Adab Punjabi

ਰੱਖ ਤਾੜ੍ਹ ਕੇ ਭਾਬੀ ਭੇਡਾਂ ਅਤੇ ਸ਼ਲਾਰੂਆਂ ਨੂੰ
ਤੈਰਨ ਦੇ ਗੁਰ ਨਾ ਦੱਸ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ
ਰੱਖ ਤਾੜ੍ਹ ਕੇ ਭਾਬੀ ਭੇਡਾਂ ਅਤੇ ਸ਼ਲਾਰੂਆਂ ਨੂੰ
ਤੈਰਨ ਦੇ ਗੁਰ ਨਾ ਦੱਸ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ
ਓ ਏਹ ਹੰਢਿਆ ਬੰਦਾ ਅੱਖ ਦੇ ਫੋਰ ਨਾਲ ਚਵਲਾਂ ਚੋ ਲੈਂਦੈ
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦੈ
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦੈ

ਮੈਂ ਖਿਆ ਕੁੱਲ ਟ੍ਰੈਂਡ ਜਹੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ
ਛੱਡਿਆ ਨਈ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ
ਮੈਂ ਖਿਆ ਕੁੱਲ ਟ੍ਰੈਂਡ ਜਹੇ ਤੋੜ ਕੇ ਸਾਰੇ ਖੂੰਜੇ ਲਾ ਦਿੱਤੇ
ਛੱਡਿਆ ਨਈ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ
ਓ ਦੋ ਦਹਾਕੇ ਪਹਿਲਾਂ ਕਬਜ਼ੇ ਕੁਬਜ਼ੇ ਗਾ ਦਿੱਤੇ
ਪੰਜ 'ਚ ਟੋਚਨ ਪਾਕੇ ਕਮਲੀਏ ਕੀਲੇ ਲਾ ਦਿੱਤੇ
ਪੰਜ 'ਚ ਟੋਚਨ ਪਾਕੇ ਕਮਲੀਏ ਕੀਲੇ ਲਾ ਦਿੱਤੇ

ਓਏ ਡਾਈਪਰ ਲਾਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ
ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ
ਡਾਈਪਰ ਲਾਕੇ ਰੱਖ ਲੈ ਚਾਚਾ ਘਰੇ ਨਿਆਣਿਆਂ ਨੂੰ
ਟੀਕਾ ਲਾਉਣਾ ਪੈਂਦਾ ਮਿੱਤਰੋ ਮਿੱਟੀ ਖਾਣਿਆਂ ਨੂੰ
ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ
ਕੀ ਖਾਲਸਾ ਰਾਜ ਸੀ ਮਿੱਤਰੋ ਅਸੀਂ ਪੜ੍ਹਾਵਾਂਗੇ
ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜ੍ਹਾਵਾਂਗੇ

ਚੁਗਲਾਂ ਦੇ ਨਾਲ ਵਖਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ
ਚਗਲਾਂ ਦਾ ਵੀ ਰਿਸ਼ਤਾ ਮਿੱਤਰੋ ਬੰਨਿਓਂ ਮੋੜ ਦਿੱਤਾ
ਚੁਗਲਾਂ ਦੇ ਨਾਲ ਵਖਤ ਤੋਂ ਪਹਿਲਾਂ ਨਾਤਾ ਤੋੜ ਦਿੱਤਾ
ਚਗਲਾਂ ਦਾ ਵੀ ਰਿਸ਼ਤਾ ਮਿੱਤਰੋ ਬੰਨਿਓਂ ਮੋੜ ਦਿੱਤਾ
ਰੋ-ਰੋ ਹੇਟਰਾਂ ਨੇ ਬਈ ਮਿੱਤਰੋ ਸੰਘ ਬਿਠਾ ਲਏ ਨੇ
ਜਿੱਦਣ ਦੇ ਮੈਂ ਫ਼ੈਨ ਬੇਲੀਓ ਗਜ਼ਨੀ ਵਿਆਹ ਲਏ ਨੇ
ਜਿੱਦਣ ਦੇ ਮੈਂ ਫ਼ੈਨ ਬੇਲੀਓ ਗਜ਼ਨੀ ਵਿਆਹ ਲਏ ਨੇ

ਬੁੱਢਿਆਂ ਦਾ ਹੀ ਕਰਮ ਹੈ ਸਭ ਬਾਬਿਆਂ ਦੇ ਨਾਮ ਕਰਾਂ
ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ
ਬੁੱਢਿਆਂ ਦਾ ਹੀ ਕਰਮ ਹੈ ਸਭ ਬਾਬਿਆਂ ਦੇ ਨਾਮ ਕਰਾਂ
ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ
ਲਾਈਨ ਕੱਢ ਕੇ ਬਿਰਤ ਜਹਾਨ 'ਤੇ ਨਵੀਂ ਓਹ ਪਾ ਗਿਆ ਸੀ
80 ਸਾਲ ਦਾ ਬਾਬਾ ਦੀਪ ਸਿਓਂ ਨ੍ਹੇਰੀ ਲਿਆ ਗਿਆ ਸੀ
ਆਹ 80 ਸਾਲ ਦਾ ਬਾਬਾ ਦੀਪ ਸਿਓਂ ਨ੍ਹੇਰੀ ਲਿਆ ਗਿਆ ਸੀ

