Ikko Mikke-Cover Version

ਹੋ, ਨੀ ਹਵਾਏ, ਕਿੱਸਾ ਜੋੜ ਦੇ ਪ੍ਰੀਤ ਦਾ
ਰੂਹ ਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ
ਪੈ ਗਈ ਅੱਥਰੇ ਖਿਆਲਾਂ ਨਾਲ ਦੋਸਤੀ
ਤੇ ਗਵਾਚਿਆਂ ਜਿਹਾ ਦਾ ਸਮਾਂ ਬੀਤਦਾ
ਸਾਨੂੰ ਸਿਰਾ ਨਈਂ ਥਿਆਉਂਦਾ ਸੁੱਚੇ ਗੀਤ ਦਾ

ਚਾਹ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ 'ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ, ਹੋ

ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ 'ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਅਸੀਂ ਆਪੇ ਨੂੰ ਨਹੀਂ ਨਜ਼ਰਾਂ ਲਵਾਣੀਆਂ

ਤਾਂਹੀ ਲਾਏ ਕਾਲੇ ਕੱਜਲੇ ਦੇ ਟਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਸਾਨੂੰ ਅਜਕਲ ਸ਼ੀਸ਼ਾ ਬੜਾ ਛੇੜਦਾ
ਨਾਲ਼ੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ
ਕਰੇ ਨੈਣ ਜਿਹੇ ਮਿਲਾ ਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ

ਸਾਨੂੰ ਅਜਕਲ ਸ਼ੀਸ਼ਾ ਬੜਾ ਛੇੜਦਾ
ਨਾਲ਼ੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ
ਕਰੇ ਨੈਣ ਜਿਹੇ ਮਿਲਾ ਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ
ਇਹ ਤਾਂ ਖ਼ਾਹਿਸ਼ਾਂ ਦੇ ਬੂਹੇ ਵੀ ਨਹੀਂ ਭੇੜਦਾ

ਹੋ, ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ? ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?

ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ?



Credits
Writer(s): Satinder Sartaaj, Hiten Kumar
Lyrics powered by www.musixmatch.com

Link