Dil Todan Walya Nu

ਡਾਂਗ ਖੜਕਦੀ ਵਕਤ ਨਾਲ ਕਿਤੇ ਲੜਿਆ ਜਾਂਦਾ ਜੇ
ਕਦੇ ਵੀ ਦਿਲ ਨਾ ਲਾਉਂਦੇ ਦਿਲ ਨੂੰ ਪੜ੍ਹਿਆ ਜਾਂਦਾ ਜੇ
ਕਦੇ ਵੀ ਦਿਲ ਨਾ ਲਾਉਂਦੇ ਦਿਲ ਨੂੰ ਪੜ੍ਹਿਆ ਜਾਂਦਾ ਜੇ

ਸੋਚਾ ਨਹੀਂ ਸੀ ਸਾਥ ਸੱਜਣ ਕਦੇ ਛੱਡਣਗੇ
ਦਿਲ ਨਾਲ ਦਿਲ ਮਿਲ਼ਾ ਕੇ ਓਏ ਦਿਲ ਚੋਂ ਕੱਢਣਗੇ
ਓ, ਦਿਲ ਨਾਲ ਦਿਲ ਮਿਲ਼ਾ ਕੇ ਓਏ ਦਿਲ ਚੋਂ ਕੱਢਣਗੇ

ਰਾਜੇ ਜੱਟ ਦੀ ਅੱਖ ਚੋਂ ਹੰਝੂ ਰੋੜਨ ਵਾਲ਼ਿਆ ਨੂੰ
ਹੋ, ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ

ਇਸ਼ਕ ਦੀ ਖਾਤਿਰ ਸੁਣਿਐ ਬੰਦਾ ਜੱਗ ਨਾਲ ਲੜ ਸਕਦੈ
ਪਰ ਖਾਸ ਕੋਈ ਆਪਣਾ ਵਾਂਗ ਬਿਗਾਨਿਆ ਕਿੱਦਾਂ ਕਰ ਸਕਦੈ?
ਓ, ਖਾਸ ਕੋਈ ਆਪਣਾ ਵਾਂਗ ਬਿਗਾਨਿਆ ਕਿੱਦਾਂ ਕਰ ਸਕਦੈ?

ਹੱਸਦੇ-ਵੱਸਦੇ ਨਾਲ ਪੀੜ ਦੇ ਜੋੜਨ ਵਾਲ਼ਿਆ ਨੂੰ
ਹੋ, ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ

ਦੋ ਚਿੱਟੇ ਬੰਦਿਆਂ ਦੇ ਨਾ' ਕੋਈ ਤੁਰਨ ਨਹੀਂ ਹੁੰਦਾ
ਦਿਲ ਤੋੜਨ ਤੋਂ ਵੱਡਾ ਹਾਏ ਕੋਈ ਜ਼ੁਰਮ ਨਹੀਂ ਹੁੰਦਾ
ਓ, ਦਿਲ ਤੋੜਨ ਤੋਂ ਵੱਡਾ ਹਾਏ ਕੋਈ ਜ਼ੁਰਮ ਨਹੀਂ ਹੁੰਦਾ

ਜ਼ਿੰਦਗੀ ਵੱਲੋਂ ਸਿਵਿਆਂ ਵੱਲ ਹਾਏ ਮੋੜਨ ਵਾਲ਼ਿਆ ਨੂੰ
ਹੋ, ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ

ਬਾਗਾਂ ਦੇ ਖ਼ਾਬ ਦਿਖਾ ਕੇ ਕੰਡਿਆਂ ਵਿੱਚ ਸੁੱਟਣਾ ਮਾੜਾ
ਆਪੇ ਹੀ ਖ਼ਾਬ ਦਿਖਾ ਕੇ ਆਪੇ ਹੀ ਲੁੰਟਣਾ ਮਾੜਾ
ਆਪੇ ਹੀ ਖ਼ਾਬ ਦਿਖਾ ਕੇ ਆਪੇ ਹੀ ਲੁੰਟਣਾ ਮਾੜਾ

ਆਪਣੀ ਹੀ ਮਨ ਦੀ ਮਰਜੀ ਬਸ ਲੋੜਨ ਵਾਲ਼ਿਆ ਨੂੰ
ਹੋ, ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ
ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲ਼ਿਆ ਨੂੰ



Credits
Writer(s): Desi Crew, Happy Raikoti
Lyrics powered by www.musixmatch.com

Link