Praise

ਤੇਰਾ ਗੋਰਾ ਰੰਗ, ਬੱਲੀਏ cream ਵਰਗਾ
ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ
ਨਸ਼ਾ ਨੀਲੇ ਨੈਣਾਂ ਵਿੱਚ red wine ਨਾਲ਼ ਦਾ
ਮੁੰਡਾ ਕਰਤਾ ਸ਼ਰਾਬੀ ੧੮-੧੯ ਸਾਲ ਦਾ

ਅੱਖ ਹੱਸਕੇ ਤੂੰ ਜਦੋਂ ਮਟਕਾਈ, ਬੱਲੀਏ
ਅੱਜ ਸੁਰਮੇ ਦੀ ਮੱਚਗੀ ਦੁਹਾਈ, ਬੱਲੀਏ
ਤਿੱਖੇ ਨੱਕ ਨੂੰ ਮੈਂ ਤਿੱਖੀ ਤਲਵਾਰ ਕਹਿ ਦੇਆਂ
ਉੱਤੇ ਕੋਕਾ ਗੀਤ ਗਾਵੇ ਕਲਾਕਾਰ ਕਹਿ ਦੇਆਂ

ਸੱਜੇ ਹੱਥ ਵਿੱਚ ਕਦੇ ਤੇਰੀ ਠੋਡੀ ਫੜ ਕੇ
ਅਸੀਂ ਵੇਖਣੀ ਕਿਤਾਬ ਜਿਹੀ ਕੁੜੀ ਪੜ੍ਹ ਕੇ
ਜੇ ਤੂੰ ਜੱਟੀਏ ਨੀ ਟਾਹਲੀ ਦੀ ਚੁਗਾਠ ਵਰਗੀ

ਤੇਰੀ ਕਰਦਾ praise ਮੁੰਡਾ beam ਵਰਗਾ
ਤੇਰਾ ਗੋਰਾ ਰੰਗ, ਬੱਲੀਏ cream ਵਰਗਾ
ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ

ਗਲ੍ਹਾਂ ਗੋਰੀਆਂ ਦੀ ਬੱਲੀਏ glow ਮਾਰ ਗਈ
ਗੁੱਤ ਹਿੱਕ 'ਤੇ ਟਿਕਾਕੇ, ਡੰਗ ਦੋ ਮਾਰ ਗਈ
ਬੁੱਲ੍ਹ ਟੁੱਕ ਕੇ ਰਕਾਨੇ, ਜਦੋਂ ਸੰਗ ਜਾਣੀ ਐਂ
ਤੀਰ ਬਣਕੇ ਕਲ਼ੇਜੇ ਥਾਣੀਂ ਲੰਘ ਜਾਣੀ ਐਂ

ਮੇਰੀ ਗੱਲ ਚਾਹੇ ਮੰਨ ਜਾਂ ਨਾ ਮੰਨ, ਅੱਲ੍ਹੜੇ
ਨੀ ਤੂੰ ਚੁੰਨੀ 'ਚ ਲੁਕਾਇਆ ਲੱਗੇ ਚੰਨ, ਅੱਲ੍ਹੜੇ
ਕੰਨਾਂ ਭੂਰਿਆਂ ਦੇ ਵਿੱਚ ਨੇ ਫ਼ਿਰੋਜ਼ੀ ਝੁਮਕੇ
ਰਹਿੰਦੇ ਲੁੱਟਦੇ ਨਜ਼ਾਰੇ ਮਨਮੌਜੀ ਚੁੰਮਕੇ

ਵੰਗਾਂ ਵੀਣੀ 'ਚ green ਰੰਗਦਾਰ, ਬੱਲੀਏ
ਬੈਠੀ ਗੁੱਟ ਉੱਤੇ ਤੋਤਿਆਂ ਦੀ ਡਾਰ, ਬੱਲੀਏ
ਤੇਰੀ ਧੌਣ copy ਹੋਈ ਆ ਕਲਹਿਰੀ ਮੋਰ ਤੋਂ
ਹੋਗੀ ਮਿਰਗਾਂ ਨੂੰ jealousy ਜੀ ਤੇਰੀ ਤੋਰ ਤੋਂ

ਇਹਨਾਂ weather'an ਦੇ ਵਿੱਚ ਤੇਰਾ ਸਾਨੂੰ ਮਿਲ ਜਾਣਾ
ਕਿਸੇ ਪਰੀਆਂ ਦੀ ਰਾਣੀ ਦੇ dream ਵਰਗਾ
ਤੇਰਾ ਗੋਰਾ ਰੰਗ, ਬੱਲੀਏ cream ਵਰਗਾ
ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ

ਤੇਰੀ ਤੋਰ ਖੱਬੀਖ਼ਾਨ ਰੰਗਰੂਟ ਵਰਗੀ
ਲਾਲੀ ਮੁੱਖ 'ਤੇ Kinnaur ਦੇ fruit ਵਰਗੀ
ਤੇਰੇ ਨਖ਼ਰੇ ਦੇ ਵਿੱਚ ਸਰਦਾਰੀ ਬੋਲਦੀ
ਅੰਗ-ਅੰਗ ਉੱਤੇ ਕੀਤੀ ਮੀਨਾਕਾਰੀ ਬੋਲਦੀ

ਦੇਦਾਂ ਮੱਥੇ ਨੂੰ ਸੁਗਾਤ ਚਿੱਤ ਕਰੇ ਦਾਜ ਦੀ
Cut ਸੇਲੀਆਂ ਦੇ ਚੁੰਝ ਨੇ ਸ਼ਿਕਾਰੀ ਬਾਜ ਦੀ
ਹਾਲੇ ਕੱਲ੍ਹ ਹੀ ਸਵਾਏ ਨਵੇਂ ਲੀੜੇ ਲੱਗਦੇ
ਅੱਜ ਵੱਖੀਆਂ ਤੋਂ ਹੋਏ ਭੀੜੇ-ਭੀੜੇ ਲੱਗਦੇ

ਕੱਲੀ ਬੈਠ ਕੇ ਨੀ ਹਾਰ 'ਤੇ ਸ਼ਿੰਗਾਰ ਲਾਉਂਦੀ ਨੇ
ਕਿੰਨੇਂ ਸ਼ੀਸ਼ਿਆਂ ਦੀ ਕੱਢੀ ਜਾਨ ਗੀਤ ਗਾਉਂਦੀ ਨੇ
ਅਸੀਂ ਲੌਂਗਾਂ ਦੀ ਕਿਆਰੀ ਤੇਰਾ ਨਾਂ ਰੱਖਿਆ
ਸਾਨੂੰ ਲੱਗਦੀ ਪਿਆਰੀ ਅਸੀਂ ਤਾਂ ਰੱਖਿਆ

ਓ, ਤੇਰੀ ਗੱਲਬਾਤ ਵਿੱਚ ਨੀ ਸਵਾਦ ਮਿੱਠਾ-ਮਿੱਠਾ
Bedil ਦਿਆਂ ਗੀਤਾਂ ਦੇ ਨੀ theme ਵਰਗਾ
ਤੇਰਾ ਗੋਰਾ ਰੰਗ, ਬੱਲੀਏ cream ਵਰਗਾ
ਉੱਤੋਂ ਪਾ ਲਿਆ ਤੂੰ suit ਕਾਲ਼ਾ ਅਫੀਮ ਵਰਗਾ



Credits
Writer(s): Armaan Bedil, Gaurav Dev, Kartik Dev
Lyrics powered by www.musixmatch.com

Link