Tennu Ni Khabran

ਤੈਨੂੰ ਨਈਂ ਖ਼ਬਰਾਂ, ਤੇਰੀਆਂ ਨਜ਼ਰਾਂ ਮੇਰੀਆਂ ਸੱਧਰਾਂ ਨੂੰ
ਮਿੱਠਾ-ਮਿੱਠਾ ਦੇ ਗਈਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ
ਮੌਤ ਬਣ ਜਾਵੀਂ, ਮੇਰੇ ਕੋਲ਼ ਆਵੀਂ, ਮੈਂ ਗਲ਼ ਤੈਨੂੰ ਲਾਊਂਗਾ
ਚਾਹੇ ਕੋਈ ਲੁੱਟੇ, ਕੁੱਟੇ, ਪਿੱਟੇ, ਨੀ ਜੋ ਵੀ ਮੁੱਲ ਲੱਗੇ

ਤੇਰਾ ਚਿਹਰਾ ਰੱਬ ਹੈ ਮੇਰਾ, ਦੇਖਦਾ ਰਹਿਨੈ ਮੈਂ
ਤੂੰ ਵੀ ਕਦੇ ਤੱਕ ਲੈ, ਨੀ ਦਿਲ ਮੇਰਾ ਰੱਖ ਲੈ, ਤੇਰਾ ਕੀ ਮੁੱਲ ਲੱਗੇ?

ਤੇਰੇ ਪਿੰਡ ਗੇਡ਼ਾ, ਛੱਡਾਂ ਦਿਨ ਕਿਹਡ਼ਾ ਕਿ ਦਿਲ ਜਿਹਾ ਲੱਗਦਾ ਨਈਂ
ਅੱਖਾਂ ਨਾਲ਼ ਲਿਖਦੀ, ਜਦੋਂ ਨਈਂ ਦਿਖਦੀ, ਹੋ ਗਈ ਕੋਈ ਭੁੱਲ ਲੱਗੇ
ਜਦੋਂ ਤੂੰ ਹੱਸਦੀ, ਦਿਲਾਂ ਵਿੱਚ ਧੱਸਦੀ, ਜਾਨ ਕੱਢ ਲੈਨੀ ਐ
ਸੋਹਣੀ-ਸੋਹਣੀ, ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ

Puda ਦੀ ਸਡ਼੍ਹਕ 'ਤੇ accident ਬਡ਼ਾ decent ਹੋਇਆ
ਮੈਂ ਤੁਰਿਆ-ਤੁਰਿਆ, ਰੇਤ ਬਣ ਭੁਰਿਆ, ਨ੍ਹੇਰੀ ਗਈ ਝੁੱਲ ਲੱਗੇ
Fortis ਕੋਲ਼ੇ ਕਿੰਨੇ ਦਿਲ ਰੋਲ਼ੇ, ਚੌਕ 'ਤੇ ਮੈਂ ਖਡ਼੍ਹਦਾ
ਜਦੋਂ ਤੂੰ ਤੱਕਿਆ, ਗਿਆ ਮੈਂ ਚੱਕਿਆ, ਨੀ ਮਿਲ ਗਈ ਖੁੱਲ੍ਹ ਲੱਗੇ

ਅੱਖਾਂ ਮਾਸੂਮ 'ਚ ਨਾ-ਮਾਲੂਮ ਜਿਹਾ ਸੁਰਮਾ ਪਾਇਆ
ਸ਼ਾਂਤ ਸੀ ਝੀਲ, ਹੋਇਆ ਇੰਝ feel, ਹੋਈ ਹਿੱਲਜੁੱਲ ਲੱਗੇ
ਸ਼ਹਿਦ ਤੋਂ ਮਿੱਠੀਆਂ ਲਿਖੂੰਗਾ ਚਿੱਠੀਆਂ, ਤੂੰ ਪਡ਼੍ਹ bus ਵਿੱਚ ਬਹਿ ਕੇ
ਇੱਕ-ਇੱਕ ਅੱਖਰ ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ

ਤੇਰੀ ਆਵਾਜ਼ ਜਿਵੇਂ ਕੋਈ ਸਾਜ਼, ਸੁਣਨ ਨੂੰ ਦਿਲ ਕਰਦੈ
ਮੈਂ ਤੈਨੂੰ ਮਨਾਵਾਂ, ਕਿਵੇਂ ਉੱਡ ਆਵਾਂ? ਕਿਵੇਂ ਕੋਈ ਟੁੱਲ ਲੱਗੇ?
ਕਿੰਨਾ ਚਿਰ ਚੋਰੀ-ਚੋਰੀ ਸ਼ੀਸ਼ੇ ਦੀ ਮੋਰੀ ਸਾਥ ਦਊ?
ਹੋਣਗੀਆਂ ਵਸਲਾਂ, ਜਦੋਂ ਇਹਨਾਂ ਗ਼ਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ

ਤੈਨੂੰ ਨਈਂ ਖ਼ਬਰਾਂ, ਤੇਰੀਆਂ ਨਜ਼ਰਾਂ ਮੇਰੀਆਂ ਸੱਧਰਾਂ ਨੂੰ
ਮਿੱਠਾ-ਮਿੱਠਾ ਦੇ ਗਈਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ



Credits
Writer(s): Kaka Babu
Lyrics powered by www.musixmatch.com

Link