Yaraane

Provided By Sueno Media Entertainment

ਸਾਡੇ ਤੋਂ ਸਾਡਾ ਤੂੰ ਕਸੂਰ ਪੁੱਛਦੇ
ਤੋੜਕੇ ਯਾਰਾਨੇ ਪਹਿਲਾਂ ਆਪ ਸੋਹਣਿਆਂ
ਹੱਥਾਂ ਦੀਆਂ ਲੀਕਾਂ ਵਿੱਚ ਤੈਨੂੰ ਲਿੱਖ ਕੇ
ਕੀਤਾ ਤਾਂ ਨੀ ਮੈਂ ਕੋਈ ਪਾਪ ਸੋਹਣਿਆਂ

ਸਾਡੇ ਤੋਂ ਸਾਡਾ ਤੂੰ ਕਸੂਰ ਪੁੱਛਦੇ
ਤੋੜਕੇ ਯਾਰਾਨੇ ਪਹਿਲਾਂ ਆਪ ਸੋਹਣਿਆਂ
ਆਪ ਸੋਹਣਿਆਂ ਆਪ ਸੋਹਣਿਆਂ ਆਪ ਸੋਹਣਿਆਂ

ਕਿੰਨੇ ਜਜ਼ਬਾਤ ਗਹਿਰੇ ਜਾਣਦਾ ਨੀ ਤੂੰ ਵੇ
ਆਖਰੀ ਖੁਆਇਸ਼ ਮੁੱਕੇ ਤੇਰੇ ਨਾਲ ਰੂਹ ਵੇ
ਹੋ ਤਾਨਿਆਂ ਦੀ ਛੱਤ ਹੇਠਾਂ
ਸਾਂਭ ਬੈਠੀ ਪਿਆਰ ਮੈਂ
ਜਿੱਥੇ ਆਉਂਦੀ ਗੱਲ ਤੇਰੀ
ਓਥੇ ਜਾਂਦੀ ਹਾਰ ਮੈਂ

ਦਿਲ ਵਾਲੇ ਪੰਨੇ ਵੇ ਮੈਂ ਸਾਰੇ ਫੋਲਤੇ
ਪੜਕੇ ਤੂੰ ਛੱਡਤੀ ਕਿਤਾਬ ਸੋਹਣਿਆਂ

ਸਾਡੇ ਤੋਂ ਸਾਡਾ ਤੂੰ ਕਸੂਰ ਪੁੱਛਦੇ
ਤੋੜਕੇ ਯਾਰਾਨੇ ਪਹਿਲਾਂ ਆਪ ਸੋਹਣਿਆਂ
ਆਪ ਸੋਹਣਿਆਂ ਆਪ ਸੋਹਣਿਆਂ

ਬੜਾ ਗ਼ਰੂਰ ਸੀ ਤੇਰੀ ਯਾਰੀ ਤੇ
ਆਖ਼ਿਰੀ ਨੂੰ ਟੁੱਟ ਹੀ ਗਿਆ
ਗੈਰ ਤਾਂ ਫਿਰ ਚੰਗੇ ਨਿਕਲੇ ਜੱਸਿਆ
ਆਪਣਾ ਹੀ ਕੋਈ ਲੁੱਟ ਗਿਆ

ਜ਼ਿੰਦਾ ਰਹਿਗੇ ਤਾਂ ਹਰ ਰੋਜ
ਤੇਰੀ ਗਲੀ ਚੋਂ ਲੰਗਾਂ ਗੇ
ਪਿਆਰ ਜੋ ਕੀਤਾ ਏ ਸੱਜਣਾ
ਤੇਰੀ ਮੌਤ ਪਿੱਛੋਂ ਵੀ ਖੈਰ ਮੰਗਾਗੇ

ਸ਼ਾਮ ਵਾਲੇ ਵੇਲੇ ਨੇਹਰੇ ਤੇ ਸਵੇਰੇ
ਮਿਨਤਾਂ ਵੀ ਕੀਤੀਆਂ ਕੱਢੇ ਤਰਲੇ ਸੀ ਤੇਰੇ
ਹੁਣ ਕੋਈ ਵੀ ਨਾਂ ਪੁੱਛੇ ਦਿੱਤੀ ਸੱਟ ਤੇਰੀ ਦੁੱਖੇ
ਕੁੱਜ ਲੱਗਦਾ ਨੀ ਚੰਗਾ ਅਸੀਂ ਸੌ ਜਾਈਏ ਭੁੱਖੇ

ਹੋ ਕਦੋ ਸਾਡੀ ਯਾਰੀ ਵਿੱਚ ਦੂਰੀ ਪੈ ਗਈ
ਫਾਂਸਲੇ ਨਾ ਹੋਏ ਸਾਥੋਂ ਨਾਪ ਸੋਹਣਿਆਂ

ਸਾਡੇ ਤੋਂ ਸਾਡਾ ਤੂੰ ਕਸੂਰ ਪੁੱਛਦੇ
ਤੋੜਕੇ ਯਾਰਾਨੇ ਪਹਿਲਾਂ ਆਪ ਸੋਹਣਿਆਂ
ਆਪ ਸੋਹਣਿਆਂ

ਆਪ ਸੋਹਣਿਆਂ ਆਪ ਸੋਹਣਿਆਂ ਆਪ ਸੋਹਣਿਆਂ
ਆਪ ਸੋਹਣਿਆਂ ਯਾਰਾਨੇ ਤੋੜਕੇ ਹਾਏ ਵੇ

ਸੋਚੀ ਇੱਕ ਵਾਰ ਭਾਵੇਂ ਲੱਭ ਲਈ ਬਜ਼ਾਰ
ਸਬ ਕੀਮਤਾਂ ਵਾਲੇ ਮਿਲਣਗੇ
ਕੋਈ ਲੱਖ ਤੇ ਕੋਈ ਹਜ਼ਾਰ
ਵਫਾ ਦੇ ਕੇ ਵੀ ਸਾਨੂੰ ਬੇਵਫ਼ਾਈ ਮਿਲੀ
ਸਾਨੂੰ ਤੇਰੀ ਬੇਵਫ਼ਾਈ ਨਾਲ ਵੀ ਪਿਆਰ
ਜਿੰਨਾ ਸੰਗ ਲਾਈ ਰੱਬ ਖੈਰ ਕਰੇ
ਦੂਆ ਕਰਦੇ ਆ ਕਦੇ ਆਏ ਨਾਂ ਤਕਰਾਰ
ਕਦੇ ਆਏ ਨਾਂ ਤਕਰਾਰ



Credits
Writer(s): Jassa Dhillion, Gur Sidhu
Lyrics powered by www.musixmatch.com

Link