Punjab Bolda

(ਓਹ ਤਾਂ ਮੈਨੂੰ ਲਗਦਾ ਪਾਗਲ ਔਰਤ ਆ)

ਹੋ ਜੜੀ ਬੂਟੀ ਦੇਣੀ
ਤੈਨੂੰ ਚੰਗੀ ਤਰਾਹ ਘੋਲਕੇ
Bollywood ਵਾਲੀਏ ਨੀ
ਸੁਣੀ ਕੰਨ ਖੋਲਕੇ

(ਮੈਨੂੰ ਤਾਂ block ਕੀਤਾ ਓਹਨੇ ਨਹੀਂ ਤਾ ਮੈ ਤਾ)

ਓਹ Tata Sumo ਕਰਦੇ ਸੀ Airport ਨੂੰ
ਆ ਵੇਖ ਲਾ ਟਰਾਲੀਆਂ 'ਚ ਆਕੇ ਬੁੱਕਣੇ

ਓਹ ਨੀ ਤੂੰ ਜਿੰਨਾ ਨੂੰ ਸੀ ਉੱਡਦਾ ਪੰਜਾਬ ਦੱਸਦੀ
ਓਹਨਾ ਦਿੱਲੀ ਵਿਚ ਪਾਤੇ ਈ ਕੱਸ਼ੈਰੇ ਸੁੱਕਣੇ
ਜਿੰਨਾ ਨੂੰ ਸੀ ਉੱਡਦਾ ਪੰਜਾਬ ਦੱਸਦੀ
ਓਹਨਾ ਦਿੱਲੀ ਵਿਚ ਪਾਤੇ ਈ ਕੱਸ਼ੈਰੇ ਸੁੱਕਣੇ

ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
National Media ਵੀ ਕੇਹੜਾ ਭਲਾ ਜਚ ਦਾ
ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
National Media ਵੀ ਕੇਹੜਾ ਭਲਾ ਜਚ ਦਾ

ਫੌਜੀ ਦਿਆਂ ਮੁੰਡਿਆਂ ਦਵਾਈ ਲੱਬਦੇ
ਜਿਹੜੀਆਂ ਪਹਾੜਾਂ ਵਿਚ ਮੋਗਾ ਕਰਕੇ

ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ
ਲੈ ਲੇਓ ਆਜ਼ਾਦੀ ਓਦੋਂ Yoga ਕਰਕੇ
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ
ਲੈ ਲੇਓ ਆਜ਼ਾਦੀ ਫੇਰ Yoga ਕਰਕੇ

ਇਸੇ ਨੂੰ ਤਾਂ ਕਹਿੰਦੇ
ਖੂਨ ਖੌਲਿਆ ਜਵਾਨੀ ਦਾ
ਵਿਆਹੁਣ ਗਿਆ ਮੁੰਡਾ
ਲਾਕੇ ਝੰਡਾ ਕਿਰਸਾਨੀ ਦਾ
ਇਸੇ ਨੂੰ ਤਾਂ ਕਹਿੰਦੇ
ਖੂਨ ਖੌਲਿਆ ਜਵਾਨੀ ਦਾ
ਵਿਆਹੁਣ ਗਿਆ ਮੁੰਡਾ
ਲਾਕੇ ਝੰਡਾ ਕਿਰਸਾਨੀ ਦਾ

21-21 ਸਾਲਾਂ ਦੇ ਨੇ ਹੋ ਗਏ ਭਰਤੀ
ਵੇਖਿਆ ਕਦੇ ਨਹੀਂ ਫਿਰ ਪਿੱਛੇ ਹੱਟ ਕੇ

ਨੀ ਸੌਂਜਾ-ਸੌਂਜਾ India ਦੀ ਸੋਹਲ ਸ਼ਹਿਰ ਨੇ
Border'an ਤੇ ਖੜਾ ਸਰਦਾਰ ਡੱਟ ਕੇ
ਨੀ ਸੌਂਜਾ-ਸੌਂਜਾ India ਦੀ ਸੋਹਲ ਸ਼ਹਿਰ ਨੇ
Border'an ਤੇ ਖੜਾ ਸਰਦਾਰ ਡੱਟ ਕੇ

ਓ ਸੋਹਣ ਸਿੰਘ ਭਕਣਾ
ਖੜਕ ਸਿੰਘ ਦਾਦਿਆਂ
ਰਹਿ ਗਏ ਜੋ ਲਾਹੌਰ ਵਿਚ
ਓਹਵੀ ਖੂਨ ਸਾਡੇ ਆ
ਓ ਸੋਹਣ ਸਿੰਘ ਭਕਣਾ
ਖੜਕ ਸਿੰਘ ਦਾਦਿਆਂ
ਰਹਿ ਗਏ ਜੋ ਲਾਹੌਰ ਵਿਚ
ਓਹਵੀ ਖੂਨ ਸਾਡੇ ਆ

