Ghar

ਘਰ ਆਏ ਥੱਕੇ ਤੇ ਹਾਰੇ।
ਪੈਲ਼ੀ ਤੇ ਜ਼ਿੰਦਗੀ ਲੰਘਾ ਕੇ।
ਮਿਹਨਤ ਦਾ ਮੁੱਲ ਨੀ' ਮਿਲਦਾ।
ਅੱਜ ਫੇਰ ਭੁੱਖੇ ਸੌਵਾਂਗੇ।
ਦੋ ਕੁੜੀਆਂ ਤੇ ਇੱਕ ਮੁੰਡਾ
ਕਿਵੇਂ ਪੜਾਉਣੇ ਲਿਖਾਣੇ?
ਘਰ ਆਏ ਥੱਕੇ ਤੇ ਹਾਰੇ।
ਪੈਲ਼ੀ ਤੇ ਜ਼ਿੰਦਗੀ ਲੰਘਾ ਕੇ।

ਘਰ ਚੱਲਦੇ ਮਸਾਂ-ਮਸਾਂ ਨੇ।
ਲੱਖਾਂ ਦੇ ਕਰਜ਼ੇ ਚੁਕਾਨੇ।
ਕਰੋੜਾਂ ਦਾ ਘਪਲਾ ਨੀ' ਹੁੰਦਾ।
ਤਾਂਹੀ ਮੰਤਰੀ ਮਿਲਦੇ ਨੀ' ਆਕੇ।
ਬਚਾਉਣਾ ਵੀ ਕੀ ਹੀ ਇਨ੍ਹਾਂ ਨੇ
ਫ਼ਸਲ ਨਾਲ ਹੁਣ ਖੁਦ ਵੀ ਵਿਕਾਂਗੇ?
ਘਰ ਚੱਲਦੇ ਮਸਾਂ-ਮਸਾਂ ਨੇ।
ਲੱਖਾਂ ਦੇ ਕਰਜ਼ੇ ਚੁਕਾਨੇ।

ਘਰ ਛੱਡ ਕੇ ਸੜਕਾਂ ਤੇ ਆਗੇ।
ਬੇਬੇ ਦਾ ਚੇਤਾ ਵੀ ਆਵੇ।
ਕਿਹਾ ਸੀ ਦਿੱਲੀ ਨੂੰ ਚੱਲਿਆਂ।
ਦੋ ਕੁ ਦਿਨ ਚ' ਮੁੜਕੇ ਮਿਲਾਂਗੇ।
ਚਾਰ ਹਫ਼ਤੇ ਰਾਹ ਚ' ਹੀ ਹੋਗੇ
ਸੋਟੀਆਂ ਤੇ ਤਾਰਾਂ ਵਿਚਾਲੇ।
ਘਰ ਛੱਡ ਕੇ ਸੜਕਾਂ ਤੇ ਆਗੇ।
ਬੇਬੇ ਦਾ ਚੇਤਾ ਵੀ ਆਵੇ।

ਘਰ ਲਈ ਤਾਂ ਲੜਦੇ ਰਵਾਂਗੇ।
ਭਰਾ ਬੈਠਾ ਬੌਡਰ ਤੇ ਜਾਕੇ।
ਰਾਖੀ ਓਹ ਦੇਸ਼ ਦੀ ਕਰਦਾ।
ਅਸੀਂ ਅੱਤਵਾਦੀ ਕਹਾਏ।
ਸਿਆਸਤ ਨੇ ਸਗੇ ਭਰਾ ਹੁਣ
ਆਮ੍ਹਣੇ-ਸਾਮ੍ਹਣੇ ਖੜਾਣੇ?
ਘਰ ਲਈ ਤਾਂ ਲੜਦੇ ਰਵਾਂਗੇ।
ਭਰਾ ਬੈਠਾ ਬੌਡਰ ਤੇ ਜਾਕੇ।

ਘਰ ਨਿੱਘੇ ਛੱਡ ਕੇ ਹਾਂ ਆਗੇ।
ਸਿਆਸਤ ਦੀ ਮਾਰ ਦੇ ਮਾਰੇ।
ਸਾਡੀ ਜੋ ਗੱਲ ਨੀ' ਸੁਣਦੇ।
ਓਹਨਾਂ ਨੂੰ ਸੁਣਾ ਕੇ ਰਵਾਂਗੇ।
ਮਰਨਾ ਤਾਂ ਇੱਥੇ ਮਰਾਂਗੇ
ਵਾਪਿਸ ਜਾਕੇ ਫਾਹਾ ਲਵਾਂਗੇ?
ਘਰ ਨਿੱਘੇ ਛੱਡ ਕੇ ਹਾਂ ਆਗੇ।
ਸਿਆਸਤ ਦੀ ਮਾਰ ਦੇ ਮਾਰੇ।

ਘਰ ਬੈਠੇ ਜੋ ਦੇਸ਼ ਵਾਲੇ।
ਅਸੀਂ ਜੰਗ-ਏ-ਵਜੂਦ ਲੜਾਂਗੇ।
ਕਿ ਤੁਹਾਡੇ ਤੇ ਨਾ ਬੀਤੇ ਆ' ਸੱਭ ਕੁਝ।
ਪਾਣੀ ਠੰਡੇ ਸਹੇ ਨੀ' ਜਾਣੇ।
ਆਵਾਜ਼ ਚੱਕ ਕੇ ਦੇਖਿਓ ਤੁਸੀਂ ਵੀ
ਗਲ਼ ਨਾ ਜੇ ਫੜ ਲਏ ਮੀਡੀਆ ਨੇ।
ਘਰ ਬੈਠੇ ਜੋ ਦੇਸ਼ ਵਾਲੇ।
ਅਸੀਂ ਜੰਗ-ਏ-ਵਜੂਦ ਲੜਾਂਗੇ।



Credits
Writer(s): Guraaftaab Singh Grewal
Lyrics powered by www.musixmatch.com

Link