Booha

ਬੂਹਾ ਮੈਨੂੰ ਢੋਹ ਲੈਣ ਦੇ, ਬੂਹਾ ਮੈਨੂੰ ਢੋਹ ਲੈਣ ਦੇ
ਮੈਂ ਅੰਮੀ ਧੋਖਾ ਖਾਈ ਆਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ
ਮੈਂ ਅੰਮੀ ਧੋਖਾ ਖਾਈ ਆਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ
ਹਾਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ, ਹਾਂ

ਧੋਖਾ ਸਾਡੇ ਨਾਲ ਹੋ ਗਿਆ, ਧੋਖਾ ਸਾਡੇ ਨਾਲ ਹੋ ਗਿਆ
ਜੀਹਨੇ ਸਾਰਾ ਸ਼ਹਿਰ ਲੁੱਟਿਆ, ਸਾਨੂੰ ਓਸੇ ਨਾ' ਪਿਆਰ ਹੋ ਗਿਆ
ਜੀਹਨੇ ਸਾਰਾ ਸ਼ਹਿਰ ਲੁੱਟਿਆ, ਸਾਨੂੰ ਓਸੇ ਨਾ' ਪਿਆਰ ਹੋ ਗਿਆ
ਸਾਨੂੰ ਓਸੇ ਨਾ' ਪਿਆਰ ਹੋ ਗਿਆ

ਨਾ ਐਨਾ ਛੇਤੀ ਛੱਡ ਵੇ ਮੈਨੂੰ, ਯਾਰੀ ਸਾਲ ਤੇ ਚੱਲ ਲੈਣ ਦੇ
ਹਾਲੇ ਨਵੀਂ-ਨਵੀਂ ਲੱਗੀ ਸੋਹਣਿਆ, ਵੇ ਕਰ ਕੋਈ ਗੱਲ ਲੈਣ ਦੇ

ਜੇ ਤੂੰ ਸਾਥੋਂ ਪੁੱਛਦਾ ਐ...
ਜੇ ਤੂੰ ਸਾਥੋਂ ਪੁੱਛਦਾ ਐ, "ਸਾਡੇ ਦਿਲ 'ਚ ਕੀ ਥਾਂ ਤੇਰਾ?"
੧੦੦ ਵਾਰੀ ਬਿਸਮਿੱਲਾ ਕਰੀਦੈ, ਲੈ ਕੇ ਇਕ ਵਾਰੀ ਨਾਂ ਤੇਰਾ
੧੦੦ ਵਾਰੀ ਬਿਸਮਿੱਲਾ ਕਰੀਦੈ, ਲੈ ਕੇ ਇਕ ਵਾਰੀ ਨਾਂ ਤੇਰਾ
ਹੋ, ਲੈ ਕੇ ਇਕ ਵਾਰੀ ਨਾਂ ਤੇਰਾ

ਅਸੀਂ ਮਾਹੀਆ ਮਰ ਜਾਂਗੇ, ਤੈਨੂੰ ਸੀ ਇਹੋ ਦੱਸਣਾ
ਤੂੰ ਮਾਸ਼ਾ ਅੱਲਾਹ...
ਮਾਸ਼ਾ ਅੱਲਾਹ, ਗੋਰੇ ਰੰਗ 'ਤੇ ਕਾਲ਼ੇ ਰੰਗ ਦਾ ਨਾ ਲਾ ਚਸ਼ਮਾ
ਤੂੰ ਮਾਸ਼ਾ ਅੱਲਾਹ, ਗੋਰੇ ਰੰਗ 'ਤੇ ਕਾਲ਼ੇ ਰੰਗ ਦਾ ਨਾ ਲਾ ਚਸ਼ਮਾ
ਕਾਲ਼ੇ ਰੰਗ ਦਾ ਨਾ ਲਾ ਚਸ਼ਮਾ

Credits
Writer(s): Jatinder Shah
Lyrics powered by www.musixmatch.com

Link