Phulkari

ਤਿੱਖੜ ਦੁਪਹਿਰ ਵਿੱਚ ਝਲ ਦੀਆ ਪੱਖੀਆਂ
ਬੈਠੀਆਂ ਤ੍ਰਿੰਜਣ ਚ ਸੋਹਣੀਆ ਸੁਨੱਖੀਆ।।
ਨੀ ਤੂੰ ਸਾਰੀਆਂ ਚੋ,ਬਿੱਲੋ ਸਾਰੀਆਂ ਚੋ
ਸਿਰੇ ਦੀ ਰਕਾਨ, ਤੂੰ ਫੁਲਕਾਰੀ ਕੱਢਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ ।।

ਗੁਲਾਨਾਰੀ ਕੁੜਤੀ ਤੇ ਸ਼ੀਸ਼ੇ ਜੜ੍ਹ ਵਾਏ ਤੈ
ਬੀਕਾਨੇਰੀ ਚੁੰਨੀ ਉੱਤੇ ਘੁੰਗਰੂ ਲਵਾਏ ਤੈ।।
ਖਰੇ ਕਿਹੜੀ ਕਿਹੜੀ।। ਲੁੱਟ ਲਈ ਦੁਕਾਨ
ਤੂੰ ਫੁਲਕਾਰੀ ਕੱਢਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ।।

ਸੂਈ ਧਾਗੇ ਨਾਲ ਜਿਹੜੇ ਗੁੰਦੀ ਜਾਵੇਂ ਫੁੱਲ ਨੀ
ਅਸਲੀ ਵੀ ਫੁੱਲ ਇਹਨਾਂ ਫੁੱਲਾਂ ਦੇ ਨਾਂ ਤੁੱਲ ਨੀ।।
ਤੇਰੇ ਪੋਟਿਆਂ ਤੇ,ਰੱਬ ਮਿਹਰਬਾਨ
ਤੂੰ ਫੁਲਕਾਰੀ ਕੱਢਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ।।

ਲੋਕੀ ਕਹਿੰਦੇ ਹੁੰਦੀਆਂ ਨੇ ਪਰੀਆਂ ਤਾਂ ਸੋਹਣੀਆਂ
ਸੱਚ ਪੁੱਛੇ ਤੇਰੇ ਨਾਲੋਂ ਸੋਹਣੀਆਂ ਨਹੀਂ ਹੋਣੀਆਂ
ਕਿੰਝ ਕਰੀਏ ਨੀ,ਕਿਵੇਂ ਕਰੀਏ ਨੀ ਕਿ ਕਿ ਬਿਆਨ
ਤੂੰ ਫੁਲਕਾਰੀ ਕੱਢਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ।।

ਇਹੋ ਫੁਲਕਾਰੀ ਤੇਰੇ ਸਿਰ ਤੇ ਸਜਾ ਕੇ ਨੀ
ਲਈ ਜਾਊ ਗਾ ਟਿਵਾਣਾ ਤੈਨੂੰ ਡੋਲੀ ਚ ਬੈਠਾ ਕੇ ਨੀ।।
ਮਹਿਲ ਕਲਾਂ ਦੀ, ਬਣਾਉ ਤੈਨੂੰ ਸ਼ਾਣ
ਤੂੰ ਫੁਲਕਾਰੀ ਕੱਢਦੀ
ਕੱਢੇ ਤੇਰੀ ਫੁਲਕਾਰੀ ਸਾਡੀ ਜਾਨ।।



Credits
Writer(s): Manpreet Tiwana, Tarun Rishi
Lyrics powered by www.musixmatch.com

Link