Sone De Saver

ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸ਼ਾਮ ਵਿੱਚ ਜਾਮ ਤੇ ਸੁਰਾਹੀਆਂ, ਮਿੱਤਰਾ

ਵੇ ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸ਼ਾਮ ਵਿੱਚ ਜਾਮ ਤੇ ਸੁਰਾਹੀਆਂ, ਮਿੱਤਰਾ

ਵੇ ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਨੀਲੇ ਅੰਬਰਾਂ 'ਤੇ ਰਾਤੀ ਜਿਹੜੀ ਲਗਦੀ
ਰੱਬ ਦੀ ਕਚਹਿਰੀ, ਸੋਹਣਿਆ
ਕਿਵੇਂ ਪਿਆਰ ਦਾ ਮੁਕੱਦਮਾ ਜਿੱਤਦੇ?
ਵੇ ਸਾਰਾ ਜਗ ਵੈਰੀ, ਸੋਹਣਿਆ

ਚੰਨ-ਤਾਰੇ ਵੀ ਹਮਾਇਤੀ ਹੋਕੇ ਸਾਡੇ
ਚੰਨ-ਤਾਰੇ ਵੀ ਹਮਾਇਤੀ ਹੋਕੇ ਸਾਡੇ
ਮੁਕਰੇ ਗਵਾਹੀਆਂ, ਮਿੱਤਰਾ
ਮੁਕਰੇ ਗਵਾਹੀਆਂ, ਮਿੱਤਰਾ

ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਸਾਡੇ ਮੰਨ ਦਾ ਗਾਹਕ ਨਾ ਕੋਈ
ਵੇ ਲੋਕੀ ਸਾਥੋਂ ਤਨ ਮੰਗਦੇ
ਸਾਥੋਂ ਰੋਜ਼ ਦਾ ਮਰਨ ਨਹੀਂ ਹੋਣਾ
ਵੇ ਇੱਕੋ ਵਾਰੀ ਸੂਲ਼ੀ ਟੰਗਦੇ

ਅਸੀਂ ਮੁੱਕਣਾ, ਮੁੱਕਣੀਆਂ ਨਾਹੀ
ਅਸੀਂ ਮੁੱਕਣਾ, ਮੁੱਕਣੀਆਂ ਨਾਹੀ
ਤੇਰੀਆਂ ਜੁਦਾਈਆਂ, ਮਿੱਤਰਾ
ਤੇਰੀਆਂ ਜੁਦਾਈਆਂ, ਮਿੱਤਰਾ

ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਵੇ ਮੈਂ ਲੱਖਾਂ ਦੀਆਂ ਅੱਖਾਂ ਵਿੱਚ ਰੜ੍ਹਕਾਂ
ਇੱਕ ਤੇਰੇ ਪਿਆਰ ਬਦਲੇ
ਜੱਗ ਬਦਲੇ ਬੇਸ਼ੱਕ ੧੦੦ ਵਾਰੀ
ਨਾ ਇੱਕ ਸੋਹਣਾ ਯਾਰ ਬਦਲੇ

ਦਿੱਤੇ ਕਾਂਵਾਂ ਨੂੰ ਨਿਉਤੇ ਤੇਰੇ ਵਾਸਤੇ
ਦਿੱਤੇ ਕਾਂਵਾਂ ਨੂੰ ਨਿਉਤੇ ਤੇਰੇ ਵਾਸਤੇ
ਚੂਰੀਆਂ ਖਵਾਈਆਂ, ਮਿੱਤਰਾ
ਚੂਰੀਆਂ ਖਵਾਈਆਂ, ਮਿੱਤਰਾ

ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਅਸੀਂ ਮੁੱਕਦੀ ਰਾਤ ਦੇ ਦੀਵੇ
ਵੇ ਦਿਨ ਸਾਡਾ ਨਹੀਂ ਚੜ੍ਹਨਾ
ਖ਼ੁਦ ਬਲ ਕੇ ਰੌਸ਼ਨੀ ਦੇਣੀ
ਨਸੀਬਾਂ ਵਿੱਚ ਨਿੱਤ ਸੜਨਾ

ਦੀਵੇ ਬਾਲ ਕੇ Maan ਮਰਜਾਣਾ
ਦੀਵੇ ਬਾਲ ਕੇ Maan ਮਰਜਾਣਾ
ਲਿਖਦਾ ਰੁਬਾਈਆਂ, ਮਿੱਤਰਾ
ਲਿਖਦਾ ਰੁਬਾਈਆਂ, ਮਿੱਤਰਾ

ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ

ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ
ਤੇਰੀ ਸ਼ਾਮ ਵਿੱਚ ਜਾਮ ਤੇ ਸੁਰਾਹੀਆਂ, ਮਿੱਤਰਾ

ਵੇ ਅਸੀਂ ਕਾਲ਼ੀਆਂ ਰਾਤਾਂ 'ਚੋਂ ਰਹੇ ਲੱਭਦੇ
ਤੇਰੀਆਂ ਵਫ਼ਾਈਆਂ, ਮਿੱਤਰਾ
ਤੇਰੀਆਂ ਵਫ਼ਾਈਆਂ, ਮਿੱਤਰਾ



Credits
Writer(s): Gurdas Maan, Shyam Surender
Lyrics powered by www.musixmatch.com

Link