Rukh

It's Jay B (ha, ha, ha)

ਹਾਂ, ਮੈਂ ਰੁੱਖ ਤੋਂ ਕਰੇ ਸਵਾਲ
ਕਿ ਪੱਤੇ ਕਿਉਂ ਛੱਡਦੇ ਨੇ ਤੈਨੂੰ?
ਕਹਿੰਦਾ ਟੁੱਟ ਕੇ ਮੇਰੇ ਨਾਲ਼ੋਂ
ਕਿਹੜਾ ਯਾਦ ਨਈਂ ਕਰਦੇ ਮੈਨੂੰ?

ਤੂੰ ਜਾ ਆਪਣੇ ਮਹਿਬੂਬ ਨੂੰ
ਅੱਜ ਇਜ਼ਹਾਰ ਤੇ ਕਰਕੇ ਆ
ਪਹਿਲਾਂ ਮੇਰੇ ਵਾਂਗੂ ਸੜਦਾ ਰਿਹਾ
ਅੱਜ ਪਿਆਰ 'ਚ ਠਰ ਕੇ ਆ

ਜਿੱਦਾਂ ਮੌਸਮ ਮੇਰੇ ਪੱਤੇ
ਫੇਰ ਲਿਉਣ ਲੱਗ ਗਿਆ ਏ

ਗੱਲ ਮੰਨਜਾ ਤੇਰਾ ਸੱਜਣ
ਤੈਨੂੰ ਚਹੁਣ ਲੱਗ ਗਿਆ ਏ
ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ
ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਨੀ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਕਹਿੰਦਾ ਫੁੱਲ ਬੜੇ ਨੇ ਬਾਗੀਂ
ਜਿਹਨੂੰ ਇਕ ਫੁੱਲ ਰਾਸ ਨਾ ਆਵੇ
ਜਦੋਂ ਹੋਰ ਕੋਈ ਵੱਡਕੇ ਤੁਰਜੇ
ਮਾਲੀ ਫੇਰ ਬੈਠਾ ਪਛਤਾਵੇ

ਤੂੰ ਜਿਹੜੇ ਸੁਪਨੇ ਓਹਦੇ ਨਾਲ਼ ਵੇਖੇ ਨੇ
ਓਹਦੇ ਨਾਲ਼ ਹੀ ਪੁੱਗਣੇ ਨੇ
ਇਹੇ ਜ਼ਿੰਦਗੀ ਖੇਡ ਆ ਦੋ ਪਲ ਦੀ
ਪਰ ਪੈਂਡੇ ਦੁੱਗਣੇ ਨੇ

ਕਹਿੰਦਾ ਤੇਰੇ ਵਾਂਗੂ ਉਹ ਵੀ ਹੁਣ
ਪਛਤਾਉਣ ਲੱਗ ਗਿਆ ਏ
ਜਿਹੜਾ ਸਮਾਂ ਦੂਰ ਹੋ ਕੱਟਿਆ
ਉਹਨੂੰ ਭੁਲਾਉਣ ਲੱਗ ਗਿਆ ਏ

ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ...

ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ
ਨੀ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਮੈਂ ਕਿਹਾ ਆਕੜ ਉਹਦੀ ਕਰਕੇ
ਸਾਡਾ ਸਾਥ ਨਾ ਬਣ ਸਕਿਆ
ਮੈਨੂੰ ਆਕੇ ਗਰੀਬੀ ਡੱਕ ਲੈਂਦੀ
ਤੈਥੋਂ ਪਰਦਾ ਕੀ ਰੱਖਿਆ?

ਤੇਰੇ ਛਾਵੇਂ ਬਹਿ ਕੇ ਓਹਦੇ ਬਾਰੇ
ਕੀ-ਕੀ ਲਿਖਦਾ ਰਿਹਾ?

ਓਹਦੇ-ਮੇਰੇ ਵਿੱਚਲੇ ਖ਼ਿਆਲਾਂ ਦੀ
ਔਕਾਤ ਨੂੰ ਮਿਥਦਾ ਰਿਹਾ
ਕਹਿੰਦਾ ਚੱਲ ਸੰਧੂਆ
ਸੱਜਣ ਹੱਥੀਂ, ਹੱਥ ਫੜਾਉਣ ਲੱਗ ਗਿਆ ਏ

ਓ, ਬਾਹਵਾਂ ਵਿੱਚ Navaan ਦੇ
Time ਬਿਤਾਉਣ ਲੱਗ ਗਿਆ ਏ
ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ...

ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ
ਹੋ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਨੀ, ਦਿਲ ਡਰਦਾ ਸੀ ਪਰ
ਤੇਰੇ ਕੋਲ਼ੇ ਆਉਣ ਲੱਗ ਗਿਆ ਏ

ਅੱਜ ਬੱਦਲਾਂ ਨੇ ਹਰੀ ਝੰਡੀ ਕਰ ਦਿੱਤੀ
ਮੀਂਹ ਪਿਆ ਤੇਰੇ ਪਿਆਰ ਦਾ
ਰੁੱਗ ਭਰਿਆ ਜਿਓਂ ਨਿੱਕੇ ਜੇ ਜਵਾਕ ਨੇ
ਬੋਰੀ ਚੋਂ ਹੱਸ ਕੇ ਜੇ ਵਾਰਦਾ

ਕੂਕ ਰੇਲ ਦੀ ਆਈ ਐ ਲਾਹੋਰੋਂ ਤੜਕੇ
ਸੁਨੇਹਾ ਲੈਕੇ ਮੇਰੇ ਯਾਰ ਦਾ
ਸੁਨੇਹਾ ਲੈਕੇ ਮੇਰੇ ਯਾਰ ਦਾ



Credits
Writer(s): Jay B Singh, Navaan Sandhu
Lyrics powered by www.musixmatch.com

Link