Reality Check

I don't think you're used to having
Strong women who are going to
Battle you down, or argue you down

ਮੈਂ ਨਹੀਂ ਘੂਰ ਕਿਸੇ ਦੀ ਝੱਲਦੀ, ਮੈਨੂੰ ਡੇਲੇ ਨਾ ਦਿਖਾ
ਕਾਕਾ, ਕੱਢ ਕੇ ਮੈਂ ਰੱਖ ਲੈਨੀ ਆਂ, ਬਚਣਾ ਤਾਂ ਨੀਵੀਂ ਪਾ
ਮੈਂ ਵੈਲੀਆਂ ਦੇ ਘਰ ਜੰਮੀਆਂ, ਦਿੱਨੀਆਂ ਰਾਟ ਪਵਾ
ਵੇ ਤੂੰ ਸਮਝੀ ਨਾ ਡਰਾਵੇ, ਆ ਕੇ ਜਦ ਮਰਜੀ ਅਜ਼ਮਾ

ਗਿਆਨ ਤੇਰੇ ਦੀ ਬੱਦਲ਼ੀ...
ਗਿਆਨ ਤੇਰੇ ਦੀ ਬੱਦਲ਼ੀ ਆ ਕੇ ਐਥੇ ਨਾ ਬਰਸਾ
ਤੁਰ ਜਾ ਘਰ ਨੂੰ, ਆਪਣੀਆਂ ਸਾਂਭ ਲੈ, ਤੂੰ ਮੈਨੂੰ ਨਾ ਸਿਖਾ

ਆਹ ਬਾਹਲ਼ੇ ਆਕੜੇ ਫਿਰਦੇ ਜੋ
ਫਿਰ ਆਖਣਗੇ, "ਕੁੜੀ ਤਹਿ ਲਾ ਗਈ"
ਨੱਕ ਨਾਲ਼ ਲਕੀਰਾਂ ਕੱਢਣਗੇ
ਕਿਤੇ ਆਈ ਉੱਤੇ ਜੇ ਮੈਂ ਆ ਗਈ

ਗੱਲ ਖਾਨੇ ਵਿੱਚ ਪਾ (Nixon)

ਗੱਲ ਮੇਰੇ ਨਾਲ਼ ਕਰਨੀ ਜੇ, ਇੱਕ ਗੱਲ ਖਾਨੇ ਵਿੱਚ ਪਾ
ਮੇਰੇ ਤੌਰ-ਤਰੀਕੇ ਵੱਖ ਨੇ, ਪਹਿਲਾਂ ਸਾਰੇ ਸਿਖ ਕੇ ਆ
ਹੱਥ ਪਿੱਛੇ, ਅੱਖ ਥੱਲੇ ਤੇ ਤਿੰਨ foot ਦਾ gap ਬਣਾ
ਤੇ ਬਹੁਤੀ ਉੱਚੀ pitch ਨਈਂ, ਤੂੰ ਗੱਲ bass ਦੇ ਵਿੱਚ ਸੁਣਾ

ਵੇ ਉਂਜ ਕਾਫ਼ੀ ਮਹਿੰਗੀ ਮਿਲ਼ਦੀ ਐ...
ਵੇ ਉਂਜ ਕਾਫ਼ੀ ਮਹਿੰਗੀ ਮਿਲ਼ਦੀ ਐ ਤੈਨੂੰ ਮੁਫ਼ਤੀ ਮੇਰੀ ਸਲਾਹ
ਇੱਥੇ ਆਰਡਰ-ਊਡਰ ਨਹੀਂ ਚੱਲਦੇ, ਕੋਈ ਲਿਖ ਦਰਖ਼ਾਸਤ ਪਾ
ਮੇਰੇ ਗੁੱਟ 'ਤੇ ਕੜਾ ਹੈ ਸੋਨੇ ਦਾ, ਮੈਂ ਕਾਲ਼ੇ ਧਾਗੇ ਨਹੀਂ ਬੰਨ੍ਹਦੀ
ਮੈਨੂੰ ਆਦਤ ਗੱਲ ਮਨਵਾਉਣ ਦੀ ਐ, ਮੈਂ ਕਿਸੇ ਦੀ ਗੱਲ ਨੂੰ ਨਹੀਂ ਮੰਨਦੀ

(ਕਿਸੇ ਦੀ ਗੱਲ ਨੂੰ...)
(ਮੇ-ਮੇ-, ਗੁੱਟ 'ਤੇ ਕੜਾ ਹੈ...)
(ਮੈਂ-ਮੈਂ-ਮੈਂ-ਮੈਂ ਕਾਲ਼ੇ ਧਾਗੇ ਨਹੀਂ ਬੰਨ੍ਹਦੀ)
(ਗੁੱਟ 'ਤੇ ਕੜਾ ਹੈ...)
(ਮੈਂ-ਮੈਂ-ਮੈਂ-ਮੈਂ ਕਾਲ਼ੇ ਧਾਗੇ ਨਹੀਂ ਬੰਨ੍ਹਦੀ)
(Most important part)

ਕਈ ਕਹਿੰਦੇ ਨੇ ਕੁੜੀ ਫੁਕਰੀ ਐ, ਕਈਆਂ ਨੂੰ ਵੱਖਰੀ ਦਿਖਦੀ ਆਂ
ਤੇ ਕਈਆਂ ਨੂੰ ਤਕਲੀਫ਼ ਬੜੀ, ਮੈਂ ਕਿਉਂ ਗਾਉਂਦੀ, ਕਿਉਂ ਲਿਖਦੀ ਆਂ
ਘਰੇ ਜਿਨ੍ਹਾਂ ਨੂੰ ਪੁੱਛਦਾ ਨਹੀਂ ਕੋਈ, ਗਿਆਨ ਦੇਣ ਨੂੰ ਕਾਹਲ਼ੇ ਨੇ
ਜਿਹੜੀ ਟੱਕਰੀ ਉਹਨੂੰ ਪੈ ਗਏ ਬਿਨਾਂ ਟੀਕਿਆਂ...

Truck ਟ੍ਰਾਲਾ ਕਹਿ ਮੈਨੂੰ ਮੇਰੇ ਜੋਰ ਦੀ ਹਾਮੀ ਭਰਦੇ ਨੇ
ਮਾਣ ਹੁੰਦਾ, comparison ਮੇਰਾ ਸਾਨ੍ਹਾਂ ਦੇ ਨਾਲ਼ ਕਰਦੇ ਨੇ
ਆਹ ਕੁੜੀ ਕਿਹੋ ਜਿਹਾ ਲਿਖਦੀ ਐ? ਥੋਡੇ ਸੁਣ ਕੇ ਮਾਊ ਲੜਦੇ ਨੇ
ਥੋਡੇ ਵਰਗੇ ੩੬੦੦ ਮੇਰੀ ਜੇਬਾਂ ਵਿੱਚੋਂ ਝਰਦੇ ਨੇ

ਵਿੱਚ-, ਜੇ-ਜੇਬ ਵਿੱਚੋਂ, ਜੇਬਾਂ ਵਿੱਚੋਂ ਝਰਦੇ ਨੇ



Credits
Writer(s): Simiran Kaur
Lyrics powered by www.musixmatch.com

Link