Intro by Tarapal

ਓ, ਯਾਰਾ ਦੇ ਦਿਲ ਵਿੱਚ ਬੱਸਦਾ ਏ
ਤੇ ਜਿਹਦੇ ਦਿਲ ਵਿਚ ਵਸੇ ਪਦੌੜ ਕੁੜੇ
ਛੇ ਰਿੰਗ ਤੇ ਬਿਊਆਂ ਬਾਲੀ ਨੀ
ਓਸ ਗੱਭਰੂ ਦੀ ਨੀ ਦੌੜ ਕੁੜੇ
ਓ ਨਵੀਂ ਵਿਆਹੀ ਵਰਗੀਆਂ ਤਰਜਾਂ ਨੇ
ਕੁੰਡ ਚੱਕੇ ਚਾਨਣ ਹੁੰਦਾ ਨੀ
ਮੜਕਾਂ ਨਾ ਤੁਰਦੇ ਗੀਤ ਓਹਦੇ
ਓ, ਜਿਵੇ ਮੱਛਰੇਆ ਕੋਈ ਮੁੰਡਾ ਨੀ
ਸਭ ਨਾਲੋਂ ਦਿੱਸਦਾ ਅੱਡ ਉਹ
ਜਿਵੇ ਦੁਨੀਆਂ ਉਤੇ ਪੰਜਾਬ ਬਿੱਲੋ
ਸਮਿਆਂ ਵਾਲੇ ਘੋੜੇ ਦੀ
ਓਹਦੀ ਜੁੱਤੀ ਹੇਠ ਰਕਾਬ ਬਿੱਲੋ
ਅਰਜਨ ਤਾਂ ਚੜ੍ਹਿਆ ਆਉਂਦਾ ਬਾਈ
ਓ, ਜਾਣਾ ਡੱਕਿਆ ਨਹੀਂ ਸਕੀਮਾਂ ਤੋਂ
ਓ, ਇੱਕ ਨਾਗ ਸੀ ਸੁੱਤਾ ਜਾਗ ਪਿਆ
ਹੁਣ ਲੋਟ ਨੀ ਆਣਾ ਬੀਨਾ ਤੋਂ
ਓਏ, ਹੁਣ ਲੋਟ ਨੀ ਆਣਾ ਬੀਨਾ ਤੋਂ

ਆਜਾ!



Credits
Writer(s): Arjan Dhillon, Mxrci
Lyrics powered by www.musixmatch.com

Link