ਏਜ਼-ਊਜ਼ 'ਤੇ ਮਿੱਤਰੋ ਕੋਈ ਹੁੰਦਾ ਨਈਂ ਦਾਅਵਾ
ਖੌਰ੍ਹੇ ਮਾਨਾਂ ਕਾਲ ਕੀਹਦਾ ਮੱਲੀ ਬੈਠਾ ਪਾਵਾ
ਆਹ. ਏਜ਼-ਊਜ਼ 'ਤੇ ਮਿੱਤਰੋ ਕੋਈ ਹੁੰਦਾ ਨਈਂ ਦਾਅਵਾ
ਖੌਰ੍ਹੇ ਮਾਨਾਂ ਕਾਲ ਕੀਹਦਾ ਮੱਲੀ ਬੈਠਾ ਪਾਵਾ
ਕਦੇ ਬੁਢਾਪਾ ਆਉਂਦੀ ਨਈਂ ਓਏ ਮਰਦ ਅਰ ਘੋੜੇ ਤੇ
ਦੇਖ ਲੈ ਬਾਬਾ ਝੂੰਮਰ ਪਾਉਂਦਾ ਅੜ ਕੇ ਤੌੜੇ ਤੇ
ਦੇਖ ਲੈ ਬਾਬਾ ਝੂੰਮਰ ਪਾਉਂਦਾ ਅੜ ਕੇ ਤੌੜੇ ਤੇ

ਨਫ਼ਰਤੀਆਂ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ ਦਾ
ਕਮਲਿਓ ਹੱਠ ਅਜ਼ੇ ਕਿੱਥੇ ਦੇਖਿਆ ਏ ਪੈਸ਼ਨ ਦਾ
ਨਫ਼ਰਤੀਆਂ ਲਈ ਮਿੱਤਰੋ ਤੋਹਫ਼ਾ ਹੈ ਡਿਪਰੈਸ਼ਨ ਦਾ
ਕਮਲਿਓ ਹੱਠ ਅਜ਼ੇ ਕਿੱਥੇ ਦੇਖਿਆ ਏ ਪੈਸ਼ਨ ਦਾ
ਮਰਦਾਂ ਦੀ ਮਹਿਫ਼ਿਲ ਦੇ ਵਿੱਚ ਮੈਂ ਕਿਹਾ ਕੰਮ ਨਈਂ ਫ਼ੁਕਰੇ ਦਾ
ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ
ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ

ਨਾ ਕਿਸੇ ਦੀ ਸੁਣਦੇ ਆਂ ਤੇ ਨਾ ਹੀ ਕਹਿਨੇ ਆਂ
ਇਸ਼ਕਪੁਰੇ ਵਿੱਚ ਜੱਟੀਏ ਖ਼ੂਬ ਨਜ਼ਾਰੇ ਲੈਨੇ ਆਂ
ਨਾ ਕਿਸੇ ਦੀ ਸੁਣਦੇ ਆਂ ਤੇ ਨਾ ਹੀ ਕਹਿਨੇ ਆਂ
ਇਸ਼ਕਪੁਰੇ ਵਿੱਚ ਜੱਟੀਏ ਖ਼ੂਬ ਨਜ਼ਾਰੇ ਲੈਨੇ ਆਂ
ਇਸ਼ਕ 'ਚ ਰਿਹਾ ਮੈਂ ਫਾਡੀ, ਓਦਾਂ ਬਾਹਲਾ ਜੁਗਤੀ ਸੀ
ਆਖ਼ਰੀ 307 95 ਦੇ ਵਿੱਚ ਭੁਗਤੀ ਸੀ
ਆਖ਼ਰੀ 307 95 ਦੇ ਵਿੱਚ ਭੁਗਤੀ ਸੀ

ਯਾਰਾਂ ਦਾ ਨਈਂ ਸ਼ੌਂਕ ਲਾਈੲ ਤੇ ਨਿੱਤ ਰਿਪਲਾਈਆਂ ਦਾ
ਦੁਨੀਆਂ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
ਯਾਰਾਂ ਦਾ ਨਈਂ ਸ਼ੌਂਕ ਲਾਈੲ ਤੇ ਨਿੱਤ ਰਿਪਲਾਈਆਂ ਦਾ
ਦੁਨੀਆਂ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ
ਬੇਈਮਾਨ ਸੀ ਕੱਲ੍ਹ ਵੀ ਜ਼ੀਰੋ, ਅੱਜ ਜ਼ੀਰੋ ਐ
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ

ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ
ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ
ਦੇਖ ਨੈੱਟ 'ਤੇ ਕਿੰਨੇ ਬੱਚੇ ਕਾਪੀ ਕਰਦੇ ਨੇ
ਸੱਚ ਕਹਿਣ ਤੋਂ ਸਮਝ ਨਈਂ ਆਉਂਦੀ ਕਾਹਤੋਂ ਡਰਦੇ ਨੇ
ਬਈ ਗੀਤ ਤਜ਼ੁਰਬੇ ਵਿੱਚੋਂ ਨਿੱਕਲੇ ਐਂਵੇ ਨਈਂ ਗਾਏ
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ
ਥੱਪੜ ਮਾਰ ਕੇ ਅੜਬ ਪੰਜਾਬੀ ਚੀਨੇ ਚੁੱਕ ਲਿਆਏ

ਰੱਖ ਤਾੜ੍ਹ ਕੇ ਭਾਬੀ ਭੇਡਾਂ ਅਤੇ ਸ਼ਲਾਰੂਆਂ ਨੂੰ
ਤੈਰਨ ਦੇ ਗੁਰ ਨਾ ਦੱਸ ਸੱਤ ਪੱਤਣਾਂ ਦਿਆਂ ਤਾਰੂਆਂ ਨੂੰ
ਓ ਏਹ ਹੰਢਿਆ ਬੰਦਾ ਅੱਖ ਦੇ ਫੋਰ ਨਾਲ ਚਵਲਾਂ ਚੋ ਲੈਂਦੈ
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦੈ
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦੈ

Credits
Writer(s): Babbu Maan
Lyrics powered by www.musixmatch.com

Link