸੂਗਾ detail ਵਿੱਚ, ਬਿੱਲੋ ਜੱਟ ਗਾ ਕੇ
ਤੇਰੇ ਸ਼ਹਿਰ ਦੀ ਮੰਡੀਰ follow ਕਰਦੀ swag ਸਾਡਾ
ਕੁੜਤੇ ਪਜਾਮੇ ਨਾਲ਼ ਖੇਸੀ, ਬੱਲੀਏ

ਓ, ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ?
ਮਾਣ ਆਲੀ ਗੱਲ ਆਪਾਂ ਦੇਸੀ, ਬੱਲੀਏ
(ਪਿੰਡਾ ਆਲੇ, ਪਿੰਡਾ ਆਲੇ ਦੇਸੀ ਵੱਜਦੇ)
(ਪਿੰਡਾ ਆਲੇ, ਪਿੰਡਾ ਆਲੇ ਦੇਸੀ, ਬੱਲੀਏ)

ਓ, ਰੱਖ ਸਾਂਭ ਕੇ ਰਕਾਨੇ ਤੇਰੀ Cadillac ਨੂੰ
ਤੈਨੂੰ ਗੱਲ ਸਮਝਾਵਾਂ ਮੋਟੀ-ਮੋਟੀ, ਨਖ਼ਰੋ (aa-hah)
ਹੋ ਬਿੱਲੋ, ਸਾਡੇ Massey Swaraj'an ਕਰਕੇ
Car'an ਆਲਿਆਂ ਦੀ ਪੱਕਦੀ ਆ ਰੋਟੀ, ਨਖ਼ਰੋ

ਐਵੇਂ ਸੋਚੀਂ ਨਾ ਰਕਾਨੇ, ਗੱਲ ਕਰਦਾ ਮੈਂ ਲਾਕੇ
ਤੈਨੂੰ ਹੋਣਾ ਨਈਂ ਯਕੀਨ, ਪੁੱਛੀਂ ਪਾਪਾ ਜੀ ਨੂੰ ਜਾਕੇ
ਕਿੱਥੋਂ ਆਉਂਦੀਆਂ ਜੋ ਖਾਂਦੀ ਭੁੰਨ-ਭੁੰਨ ਛੱਲੀਆਂ?
ਖੇਤ ਸਾਡੇ ਹੀ ਉਗਾਉਂਦੇ, ਨਾ ਵਿਦੇਸ਼ੀ, ਬੱਲੀਏ

ਓ, ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ?
ਮਾਣ ਆਲੀ ਗੱਲ ਆਪਾਂ ਦੇਸੀ, ਬੱਲੀਏ (ah, okay)

ਤੇਰੇ ਕਰਕੇ ਮੈਂ ਆਇਆ 'cause ਤੂੰ ਲੱਗਦੀ ਬਾਹਲੀ fire, girl
ਜਦ ਤੂੰ ਕੋਲ਼ੋਂ ਲੰਘਦੀ, ਮੁੰਡੇ ਹੁੰਦੇ expire, girl (ah)

ਪਤਾ ਤੂੰ ਸ਼ਹਿਰ ਦੀ ਕੁੜੀ (ਸ਼ਹਿਰ)
ਲਾਡਲੀ Dad ਦੀ ਕੁੜੀ (ah)
ਪਰ ਪਿੰਡ ਤੂੰ ਆਕੇ ਦੇਖ (ਆ)
ਦੁੱਪਟਾ ਤੂੰ ਪਾਕੇ ਦੇਖ (ਪਾ)
ਕੋਠੇ ਤੇ ਮੰਜਾ ਲੈ ਡਾਹ (ਡਾਹ)

ਮਾਂ ਦੀ ਹੱਥ ਦੀ ਖਾ (ਖਾ)
ਮੱਕੀ ਦੀ ਰੋਟੀ ਨਾਲ ਚਾਹ (ਚਾਹ)
Phone ਤੋਂ ਲੈਲਾ ਤੂੰ ਸਾਹ (ਸਾਹ)
ਯਾਰਾਂ ਨਾਲ਼ ਮੋਟਰ ਤੇ ਮੈਂ (ਮੈਂ)
ਆਜਾ ਤੂੰ Ford 'ਤੇ ਬਹਿ (ਬਹਿ)

ਸਾਨੂੰ ਨਈਂ ਚਾਹੀਦਾ Gucci (Gucci)
ਇਹਨੂੰ ਤੂੰ ਮੋੜਦੇ ਤੈਂਹ
ਕਾਲੇ ਕੁੜਤੇ ਪਾਏ, ਦੁਨਾਲੀ ਉੱਤੇ ਪਾਈ ਲੋਈ
ਦੇਸੀ ਜਿਹੇ ਬੰਦੇ 'ਤੇ ਸੁਭਾਅ ਵੀ ਸਾਡਾ ਓਹੀ (ah)