ਓਹ ਗਾਮੇ ਪੈਲਵਾਨ ਤੋਂ ਆ ਮਿਲੀ ਗੁੜਤੀ
ਹਿਕ ਵਿਚ ਵੱਜੇ ਸਿੱਧਾ ਤੀਰ ਬਣਕੇ

ਤੂੰ ਤਾਂ ਕਿੱਤੀ ਸਾਡੇ ਨਾਲ ਸ਼ਰੀਕਾਂ ਵਾਲਦੀ
ਖੜਾ ਹਰਿਆਣਾ ਨਾਲ ਵੀਰ ਬਣਕੇ
ਤੂੰ ਤਾਂ ਕਿੱਤੀ ਸਾਡੇ ਨਾਲ ਸ਼ਰੀਕਾਂ ਵਾਲਦੀ
ਖੜਾ ਹਰਿਆਣਾ ਨਾਲ ਵੀਰ ਬਣਕੇ

ਹੋ ਟੋਲ-ਟੁਲ ਚੱਕ ਮਾਰੇ
ਖੜੀਆਂ ਜੋ ਸਾਲੀਆਂ
ਕਲਾਕਾਰੀ ਬਾਅਦ ਵਿਚ
ਪਹਿਲਾਂ ਨੇ ਪੰਜਲੀਆਂ
ਹੋ ਟੋਲ-ਟੁਲ ਚੱਕ ਮਾਰੇ
ਖੜੀਆਂ ਜੋ ਸਾਲੀਆਂ
ਕਲਾਕਾਰੀ ਬਾਅਦ ਵਿਚ
ਪਹਿਲਾਂ ਨੇ ਪੰਜਲੀਆਂ

ਓਹ ਮੇਹਰਬਾਨੀ ਪਾਣੀ ਦੇ ਫੁੱਵਾਰੇ ਮਾਰਤੇ
ਉਂਝ ਵੀ ਤਾਂ ਸਾਰੇ ਫਿਰਦੇ ਸੀ ਨਹਾਉਣ ਨੂੰ

ਓਹ ਜਿਹੜੇ-ਜਿਹੜੇ ਪੱਥਰਾਂ ਨੇ ਰਾਹ ਰੋਕਿਆ
ਓਹੀ Use ਕਿਤੇ ਹੋਏ ਆ ਰੋਟੀ ਲਾਉਣ ਨੂੰ
ਓਹ ਜਿਹੜੇ-ਜਿਹੜੇ ਪੱਥਰਾਂ ਨੇ ਰਾਹ ਰੋਕਿਆ
ਓਹੀ Use ਕਿਤੇ ਹੋਏ ਆ ਰੋਟੀ ਲਾਉਣ ਨੂੰ

ਓਹ 80–80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ
ਕਹਿੰਦੀ ਪੁੱਤ ਹਟਿਯੋ ਨਾ ਹੁਣ ਬਹੁਤੀ ਦੇਰ ਨਹੀਂ
ਓਹ 80–80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ
ਕਹਿੰਦੀ ਪੁੱਤ ਹਟਿਯੋ ਨਾ ਹੁਣ ਬਹੁਤੀ ਦੇਰ ਨਹੀਂ

ਓਹ ਜਥੇਆਂ ਚ ਪਹੋੰਚ ਗਏ ਨਿਹੰਗ ਗੁਰੂ ਦੇ
ਹੋਰ ਦੱਸ ਬੀਬਾ ਤੈਨੂੰ ਕੀ ਔਕਦਾ?

ਓਹ BBC News ਉੱਤੇ live ਦੇਖ ਲਈਂ
Metro ਦੇ ਅੱਗੇ ਅੱਗੇ ਘੋੜਾ ਦੌੜਦਾ
ਓਹ BBC News ਉੱਤੇ live ਦੇਖ ਲਈਂ
Metro ਦੇ ਅੱਗੇ ਅੱਗੇ ਘੋੜਾ ਦੌੜਦਾ

(ਮੂੰਹ ਤੋੜਕੇ ਜਵਾਬ ਦਵਾਂਗੇ)



Credits
Writer(s): Lovely Noor, Sukh Brar
Lyrics powered by www.musixmatch.com

Link