Ki Gal Sohnea

ਬੋਲੇਂ ਨਾ ਬੁਲਾਂਵੇਂ ਕੀ ਗੱਲ ਸੋਹਣਿਆ
ਬੋਲੇਂ ਨਾ ਬੁਲਾਂਵੇਂ ਕੀ ਗੱਲ ਸੋਹਣਿਆ
ਕਾਹਤੋਂ ਆਕੜਾਂ ਚ ਰਹਿਣਾ ਤੂੰ ਸੁਭਾਅ ਕਰਿਆ।
ਕਾਹਤੋਂ ਆਕੜਾਂ ਚ ਰਹਿਣਾ ਤੂੰ ਸੁਭਾਅ ਕਰਿਆ।
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।

ਰਹਾਂ ਏਹੀ ਮੈਂ ਸਵਾਲਾਂ ਵਿੱਚ ਉਲਝੀ।
ਕਿਹੜੀ ਖਤਾ ਹੋਈ ਮੈਥੋਂ ਰੱਬ ਕੋਲੋਂ ਪੁੱਛਾਂ
ਕਿਹੜੀ ਔਕੜਾਂ ਦੀ ਗੁੱਥੀ ਨਹੀਓਂ ਸੁਲਝੀ।
ਕਿਹੜੀ ਖਤਾ ਹੋਈ ਮੈਥੋਂ ਰੱਬ ਕੋਲੋਂ ਪੁੱਛਾਂ
ਕਿਹੜੀ ਔਕੜਾਂ ਦੀ ਗੁੱਥੀ ਨਹੀਓਂ ਸੁਲਝੀ।
ਕਦੋਂ ਸਾਥ ਤੇਰਾ ਮੈਂ ਨਸੀਬ ਕਰੂੰਗੀ
ਕੱਲਿਆਂ ਦਾ ਦੱਸ ਖਾਂ ਕੀਹਦਾ ਏ ਸਰਿਆ।
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।

ਮਾਰਦੈਂ ਨਿਹੋਰੇ ਨਿੱਤ ਨਿੱਕੀ ਨਿੱਕੀ ਗੱਲੋਂ
ਦੱਸ ਇਹਦੇ ਚ ਕੀ ਭਲਾ ਤੈਨੂੰ ਮਿਲਦਾ।
ਤੂੰ ਕੀ ਜਾਣੇ ਦੇਵ ਤੈਨੂੰ ਕੀ ਹਾਂ ਮੰਨੀ ਬੈਠੇ
ਪਰ ਤੈਨੂੰ ਨਾ ਫਿਕਰ ਮੇਰੇ ਦਿਲ ਦਾ।
ਤੂੰ ਕੀ ਜਾਣੇ ਦੇਵ ਤੈਨੂੰ ਕੀ ਹਾਂ ਮੰਨੀ ਬੈਠੇ
ਪਰ ਤੈਨੂੰ ਨਾ ਫਿਕਰ ਮੇਰੇ ਦਿਲ ਦਾ।
ਕੋਈ ਨਾ ਜਗੀਰ ਮੰਗਾਂ ਥਾਂ ਦਿਲ ਚ
ਕੋਈ ਨਾ ਜਗੀਰ ਮੰਗਾਂ ਥਾਂ ਦਿਲ ਚ
ਕਰ ਲਈਂ ਤਰਸ ਜੇ ਤੇਰੇ ਤੋਂ ਸਰਿਆ।
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।
ਜਿਵੇਂ ਤੂੰ ਕਹੇਂਗਾ ਉਂਵੇ ਹੀ ਰਹਿਲੂੰਗੀ
ਕਾਹਤੋਂ ਵੇ ਤਿਓੜੀਆਂ ਨਾਲ ਮੱਥਾ ਭਰਿਆ।



Credits
Lyrics powered by www.musixmatch.com

Link