Mannda Ee Ni (feat. Happy Raikoti)

ਮੰਨਦਾ ਈ ਨਹੀਂ
ਓ, ਮੰਨਦਾ ਈ ਨਹੀਂ
ਓ-ਓ, ਮੰਨਦਾ ਈ ਨਹੀਂ
ਹਾਏ, ਮੰਨਦਾ ਈ ਨਹੀਂ

ਕੁੜੀਆਂ ਤਾਂ ਕਹਿੰਦੀਆਂ ਸੀ, "ਵੈਲੀਆਂ ਦਾ ਮੋਹਰੀ ਆ"
ਕੁੜੀਆਂ ਤਾਂ ਕਹਿੰਦੀਆਂ ਸੀ, "ਵੈਲੀਆਂ ਦਾ ਮੋਹਰੀ ਆ"
ਵਿਰਲਾਂ 'ਚੋਂ ਤੱਕਦਾ ਉਹ ਤਾਂਹੀ ਚੋਰੀ-ਚੋਰੀ ਆ
ਵਿਰਲਾਂ 'ਚੋਂ ਤੱਕਦਾ ਉਹ ਤਾਂਹੀ ਚੋਰੀ-ਚੋਰੀ ਆ

ਕੁੜੀਆਂ ਤਾਂ ਕਹਿੰਦੀਆਂ ਸੀ, "ਵੈਲੀਆਂ ਦਾ ਮੋਹਰੀ ਆ"
ਵਿਰਲਾ ਜੋ ਤੱਕਦਾ ਉਹ ਤਾਂਹੀ ਚੋਰੀ-ਚੋਰੀ ਆ

ਖੌਰੇ ਕਿੱਥੇ ਕੁ ਦਲੇਰੀ ਉਹਦੀ ਖੁੱਸ ਗਈ
ਝੂਠਾ ਵੀ ਉਹ ਤਾਂ ਖੰਘਦਾ ਹੀ ਨਹੀਂ

ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸੱਚੀ, ਨੀ ਮੁੰਡਾ ਮੰਗਦਾ ਈ ਨਹੀਂ

ਮੰਨਦਾ ਈ ਨਹੀਂ
ਓ, ਮੰਨਦਾ ਈ ਨਹੀਂ
ਓ-ਓ, ਮੰਨਦਾ ਈ ਨਹੀਂ
ਹਾਏ, ਮੰਨਦਾ ਈ ਨਹੀਂ

ਓ, ਤੜਕੇ ਹੀ ਖਾ ਲਏ ਸੱਪਣੀ ਦੇ ਫ਼ਨ ਵਰਗੀ
ਫ਼ੇਰ ਵੀ ਕਿਉਂ ਤੱਕਦਾ ਨਹੀਂ ਕੁੜੀ ਚੰਨ ਵਰਗੀ?
(ਫ਼ੇਰ ਵੀ ਕਿਉਂ ਤੱਕਦਾ ਨਹੀਂ ਕੁੜੀ ਚੰਨ ਵਰਗੀ?)

ਤੜਕੇ ਹੀ ਖਾ ਲਏ ਸੱਪਣੀ ਦੇ ਫ਼ਨ ਵਰਗੀ
ਫ਼ੇਰ ਵੀ ਕਿਉਂ ਤੱਕਦਾ ਨਹੀਂ ਕੁੜੀ ਚੰਨ ਵਰਗੀ?
(ਫ਼ੇਰ ਵੀ ਕਿਉਂ ਤੱਕਦਾ ਨਹੀਂ ਕੁੜੀ ਚੰਨ ਵਰਗੀ?)

