Surma

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

ਹੋ, ਮੰਨਿਆਂ ਕਿ ਅਕਸਰ ਤੂੰ ਹੀ ਰੁੱਸਦੀ
ਭੁੱਲੀ ਨਾ ਨੀ ਮੈਨੂੰ ਵੀ ਮਨਾਇਆ ਸੀ ਕਦੇ
Jean'an ਦੇ trend ਵਿੱਚ ਰਹਿਣ ਵਾਲ਼ੀਏ
ਸੂਟ ਤੂੰ ਗੁਲਾਬੀ ਜਿਹਾ ਪਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

Supply'an ਵੱਧ ਗਈਆਂ ਤੇਰੇ ਕਰਕੇ
ਹਾਲ ਤੋਂ ਬੇਹਾਲ ਹੋਇਆ ਤੇਰੇ ਕਰਕੇ
ਤੇਰੇ ਕਰਕੇ ਹੀ ਸਜ ਦੀਆਂ ਮਹਿਫ਼ਲਾਂ
ਰਾਂਝਾ ਮਹੀਂਵਾਲ ਹੋਇਆ ਤੇਰੇ ਕਰਕੇ

ਹੋ, ਲੜਿਆਂ ਨੂੰ ਜਦੋਂ ਖਾਸੀ ਦੇਰ ਹੋ ਗਈ
Library ਵਿੱਚ ਸੀ mic' ਲੱਗਿਆ
ਭੁੱਲਣ ਵਾਲ਼ਾ ਨੀ ਕਿੱਸਾ ਯਾਦ ਹੀ ਐ ਤੈਨੂੰ
ਤੇਰੇ ਨਾਂ 'ਤੇ ਗਾਣਾ ਮੈਂ ਸੁਣਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ
(ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ-ਦੇ-ਦੇ)

ਰੋ, ਭੁੱਲ ਗਿਆ ਸੀ ਮੈਂ ਚਿਰਾਂ ਬਾਅਦ ਆਈ ਐ
ਧੁੰਧ ਪਈ ਤੋਂ ਅੱਜ ਤੇਰੀ ਯਾਦ ਆਈ ਐ
ਭੁੱਲ ਗਿਆ ਸੀ ਮੈਂ ਚਿਰਾਂ ਬਾਅਦ ਆਈ ਐ
ਧੁੰਧ ਪਈ ਤੋਂ ਅੱਜ ਤੇਰੀ ਯਾਦ ਆਈ ਐ

੨੦੧੨ ਦਾ November ਸੀ ਉਹ
N.C.C. camp ਆਪਾਂ ਲਾਇਆ ਸੀ ਕਦੇ
ਮੰਨਿਆ ਕਿ ਮੈਂ ਸੀ ਤੇਰਾ ਪਿੱਛਾ ਕਰਦਾ
ਮੁੱਕਰੀਂ ਨਾ, ਹੱਥ ਤੂੰ ਵਧਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

ਇੱਕ ਵਾਰ ਤੈਨੂੰ ਨੀਂਦ ਨਈਂ ਸੀ ਆ ਰਹੀ
ਮੈਂ ਹਰੀ ਬੱਤੀ ਦੇਖ ਕੇ message ਭੇਜਤਾ
ਇੱਕ ਵਾਰ ਤੈਨੂੰ ਨੀਂਦ ਨਈਂ ਸੀ ਆ ਰਹੀ
ਮੈਂ online ਦੇਖ ਕੇ message ਭੇਜਤਾ

ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ
ਯਾਦ ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ
ਕਾਗ਼ਜ਼ਾਂ 'ਤੇ ਰਿਹਾ ਤੈਨੂੰ ਨਿਤ ਛਾਪਦਾ
ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

(ਮੈਨੂੰ ਪਤਾ-ਪਤਾ, ਓਹੀ ਆਂ ਨੀ ਮੈਂ)
(ਆਸ਼ਿਕ ਪੁਰਾਣਾ ਤੇਰਾ-, ਆਸ਼ਿਕ ਪੁਰਾਣਾ ਤੇਰਾ)
(ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ)
(ਤੂੰ ਵੀ ਮੈਨੂੰ ਪਿਆਰ ਨਾ', ਨਾ', ਨਾ'...)

College ਦਾ ਵੇਲ਼ਾ ਜਦੋਂ ਪੂਰਾ ਹੋ ਗਿਆ
ਹੋਲੀ ਵਾਲ਼ੇ ਦਿਨ ਤੇਰਾ phone ਆਇਆ ਸੀ
College ਦਾ ਵੇਲ਼ਾ ਜਦੋਂ ਪੂਰਾ ਹੋ ਗਿਆ
ਹੋਲੀ ਵਾਲ਼ੇ ਦਿਨ ਤੇਰਾ phone ਆਇਆ ਸੀ

ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ
ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ
ਇੱਕ minute ਵਾਲ਼ੀ ਮੁਲਾਕਾਤ ਵਾਲ਼ੀਏ
ਤੇਰੀ ਗੱਲ੍ਹ ਉੱਤੇ ਰੰਗ ਲਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ
ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ

ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ
ਤੇਰੇ ਨਾਲ਼ ਹੋਇਆ, ਜਿੰਨੀ ਵਾਰ ਹੋਇਆ ਏ
ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ
ਦੱਸੂੰਗਾ ਮੈਂ ਤੈਨੂੰ ਤੜਫ਼ਾਇਆ ਸੀ ਕਦੇ

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ
ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ



Credits
Writer(s): Beat Players, Kaka
Lyrics powered by www.musixmatch.com

Link