Bachalo

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

ਕਹਿ ਦੋ ਉਹਨੂੰ, "ਜ਼ੁਲਫ਼ਾਂ ਨੂੰ ਆਇਆ ਕਰੇ ਬੰਨ੍ਹ ਕੇ
ਲੰਮੇ-ਲੰਮੇ ਝੁਮਕੇ ਨਾ ਪਾਇਆ ਕਰੇ ਕੰਨ 'ਤੇ"
ਉਤੋਂ ਗੱਲ੍ਹਾਂ ਦੇ ਵਿੱਚ dimple ਪੈਂਦੇ ਜੋ

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

(ਬਚਾਲੋ ਜੀ) ਹਾਂ-ਹਾਂ-ਹਾਂ
(ਬਚਾਲੋ ਜੀ) ਹੋ-ਹਾਂ-ਹਾਂ

ਫ਼ੁੱਲਾਂ ਵਿੱਚ ਵੀ ਨਹੀਂ ਹੁੰਦੀ ਖੁਸ਼ਬੂ ਜਿਹੜੀ ਉਹਦੇ ਵਿੱਚ ਐ
ਇਹਨੇ ਰੁੱਕ ਜਾਣਾ ਸੱਚੀ, ਦਿਲ ਜੋ ਮੇਰੇ ਸੀਨੇ ਵਿੱਚ ਐ
ਕਿਉਂ ਉਹਨੇ ਆਪਣੇ ਮੱਥੇ ਉਤੇ ਕੱਲ੍ਹ ਸੀ ਬਿੰਦੀ ਲਾਈ?
ਮੈਂ ਤਾਂ ਮਰ ਜਾਣਾ ਸੱਚੀ, ਹੁਣ ਜੇ ਮੇਰੇ ਕੋਲ ਵੀ ਆਈ
ਜਿਹੜਾ ਇਤਰ ਮੇਰੇ ਕੋਲ਼ ਲਾ ਕੇ ਆਉਂਦੀ ਉਹ

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

(ਬਚਾਲੋ ਜੀ) ਬਚਾਲੋ ਜੀ
(ਬਚਾਲੋ ਜੀ) ਬਚਾਲੋ ਜੀ

ਮੈਨੂੰ ਲਗਦਾ ਉਹ ਮਰਜਾਣੀ ਨੇ ਕੋਈ ਜਾਦੂ ਕਰਿਆ
ਮੈਂ ਉਹਦੇ ਹੁਸਨ ਦੇ ਖ਼ੌਫ਼ ਤੋਂ ਅੱਲਾਹ ਸੱਚੀ ਐਨਾ ਡਰਿਆ
ਮੇਰੇ ਵੱਲ ਦੇਖੇ ਜਦ, ਉਹਦੀ ਅੱਖਾਂ ਦਾ ਰੰਗ ਬਦਲਦਾ
ਐਵੇਂ ਤਾਂ ਨਹੀਂ Nirmaan ਉਹਨੇ ਆਪਣੇ ਕਾਬੂ ਵਿਚ ਕਰਿਆ
ਸੋਹਣੇ ਹੋਣ ਦਾ ਆਪਣੇ ਫ਼ਾਇਦਾ ਲੈਂਦੇ ਉਹ

ਬਚਾਲੋ ਜੀ ਮੈਨੂੰ ਇਹਨਾਂ ਦੋ ਅੱਖੀਆਂ ਤੋਂ
ਮੇਰਾ ਕਤਲ ਕਰਣ ਨੂੰ ਫ਼ਿਰਦੀਆਂ ਨੇ ਜੋ

(ਬਚਾਲੋ ਜੀ) ਹਾਂ-ਹਾਂ-ਹਾਂ
(ਬਚਾਲੋ ਜੀ) ਹੋ-ਹਾਂ-ਹਾਂ



Credits
Writer(s): Nirmaan
Lyrics powered by www.musixmatch.com

Link