ਪਰ ਇੱਕ ਗੱਲ ਚੰਗੀ ਉਹਦੀ ਲਗਦੀ
ਸਰੂਰ ਲੈਂਦਾ ਭੰਗ ਦਾ ਈ ਨਹੀਂ

ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸੱਚੀ, ਨੀ ਮੁੰਡਾ ਮੰਗਦਾ ਈ ਨਹੀਂ

ਮੰਨਦਾ ਈ ਨਹੀਂ
ਓ, ਮੰਨਦਾ ਈ ਨਹੀਂ
ਓ-ਓ, ਮੰਨਦਾ ਈ ਨਹੀਂ
ਹਾਏ, ਮੰਨਦਾ ਈ ਨਹੀਂ

ਹੋ, ਸ਼ੀਸ਼ੇ ਮੂਹਰੇ ਖੜ੍ਹਦੀਆਂ ਨਿੱਤ ੧੦੦-੧੦੦ ਵਾਰ ਮੈਂ
(੧੦੦-੧੦੦ ਵਾਰ ਮੈਂ)
ਹਾਏ, ਉਹਦੇ ਲਈ ਹੀ ਕਰਦੀਆਂ ਹਾਰ ਤੇ ਸ਼ਿੰਗਾਰ
ਸੱਚੀ, ਹਾਰ ਤੇ ਸ਼ਿੰਗਾਰ ਮੈਂ (ਹਾਰ ਤੇ ਸ਼ਿੰਗਾਰ ਮੈਂ)

ਸ਼ੀਸ਼ੇ ਮੂਹਰੇ ਖੜ੍ਹਦੀਆਂ ਨਿੱਤ ੧੦੦-੧੦੦ ਵਾਰ ਮੈਂ
ਉਹਦੇ ਲਈ ਹੀ ਕਰਦੀਆਂ ਹਾਰ ਤੇ ਸ਼ਿੰਗਾਰ ਮੈਂ
(ਹਾਰ ਤੇ ਸ਼ਿੰਗਾਰ ਮੈਂ)

ਮੈਂ ਤਾਂ ਕੋਠੇ ਉੱਤੇ ਖੜ੍ਹਦੀਆਂ ਜਾਣ ਕੇ
ਉਹ ਗਲ਼ੀ ਵਿੱਚੋਂ ਲੰਘਦਾ ਈ ਨਹੀਂ

ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ

ਓ, ਗੁੱਸਾ ਤਾਂ ਬਥੇਰਾ, ਜਣੇ-ਖਣੇ ਨਾਲ਼ ਲੜਦਾ
(ਖਣੇ ਨਾਲ਼ ਲੜਦਾ)
ਓ, ਬਾਜ ਜਿਹੀ ਅੱਖ ਵਾਲ਼ਾ ਦਿਲ ਕਿਉਂ ਨਹੀਂ ਭਰਦਾ?
ਹਾਏ, ਦਿਲ ਕਿਉਂ ਨਹੀਂ ਭਰਦਾ?

ਓ, ਗੁੱਸਾ ਤਾਂ ਬਥੇਰਾ, ਜਣੇ-ਖਣੇ ਨਾਲ਼ ਲੜਦਾ
ਬਾਜ ਜਿਹੀ ਅੱਖ ਵਾਲ਼ਾ ਦਿਲ ਕਿਉਂ ਨਹੀਂ ਭਰਦਾ?

Happy ਗੀਤ ਬਸ ਮਿੱਠੇ-ਮਿੱਠੇ ਲਿਖਦਾ
ਉਹ ਨਾਪ ਲੈਂਦਾ ਵੰਗ ਦਾ ਈ ਨਹੀਂ

ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ
ਹਾਏ ਨੀ ਮੁੰਡਾ, ਹਾਏ ਨੀ ਮੁੰਡਾ
ਸੱਚੀ, ਨੀ ਮੁੰਡਾ ਮੰਗਦਾ ਈ ਨਹੀਂ

ਮੰਨਦਾ ਈ ਨਹੀਂ
ਓ, ਮੰਨਦਾ ਈ ਨਹੀਂ
ਓ-ਓ, ਮੰਨਦਾ ਈ ਨਹੀਂ
ਹਾਏ, ਮੰਨਦਾ ਈ ਨਹੀਂ

ਮੈਂ ਤਾਂ ਕਦੋਂ ਦੀ ਕਾਹਲ਼ੀ ਆਂ ਦਿਲ ਦੇਣ ਨੂੰ
ਹਾਏ ਨੀ ਮੁੰਡਾ ਮੰਗਦਾ ਈ ਨਹੀਂ (ਮੰਗਦਾ ਈ ਨਹੀਂ)



Credits
Writer(s): Avvy Sra, Happy Raikoti
Lyrics powered by www.musixmatch.com

Link