Mull Pyar Da

It's Jay B (hahaha!)

ਖੜ੍ਹੀ ਰਹੀ, ਅੜੀ ਰਹੀ, ਸਾਹਾਂ ਨਾਲ਼ ਵੜੀ ਰਹੀ
ਕਈ ਆਏ, ਕਈ ਗਏ, ਜੱਟੀਏ ਤੂੰ ਖਰੀ ਰਹੀ
(ਜੱਟੀਏ ਤੂੰ ਖਰੀ ਰਹੀ)

ਹਾਏ, ਖੜ੍ਹੀ ਰਹੀ, ਅੜੀ ਰਹੀ, ਸਾਹਾਂ ਨਾਲ਼ ਵੜੀ ਰਹੀ
ਕਈ ਆਏ, ਕਈ ਗਏ, ਜੱਟੀਏ ਤੂੰ ਖਰੀ ਰਹੀ
ਤੇਰੇ ਬਿਨਾਂ ਊਨਾ, ਬਿੱਲੋ ਤੇਰੇ ਨਾਲ਼ ਦੂਣਾ
ਜਿਵੇਂ ਹੌਂਸਲਾ ਮੌਕੇ ਦੇ ਹਥਿਆਰ ਦਾ

ਨੀ ਦੱਸ, ਬਿੱਲੋ...
ਨੀ ਦੱਸ, ਬਿੱਲੋ...

ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?

(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)
(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)

ਓ, ਜਦੋਂ ਸੂਰਜ ਨੇ ਖੁਰਦੇ ਨੀਂ, ਲੋਕ ਘਰੇ ਮੁੜਦੇ ਨੀਂ
ਓਦੋਂ, ਬੀਬਾ ਨਾਲ਼ ਪਰਛਾਵਾਂ ਵੀ ਨਈਂ ਰਹਿੰਦਾ ਨੀਂ
ਮੰਨੀ ਬੈਠੀ ਹੂਰ, ਕੋਲਿਆਂ ਨੂੰ ਕੋਹਿਨੂਰ
ਹਾਏ, ਤੈਨੂੰ ਆਉਂਦਾ-ਜਾਂਦਾ ਤਾਂ ਹਰੇਕ ਹੋਊ ਕਹਿੰਦਾ ਨੀਂ

ਪੱਕੇ ਅਸ਼ਟਾਮ ਵਾਂਗੂ ਭੋਰਾ ਵੀ ਨਾ ਹਿੱਲੀਂ ਨੀਂ
ਤੂੰ ਸੁਣੀ ਨਾ ਕਿਸੇ ਦੀ ਜਿਵੇਂ ਸੁਣਦੀ ਨਾ ਦਿੱਲੀ ਨੀਂ
ਇਕ-ਇਕ ਕਰ ਗੈਰ ਉਂਗਲਾਂ 'ਤੇ ਚੜ੍ਹ, ਗਏ ਆਵਦੇ ਬਦਲ
ਜਿਵੇਂ ਨਿੱਤ ਪਹਿਲਾ ਪੰਨਾ ਅਖ਼ਬਾਰ ਦਾ

ਨੀ ਦੱਸ, ਬਿੱਲੋ...
ਨੀ ਦੱਸ, ਬਿੱਲੋ...

ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?

(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)
(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)

ਦਿਲਾਂ ਦੇ ਸੀ ਚੋਰ ਕਿੰਨੇਂ, option ਹੋਰ ਕਿੰਨੇਂ
ਪਰ ਤੂੰ ਨਾ ਤੱਕਿਆ ਕਿਸੇ ਨੂੰ ਅੱਖ ਪੱਟ ਕੇ
ਓਥੇ ਮੈਂ ਤੂੰ ਜਿੱਥੇ, ਬਿੱਲੋ, ਐਨੇ ਜੋਗਾ ਕਿੱਥੇ, ਬਿੱਲੋ?
ਮਾਣਮੱਤੀਏ ਤੂੰ ਜਿੰਨਾਂ ਕਰੇਂ ਮਾਣ ਜੱਟ 'ਤੇ

ਵਫ਼ਾ 'ਤੇ ਹੁਸਨ ਕਿਤੋਂ ਮਿਲਦੇ ਨਾ ਮੁੱਲ ਨੀਂ
Arjan-Arjan ਕਹਿਣ ਤੇਰੇ ਬੁੱਲ੍ਹ ਨੀਂ
ਕਿਵੇਂ ਜਾਊ ਸਰ ਮੇਰਾ? ਦਿਲ ਮੇਰਾ ਘਰ ਤੇਰਾ
ਕਦੇ ਅਜ਼ਮਾ ਕੇਰਾਂ, ਅੱਧੇ ਬੋਲ ਉੱਤੇ ਜਾਨ ਵਾਰਦਾ

ਨੀ ਦੱਸ, ਬਿੱਲੋ...
ਨੀ ਦੱਸ, ਬਿੱਲੋ...

ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?

ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?
ਨੀ ਦੱਸ, ਬਿੱਲੋ ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?

(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)
(ਕਿਵੇਂ ਮੁੱਲ ਮੋੜੂੰ ਤੇਰੇ ਪਿਆਰ ਦਾ?)

Credits
Writer(s): Arjan Dhillon, Jay B Singh
Lyrics powered by www.musixmatch.com

Link