ਅੜਬ ਹੈਗੇ ਇਨਸਾਨ
ਪਿੰਡ 'ਤੇ ਸਾਨੂੰ ਆ ਮਾਣ (ah)
ਫ਼ਤਿਹ ਆ, ਫ਼ਤਿਹ ਆ, ਫ਼ਤਿਹ ਆ
ਨਾਲ਼ ਭੈਣੀ ਆਲਾ ਖ਼ਾਨ

ਓ, ਚੱਲ ਇਹ ਤਾਂ ਸਾਡੀ ਪੱਕੀ ਆ identity, ਨਖ਼ਰੋ
ਸਾਦਾ ਖਾਣਾ-ਪੀਣਾ, ਸਾਦਾ ਪਹਿਰਾਵਾ, ਬੱਲੀਏ
ਤੇਰੇ Daddy ਜੀ ਦਾ rank ਓਥੇ ਕਰਦਾ ਨੀ ਕੰਮ
ਕੰਮ ਕਰਦਾ ਮੰਜੇ ਦਾ ਜਿੱਥੇ ਪਾਵਾ, ਬੱਲੀਏ

ਹੱਕ ਮਾਰੀਂ ਨਾ ਕਿਸੇ ਦਾ, ਇਹ ਵੀ ਬੇਬੇ ਨੇ ਈ ਸਿਖਾਇਆ
"ਘਰੇ ਵੜਣਾ ਨਈਂ" ਕਹਿੰਦੀ, ਹੱਕ ਛੱਡ ਕੇ ਜੇ ਆਇਆ
ਕਿਸੇ ਬੰਦੇ ਮੂਹਰੇ ਝੁੱਕਣਾ ਕਿਉਂ ਦੱਸ ਫੇਰ, ਨੀ?
ਜਦੋਂ ਬਾਬੇ ਮੂਹਰੇ ਲੱਗਣੀ ਆ ਪੇਸ਼ੀ, ਬੱਲੀਏ

ਓ, ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ?
ਮਾਣ ਆਲੀ ਗੱਲ ਹੋਣਾ ਦੇਸੀ, ਬੱਲੀਏ
(ਪਿੰਡਾ ਆਲੇ, ਪਿੰਡਾ ਆਲੇ ਦੇਸੀ ਵੱਜਦੇ)
(ਪਿੰਡਾ ਆਲੇ, ਪਿੰਡਾ ਆਲੇ ਦੇਸੀ, ਬੱਲੀਏ)

ਹੋ, ਐਵੇਂ ਈ "ਅੰਨਦਾਤਾ" ਕਹਿੰਦੀ ਨਈਂ, ਰਕਾਨੇ ਦੁਨੀਆ
ਨਾਲ਼ ਬੱਲਦਾਂ ਜ਼ਮੀਨਾਂ ਕਦੇ ਬਾਈਆਂ ਜੱਟਾ ਨੇ
ਓ, ਆਪਾਂ ਹੱਡ ਤੋੜ ਕੀਤੀ ਆ ਕਮਾਈ, ਬੱਲੀਏ
ਐਵੀਂ ਕੋਠੀਆਂ ਨਈਂ lane'an ਵਿੱਚ ਪਾਈਆਂ ਜੱਟਾਂ ਨੇ

ਓ, ਰਹਿੰਦੀ ਰੌਣਕ ਰਕਾਨੇ, ਵੇਹੜਾ ਖੁੱਲ੍ਹਾ ਚਾਹੇ ਤੰਗ
ਢਿੱਡ ਸਭ ਦਾ ਭਰੀ ਦਾ, ਬੂਹੇ ਕੀਤੇ ਨਹੀਓਂ ਬੰਦ
ਇਹ ਤਾਂ ਥੋਡੀ ਸਰਕਾਰ ਦੀਆਂ ਲਾਈਆਂ ਸੱਟਾਂ ਨੇ
ਕੀਤੇ ਮਾਵਾਂ ਦੇ ਨੇ ਪੁੱਤ ਪ੍ਰਦੇਸੀ, ਬੱਲੀਏ

ਓ, ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ?
ਮਾਣ ਆਲੀ ਗੱਲ ਆਪਾਂ ਦੇਸੀ, ਬੱਲੀਏ
(ਪਿੰਡਾ ਆਲੇ, ਪਿੰਡਾ ਆਲੇ ਦੇਸੀ ਵੱਜਦੇ)
(ਪਿੰਡਾ ਆਲੇ, ਪਿੰਡਾ ਆਲੇ ਦੇਸੀ, ਬੱਲੀਏ)



Credits
Writer(s): Syco Style, Khan Bhaini
Lyrics powered by www.musixmatch.com

Link